ਭਾਰਤ ਬੰਦ ਦੌਰਾਨ ਕਿਸਾਨਾਂ ਮਜਦੂਰਾਂ ਵਲੋਂ ਬੰਦ ਸਫਲ ਦਰਸੌੰਦਾ ਇਕੱਠ
-
ਫੋਟੋ ਨੰ 1
ਗੁਹਲਾ ਚੀਕਾ27ਸਤੰਬਰ(ਸੁਖਵੰਤ ਸਿੰਘ ) ਕੇਂਦਰ ਸਰਕਾਰ ਵਲੋਂ ਕਿਸਾਨਾਂ ਤੇ ਥੋਪੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਅੱਜ ਭਾਰਤ ਬੰਦ ਦੇ ਦੌਰਾਨ ਚੀਕਾ ਸਹਿਰ ਤੇ ਮੇਨ ਸੜਕਾਂ ਪੁਰਨ ਤੌਰ ਤੇ ਸਾਂਤੀ ਪੁਰਨ ਬੰਦ ਸੰਨ ਅੱਜ ਦੇ ਬੰਦ ਵਿੱਚ ਕਿਸਾਨਾਂ ਮਜਦੂਰਾਂ ਤੇ ਵਪਾਰੀਆਂ ਨੇ ਵਧ ਚੱੜ ਕੇ ਹਿਸਾ ਲਿਆ ।ਤੇ ਸਰਕਾਰ ਤੋਂ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਤੇ ਐਮ ਐਸ ਪੀ ਲਾਗੂ ਕਰਨ ਦੀ ਮੰਗ ਕੀਤੀ ।ਕਿਸਾਨਾਂ ਨੇ ਕਿਹਾ ਕੀ ਅੱਜ ਦਾ ਕਿਸਾਨਾਂ ਦਾ ਭਾਰਤ ਬੰਦ ਦਾ ਸੱਦਾ ਮੁਕੰਮਲ ਤੌਰ ਤੇ ਕਾਮਯਾਬ ਰਿਹਾ । ਕਿਸਾਨਾਂ ਤੇ ਮਜਦੂਰਾਂ ਵਲੋਂ ਪੁਰਨ ਤੌਰ ਤੇ ਸਾਂਤੀ ਬਣਾਈ ਰਖੀ ਤੇ ਕੋਈ ਕਿਸੇ ਤਰ੍ਹਾਂ ਦੀ ਅਣ ਸੁਖਾਵੀਂ ਘਟਨਾ ਨਹੀਂ ਵਾਪਰੀ।ਕਿਸਾਨਾਂ ਨੇ ਸਭ ਸੰਘਠਣਾ ਦਾ ਧਨਵਾਦ ਕੀਤਾ ।ਇਸ ਮੌਕੇ ਤੇ ਨੇਕੀ ਦਾ ਘਰ ਵਲੋਂ ਮੈਡੀਕਲ ਸਹੁਲਤ ਦਿੱਤੀ ਗਈ ਜਿਸ ਵਿੱਚ ਸਮਾਜ ਸੇਵਾ ਦੱਲ ਦੇ ਭੀਮ ਕੋਸ਼ਿਕ ਗੁਰਦੀਪ ਚਾਬਾ ਤੇ ਉਨ੍ਹਾਂ ਦੇ ਸਾਥੀ ਹਾਜ਼ਰ ਸੰਨ।ਐੰਬੂਲੈਂਸ ਤੇ ਜਰੂਰੀ ਕੰਮ ਵਾਲੀਆ ਨੂੰ ਜਾਣ ਦਿੱਤਾ ਗਿਆ ।ਅੱਜ ਦੇ ਬੰਦ ਨੂੰ ਸਫਲ ਬਣਾਉਣ ਲਈ ਹਲਕਾ ਗੁਹਲਾ ਦੇ ਸਾਰੇ ਪਿੰਡਾਂ ਤੋਂ ਲੋਕਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਹਰਦੀਪ ਸਿੰਘ ਬਦਸੁਈ ਐਡਵੋਕੇਟ ਸੁਖਚੈਨ ਸਿੰਘ ਥਿੰਦ ਹਰਜਿੰਦਰ ਸਿੰਘ ਜਰਨੈਲ ਸਿੰਘ ਚਮਕੌਰ ਸਿੰਘ ਚਰਨਜੀਤ ਕੌਰ ਪਰਮਜੀਤ ਕੌਰ ਬਲਬੀਰ ਕੌਰ ਰੋਸ਼ਨੀ ਦੇਵੀ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸੰਨ।
ਫੋਟੋ ਨੰ 1
ਧਰਨੇ ਤੇ ਬੈਠੇ ਕਿਸਾਨਾਂ ਮਜਦੂਰਾਂ ਦਾ ਠਾਠਾਂ ਮਾਰਦਾ ਸਮੂਹ