ਭਾਰਤੀ ਕਿਸਾਨ ਯੂਨੀਅਨ (ਚਢੂਨੀ ਗਰੁਪ) ਵੱਲੋ15 ਅਗਸਤ ਨੂੰ ਕਰਨਾਲ ਵਿੱਚ ਤਰੰਗਾ ਯਾਤਰਾ ਕੱਢੀ ਜਾਏਗੀ-
ਕਰਨਾਲ 09 ਅਗਸਤ (ਪਲਵਿੰਦਰ ਸਿੰਘ ਸੱਗੂ)
ਅਜਾਦੀ ਦਿਨ ਦੇ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ ਗਰੁੱਪ) ਵੱਲੋਂ 15 ਅਗਸਤ ਨੂੰ ਕਰਨਾਲ ਵਿੱਚ ਤਰੰਗਾ ਯਾਤਰਾ ਕੱਢੀ ਜਾਵੇਗੀ । ਜਿਸਨੂੰ ਲੈ ਕੇ ਕਿਸਾਨਾਂ ਨੇ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ । ਭਾਕਿਊ ਚਢੂਨੀ ਦੇ ਜਿਲ੍ਹਾ ਪ੍ਰੈਸ ਸਕੱਤਰ ਸ. ਅਮ੍ਰਤਪਾਲ ਸਿੰਘ ਬੁੱਗਾ ਨੇ ਇਹ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਸੋਮਵਾਰ ਨੂੰ ਕਰਨਾਲ ਦੇ ਗੁਰਦੁਆਰਾ ਕਾਰ ਸੇਵਾ ਕਲੰਦਰੀ ਗੇਟ ਤੋਂ ਜਗਦੀਪ ਸਿੰਘ ਔਲਖ ਅਤੇ ਰਾਮਪਾਲ ਚਹਲ ਦੀ ਪ੍ਰਧਾਨਗੀ ਵਿਚ ਵਿੱਚ ਇੱਕ ਬੈਠਕ ਕੀਤੀ ਗਈ। ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਸ਼ਹੀਦਾਂ ਦੇ ਸਨਮਾਨ ਵਿੱਚ 15 ਅਗਸਤ ਨੂੰ ਸਵੇਰੇ 9 ਵਜੇ ਭਾਕਿਊ ਚਢੂਨੀ ਗਰੁਪ ਵੱਲੋਂ ਮੋਟਰਸਾਈਕਲਾਂ ਉੱਤੇ ਤਰੰਗਾ ਯਾਤਰਾ ਕੱਢੀ ਜਾਵੇਗੀ । ਉਨ੍ਹਾਂਨੇ ਦੱਸਿਆ ਕਿ ਤਰੰਗਾ ਯਾਤਰਾ ਕਰਨਾਲ ਦੀ ਨਵੀਂ ਅਨਾਜਮੰਡੀ ਤੋਂ ਸ਼ੁਰੂ ਹੋਕੇ ਸ਼ਹਿਰ ਦੀਆਂ ਸੜਕਾਂ ਅਤੇ ਬਜ਼ਾਰਾਂ ਵਿੱਚੋਂ ਹੁੰਦੇ ਬਸਤਾੜਾ ਟੋਲ ਪਲਾਜਾ ਕੇ ਸਮਾਪਤ ਹੋਵੇਗੀ ਉਨ੍ਹਾਂ ਵਲੋਂ ਕਿਸਾਨਾਂ ਨੂੰ ਇਸ ਤਰੰਗਾ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਮੋਟਰਸਾਈਕਲਾਂ ਉੱਤੇ ਦੇਸ਼ ਦੇ ਸਨਮਾਨ ਦਾ ਪ੍ਰਤੀਕ ਤਰੰਗਾ ਝੰਡਾ ਅਤੇ ਕਿਸਾਨ ਯੂਨੀਅਨ ਦਾ ਝੰਡਾ ਜਰੂਰ ਲਗਾ ਕੇ ਇਸ ਯਾਤਰਾ ਵਿਚ ਸ਼ਾਮਿਲ ਹੋਣ । ਜਿਸ ਵਿੱਚ ਤਰੰਗਾ ਝੰਡਾ ਦਾ ਸਾਈਜ ਯੂਨੀਅਨ ਦੇ ਝੰਡੇ ਵੱਡਾ ਹੋਣਾ ਜ਼ਰੂਰੀ ਜ਼ਰੂਰ ਹੋਵੇਗਾ ਉਨ੍ਹਾਂ ਨੇ ਕਿਸਾਨਾਂ ਨੂੰ ਆਗਾਹ ਕਰਦੇ ਹੋਏ ਕਿਹਾ ਕਿ 15 ਅਗਸਤ ਨੂੰ ਭਾਜਪਾ ਦੁਆਰਾ ਵੀ ‘ਤਰੰਗਾ ਯਾਤਰਾ’ ਕੱਢੀ ਜਾਵੇਗੀ ਜਿਸਦੀ ਆੜ ਵਿੱਚ ਉਹ ਕਿਸਾਨਾਂ ਨੂੰ ਭੜਕਾਉਣਾ ਅਤੇ ਇਸ ਬਹਾਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਣ ਦਾ ਕੰਮ ਕਰ ਸਕਦੀ ਹੈ । ਅਜਿਹੇ ਵਿੱਚ ਭਾਕਿਊ ਚਢੂਨੀ ਗਰੁਪ ਦੁਆਰਾ ਇਹ ਫੈਸਲਾ ਲਿਆ ਹੈ ਕਿ ਰਾਸ਼ਟਰੀ ਝੰਡੇ ਦੀ ਮਰਿਆਦਾ ਦਾ ਮਾਨ ਸਨਮਾਨ ਵਜੋਂ ਕਿਸਾਨਾਂ ਵਲੋ ਭਾਜਪਾ ਦੀ ‘ਤਰੰਗਾ ਯਾਤਰਾ’ ਦਾ ਵਿਰੋਧ ਨਹੀਂ ਕੀਤਾ ਜਾਵੇਗਾ । ਇਸ ਲਈ ਉਹ ਭਾਜਪਾ ਦੇ ਉਕਸਾਵੇ ਵਿੱਚ ਕਿਸਾਨ ਨਹੀਂ ਆਉਣਗੇ ਅਤੇ ਸ਼ਾਂਤੀਰਣ ਤਰੀਕੇ ਨਾਲ ਆਪਣਾ ਅੰਦੋਲਨ ਜਾਰੀ ਰੱਖਿਆ ਜਾਏਗਾ