ਭਾਜਪਾ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਘਰੋਂਡਾ ਦੀ ਅਨਾਜ ਮੰਡੀ ਤੋਂ ਤਿਰੰਗਾ ਯਾਤਰਾ ਕੱਢੀ ਗਈ
ਕਿਹਾ- ਭਾਜਪਾ ਦੇ ਸੂਬਾ ਪ੍ਰਧਾਨ ਓ .ਪੀ. ਧਨਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ਹੀਦਾਂ ਨਾਲ ਨਾ ਇਨਸਾਫੀ ਕੀਤੀ ਗਈ
ਕਰਨਾਲ 13 ਅਗਸਤ (ਪਲਵਿੰਦਰ ਸਿੰਘ ਸੱਗੂ)
ਅੱਜ ਭਾਜਪਾ ਵੱਲੋਂ ਕਰਨਾਲ ਦੇ ਹਲਕਾ ਘਰੋਂਡਾ ਵਿਚ ਸ਼ਹੀਦਾਂ ਦੇ ਸਨਮਾਨ ਵਿਚ ਤਿਰੰਗਾ ਯਾਤਰਾ ਕੱਢੀ ਗਈ ਇਸ ਯਾਤਰਾ ਦੀ ਅਗਵਾਈ ਘਰੋਂਡਾ ਤੋ ਵਿਧਾਇਕ ਹਰਵਿੰਦਰ ਕਲਿਆਣ ਨੇ ਕੀਤੀ ਇਸ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ. ਧਨਖੜ ਸ਼ਾਮਲ ਹੋਏ ਇਸ ਯਾਤਰਾ ਆਰੰਭ ਕਰਨ ਤੋਂ ਪਹਿਲਾਂ ਘਰੋਂਡਾ ਦੀ ਅਨਾਜ ਮੰਡੀ ਵਿੱਚ ਜਨਸਭਾ ਕੀਤੀ ਗਈ ਇਸ ਜਨ-ਸਮੂਹ ਵਿੱਚ ਭਾਜਪਾ ਦੇ ਸੈਂਕੜੇ ਵਰਕਰ ਤਿਰੰਗਾ ਲੈ ਕੇ ਸ਼ਾਮਿਲ ਹੋਏ ਆਪਣੇ ਸੰਬੋਧਨ ਵਿਚ ਓ ਪੀ ਧਨਖੜ ਨੇ ਕਿਹਾ ਜਿਨ ਵੀਰ ਸ਼ਹੀਦਾਂ ਦੇ ਬਲੀਦਾਨ ਨਾਲ ਦੇਸ਼ ਨੂੰ ਆਜ਼ਾਦੀ ਮਿਲੀ ਹੈ ਉਨ੍ਹਾਂ ਦਾ ਇਤਿਹਾਸ ਅਧੂਰਾ ਹੈ ਉਨ੍ਹਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਾਂਗਰਸ ਪਾਰਟੀ ਨੇ ਸ਼ਹੀਦਾਂ ਨਾਲ ਨਾ ਇਨਸਾਫੀ ਕੀਤੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਨਾਇਨਸਾਫੀ ਕੀਤੀ ਹੈ ਉਨ੍ਹਾਂ ਨੇ ਕਿਹਾ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਪਿੰਡ ਬੱਗਾ ਤਹਿਸੀਲ ਜਾਰਨ ਵਾਲਾ ਜੋ ਹੁਣ ਪਾਕਿਸਤਾਨ ਵਿੱਚ ਹੈ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਕਾਂਗਰਸੀ ਨੇਤਾਵਾਂ ਨੇ ਐਸੇ ਪਵਿੱਤਰ ਅਸਥਾਨ ਨੂੰ ਸੁਰੱਖਿਅਤ ਤੱਕ ਨਹੀਂ ਰੱਖ ਸਕੇ ਅਤੇ ਆਪਣੇ ਸਵਾਰਥ ਲਈ ਦੇਸ਼ ਦਾ ਬਟਵਾਰਾ ਕਰਾ ਦਿੱਤਾ ਉਹਨਾਂ ਨੇ ਕਿਹਾ ਜਿਨ੍ਹਾਂ ਸ਼ਹੀਦਾਂ ਦੀਆਂ ਤਿੰਨ-ਤਿੰਨ ਪੀੜ੍ਹੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਦੀਆਂ ਰਹੀਆਂ ਹਨ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ ਅਜ ਦੀ ਯਾਤਰਾ ਉਨ੍ਹਾਂ ਦੇ ਨਾਮ ਸਮਰਪਤ ਹੈ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਇਸ ਅੰਦੋਲਨ ਨਾਲ ਰਾਜਨੀਤਕ ਲੋਕ ਲੱਗੇ ਹੋਏ ਹਨ ਕਿਸਾਨੀ ਅੰਦੋਲਨ ਨਾਲ ਜਨ-ਧੰਨ ਦਾ ਨੁਕਸਾਨ ਹੋਇਆ ਹੈਇਸ ਦੇ ਇਲਾਵਾ ਇਸ ਅੰਦੋਲਨ ਦੀ ਕੁਝ ਪ੍ਰਾਪਤੀ ਨਹੀਂ ਹੋਈ ਉਨ੍ਹਾਂ ਨੇ ਗਿਆ ਸਾਡੀ ਸਰਕਾਰ ਕਿਸਾਨਾਂ ਦੇ ਹੱਕ ਵਿਚ ਕੰਮ ਕਰ ਰਹੀ ਹੈ ਸਵਾਮੀਨਾਥਨ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਗਿਆ ਹੈ ਇਸ ਮੌਕੇ ਘਰੋਂਡਾ ਤੋਂ ਵਿਧਾਇਕ ਹਰਵਿੰਦਰ ਕਲਿਆਣ ਨੇ ਕਿਹਾ ਜਿਸ ਤਰਾਂ ਅਸੀ ਦੀਵਾਲੀ, ਦਸਹਿਰਾ ਗੁਰਪੁਰਬ, ਜਾਂ ਹੋਰ ਤਿਉਹਾਰ ਮਨਾਉਂਦੇ ਹਾਂ ਆਜ਼ਾਦੀ ਦਿਹਾੜੇ ਨੂੰ ਇਹਨਾ ਤਿਉਹਾਰਾਂ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ ਇਹ ਵੀ ਇੱਕ ਰਾਸ਼ਟਰ ਤਿਉਹਾਰ ਹੈ ਸਾਨੂੰ ਸਭ ਨੂੰ ਮਿਲ ਕੇ ਆਜ਼ਾਦੀ ਦਿਹਾੜੇ ਨੂੰ ਤਿਓਹਾਰ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਇਸ ਤਰੰਗਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯੋਗੇਂਦਰ ਰਾਣਾ, ਭਾਜਪਾ ਤੇ ਪਿਛੜਾ ਵਰਗ ਮਹਿਲਾ ਮੋਰਚਾ ਦੇ ਪ੍ਰਧਾਨ ਨਿਰਮਲ ਬੇਰਾਗੀ, ਮੁੱਖ ਮੰਤਰੀ ਦੇ ਪ੍ਰਤਿਨਿਧੀ ਸੰਜੇ ਬਠਲਾ, ਸਵਾਸਥ ਭਾਰਤ ਮਿਸ਼ਨ ਹਰਿਆਣਾ ਤੋਂ ਸੁਭਾਸ਼ ਚੰਦਰਾ, ਹਰਿਆਣਾ ਗ੍ਰੰਥ ਅਕਾਦਮੀ ਦੇ ਮੀਤਪ੍ਰਧਾਨ ਡਾਕਟਰ ਵਰਿੰਦਰ ਚੌਹਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਅਨੰਦ, ਬੇ ਅਲਾਵਾ ਸੈਂਕੜੇ ਭਾਜਪਾ ਨੇਤਾ ਅਤੇ ਵਰਕਰ ਮੌਜੂਦ ਸਨ