ਭਾਜਪਾ ਖਿਲਾਫ ਅੰਦੋਲਨ ਕਰਨ ਵਾਲਾ ਹਰ ਵਰਗ ਕਾਂਗਰਸ ਦੇ ਹੱਕ ‘ਚ ਜਾ ਰਿਹਾ ਹੈ :- ਸੁਮਿਤਾ ਸਿੰਘ
ਕਰਨਾਲ 2 ਅਗਸਤ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ 6 ਅਗਸਤ ਨੂੰ ਕਰਨਾਲ ਦੇ ਲੋਕਾਂ ਨਾਲ ਜਨ ਸਭਾ ਕਰਨ ਜਾ ਰਹੇ ਹਨ ਇਸ ਜਨ ਸਭਾ ਵਿੱਚ ਹਰਿਆਣਾ ਸੂਬੇ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਵੀ ਲੋਕਾਂ ਨਾਲ ਗੱਲਬਾਤ ਕਰਨਗੇ ਇਸ ਜਨਸਭਾ ਦਾ ਆਯੋਜਨ ਐੱਸ.ਬੀ.ਐੱਸ. ਮਾਡਲ ਸਕੂਲ ਰੇਲਵੇ ਰੋਡ ਵਿਖੇ ਕੀਤਾ।ਜਨ ਸਭਾ ਪ੍ਰੋਗਰਾਮ ਲਈ ਕਰਨਾਲ ਦੀ ਸਾਬਕਾ ਵਿਧਾਇਕਾ ਸੁਮਿਤਾ ਸਿੰਘ ਨੇ ਲੋਕਾਂ ਨੂੰ ਜਨ ਸਭਾ ਪ੍ਰੋਗਰਾਮ ਲਈ ਸੱਦਾ ਦਿੰਦੇ ਹੋਏ ਰਮੇਸ਼ ਜੋਗੀ ਦੀ ਰਿਹਾਇਸ਼ ਆਨੰਦ ਵਿਹਾਰ ਕਾਲੋਨੀ ਵਿਖੇ ਇਕੱਠੇ ਹੋਏ ਲੋਕਾਂ ਨੂੰ ਜਨ ਸਭਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕਾਂ ਸਿੰਘ ਨੇ ਕਿਹਾ ਹਰਿਆਣਾ ਵਿੱਚ ਕਾਂਗਰਸ ਦੀ ਹਵਾ ਚੱਲ ਰਹੀ ਹੈ ਹਰਿਆਣਾ ਵਿੱਚ ਬਦਲਾਅ ਦੇ ਸੰਕੇਤ ਸਾਫ ਦਿਖਾਈ ਦੇ ਰਹੇ ਹਨ ਸੂਬੇ ਵਿੱਚ ਜਿੰਨੇ ਅੰਦੋਲਨ ਭਾਜਪਾ ਦੇ ਖਿਲਾਫ ਚੱਲ ਰਹੇ ਹਨ ਉਸ ਤੋਂ ਸਾਫ਼ ਹੋ ਹੋ ਗਿਆ ਹੈ ਕਿ ਲੋਕਾਂ ਦਾ ਰੁੱਖ ਹੁਣ ਕਾਂਗਰਸ ਵੱਲ ਹੈ। ਆਉਣ ਵਾਲਾ ਸਮਾਂ ਹਰਿਆਣੇ ਵਿੱਚ ਕਾਂਗਰਸ ਦਾ ਹੋਵੇਗਾ । ਉਹਨਾਂ ਨੇ ਕਿਹਾ ਅੱਜ ਸੂਬੇ ਵਿੱਚ ਭਾਜਪਾ ਦੇ ਖਿਲਾਫ ਕਲਰਕਾ ਦਾ ਅੰਦੋਲਨਚਲ ਰਿਹਾ ਹੈ ਭਾਜਪਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੇ ਗੌਰ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ‘ਚ ਕਟੌਤੀ ਕਰ ਰਹੀ ਹੈ, ਜੋ ਕਿ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਹਰ ਫਰੰਟ ‘ਤੇ ਨਾਕਾਮੀ ਅਤੇ ਇਸ ਦੇ ਅੱਤਿਆਚਾਰ ਜਨਤਾ ਦੇ ਰੋਹ ਦਾ ਕਾਰਨ ਬਣ ਚੁੱਕੇ ਹਨ ਅਤੇ ਲੋਕ ਲੋਕਤੰਤਰੀ ਢੰਗ ਨਾਲ ਵੋਟਾਂ ਪਾ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ। ਹਰਿਆਣਾ ਵਿੱਚ ਗੁੰਡਾਗਰਦੀ ਦਾ ਬੋਲਬਾਲਾ ਹੈ ਅਤੇ ਅਪਰਾਧੀ ਅਨਸਰ ਖੁੱਲ੍ਹੇਆਮ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਹਰ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।ਸੁਮਿਤਾ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਸਰਕਾਰ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਦੀ ਹੀ ਬਣੇਗੀ ਅਤੇ ਲੋਕ ਕਾਂਗਰਸ ਦੇ ਹੱਕ ਵਿੱਚ ਹਨ। ਸਾਫ਼-ਸੁਥਰਾ ਅਤੇ ਭੈਅ-ਮੁਕਤ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ।ਪੱਛੜੀਆਂ ਸ਼੍ਰੇਣੀਆਂ ਦੇ ਲੋੜਵੰਦ ਲੋਕਾਂ ਨੂੰ 100-100 ਗਜ਼ ਦੇ ਪਲਾਟ ਫਿਰ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਜਾਵੇਗਾ। ਸੁਮਿਤਾ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਅਮਨ, ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਰਮੇਸ਼ ਜੋਗੀ, ਸੁਸ਼ੀਲ ਖਟੀਕ, ਸੰਤੋਸ਼ ਤੇਜਨ, ਬ੍ਰਹਮਦੱਤ ਸ਼ਰਮਾ, ਰਾਮਫਲ, ਪਰਮਜੀਤ, ਬਲਜੀਤ ਚੌਹਾਨ, ਜੀਲੇ ਰਾਮ, ਰਾਜਪਾਲ ਆਦਿ ਹਾਜ਼ਰ ਸਨ।