ਬਾਲਮੀਕੀ ਬਸਤੀ ਤੇ ਪ੍ਰਸ਼ਾਸ਼ਨ ਵੱਲੋਂ ਪੀਲਾ ਪੰਜਾ ਚਲਿਆ ਗਿਆ ਬਸਤੀ ਵਾਸੀਆ ਵਿਚ ਭਾਰੀ ਰੋਸ
ਕਾਂਗਰਸ ਦੇ ਸਾਬਕਾ ਵਿਧਾਇਕ ਸੁਮੀਤਾ ਪ੍ਰਸ਼ਾਸਨ ਦੀ ਕਾਰਵਾਈ ਤੇ ਭੜਕ
ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਵਿੱਚੇ ਹੀ ਰੋਕਿਆ
ਕਰਨਾਲ 7 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਸੈਕਟਰ 12 ਦੇ ਪਾਰਟ 2 ਵਿਚ ਬੱਸੀ ਬਾਲਮੀਕੀ ਬਸਤੀ ਦੇ ਮਕਾਨਾਂ ਨੂੰ ਤੋੜਨ ਦੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਪੀਲਾ ਪੰਜਾ ਲੈ ਕੇ ਗਿਆ ਤਾਂ ਪ੍ਰਸ਼ਾਸਨ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪ੍ਰਸ਼ਾਸਨ ਵੱਲੋਂ ਕੀਤੀ ਯਾਰੀ ਪੀਲੇ ਪੰਜੇ ਦੀ ਕਾਰਵਾਈ ਨੂੰ ਲੈ ਕੇ ਉਥੋਂ ਦੇ ਲੋਕ ਕਾਫੀ ਗੁੱਸੇ ਵਿਚ ਆ ਗਏ ਅਤੇ ਭਾਜਪਾ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਮੌਕੇ ਹੀ ਕਰਨਾਲ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਮੀਤਾ ਸਿੰਘ ਪਹੁੰਚ ਗਈ ਅਤੇ ਪ੍ਰਸ਼ਾਸ਼ਨ ਨੂੰ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਆਪਣਾ ਰੋਸ ਜਾਹਰ ਕੀਤਾ ਤੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਵਿਚਾਲੇ ਹੀ ਰੋਕ ਦਿੱਤਾ ਅਤੇ ਇਸ ਕਾਰਵਾਈ ਲਈ ਪ੍ਰਸ਼ਾਸਨ ਨੂੰ ਕਾਗਜ਼ ਵਿਖਾਉਣ ਲਈ ਕਿਹਾ ਸੁਨੀਤਾ ਸਿੰਘ ਨੇ ਕਿਹਾ ਭਾਜਪਾ ਸਰਕਾਰ ਗਰੀਬਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ ਗਰੀਬਾਂ ਦੇ ਆਸ਼ੀਆਨੇ ਤੋੜੇ ਜਾ ਰਹੇ ਹਨ ਵਹੀ ਦੂਜੀ ਤਰਫ ਸਰਕਾਰ ਨਾਲ ਰਲੇ ਹੋਏ ਹੋਏ ਜ਼ਮੀਨ ਮਾਫ਼ੀਆ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਗਰੀਬਾਂ ਦੇ ਆਸ਼ੀਆਨੇ ਜਾ ਰਹੇ । ਇਸ ਮੌਕੇ ਕਾਰਵਾਈ ਕਰਨ ਗਏ ਐਸ ਡੀ ਐਮ ਅਨੁਭਵ ਮਹਿਤਾ ਨੇ ਕਿਹਾ ਹਾਈਕੋਰਟ ਦੇ ਅਦੇਸ਼ਾਂ ਤੇ ਹੁੱਡਾ ਦੀ ਜ਼ਮੀਨ ਖਾਲੀ ਕਰਵਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਇਸ ਜ਼ਮੀਨ ਦੀ ਕੁਝ ਲੋਕਾਂ ਨੇ ਭਾਵੇਂ ਕਬਜ਼ੇ ਕੀਤੇ ਹੋਏ ਹਨ ਕਬਜ਼ਾਧਾਰੀਆਂ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਲੋਕ ਅਤੇ ਮਕਾਨ ਖਾਲੀ ਕਰ ਚੁੱਕੇ ਹਨ ਤਾਂ ਹੀ ਮਕਾਨ ਤੋੜਨ ਦੀ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਇਥੇ ਰਹਿੰਦੇ ਲੋਕਾਂ ਸਿਫਟ ਕਰਨ ਲਈ ਸੈਕਟਰ 16 ਵਿੱਚ ਜਗ੍ਹਾ ਅਲਾਟ ਕੀਤੀ ਗਈ ਸੀ ਕਾਫੀ ਲੋਕ ਤੋਂ ਦੂਜੀ ਜਗ੍ਹਾ ਤੇ ਆਪ ਚਲੇ ਗਏ ਹਨ ਅਤੇ ਤਾਂ ਹੀ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਖਾਲੀ ਮਕਾਨਾਂ ਤੇ ਕਾਰਵਾਈ ਕੀਤੀ ਗਈ ਜ਼ਿਕਰਯੋਗ ਹੈ ਕਿ ਇਸ ਸੈਕਟਰ 12 ਪਰਟ ਦੋ ਵਿਚ ਹੂਡਾ ਦੀ ਜ਼ਮੀਨ ਤੇ 50 ਸਾਲਾਂ ਤੋਂ ਬਾਲਮੀਕੀ ਬਸਤੀ ਬਣੀ ਹੋਈ ਸੀ ਇਸ ਬਸਤੀ ਵਿਚ 269 ਦੇ ਕਰੀਬ ਮਕਾਨ ਸਨ ਇਥੇ ਰਹਿੰਦੇ ਲੋਕਾਂ ਦੀ ਮੰਗ ਤੇ ਸਰਕਾਰ ਇਹਨਾਂ ਲੋਕਾਂ ਨੂੰ ਸੈਕਟਰ 16 ਵਿੱਚ 50-50 ਗਜ ਪਲਾਟ ਸਸਤੀ ਕੀਮਤ ਅਲਾਟ ਕੀਤੇ ਹਨ 237 ਲੋਕਾਂ ਨੂੰ ਪਲਾਟ ਅਲਾਟ ਹੋ ਚੁੱਕੇ ਹਨ ਜਦੋਂ ਕਿ ਬਾਕੀ ਲੋਕਾਂ ਲਈ ਪਲਾਟ ਅਲਾਟ ਕਰੜੀ ਕਾਰਵਾਈ ਚੱਲ ਰਹੀ ਹੈ ਇਨ੍ਹਾਂ ਲੋਕਾਂ ਦੇ ਮਕਾਨਾਂ ਦਾ ਨਿਰਮਾਣ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰੀ ਮਦਦ ਮੁਹਈਆ ਕਰਵਾਈ ਗਈ ਹੈ ਜਦੋਂ ਵੀ ਪ੍ਰਕਾਸ਼ਕ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਕਰਦਾ ਹੈ ਤਾਂ ਵਿਰੋਧ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦਾ ਕਾਂਗਰਸ ਨੇਤਾ ਤਰਲੋਚਨ ਸਿੰਘ ਨੇ ਵਿਰੋਧ ਕੀਤਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੁਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਪਰ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਸਵਿਤਾ ਸਿੰਘ ਵਿਰੋਧ ਕਰਨ ਲਈ ਪਹੁੰਚ ਗਈ ਅਤੇ ਜਿਨ੍ਹਾਂ ਦੇ ਵਿਰੋਧ ਨੂੰ ਲੈ ਕੇ ਪ੍ਰਸ਼ਾਸਨ ਨੂੰ ਆਪਣੀ ਕਾਰਵਾਈ ਵਿਚਾਲੇ ਹੀ ਰੋਕਣੀ ਪੈ ਗਈ ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ