ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਤ ਖਾਲਸਾ ਫਤਹਿ ਮਾਰਚ ਪੱਛਮੀ ਦਿੱਲੀ ਤੋਂ ਅੱਜ ਸ਼ੁਰੂ ਹੋਇਆ
ਕਰਨਾਲ 30 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਅੱਜ ਸਿੱਖ ਪੰਥ ਦੇ ਮਹਾਨ ਜਰਨੈਲ ਸੂਰਬੀਰ ਯੋਧਾ ਮਹਾਰਾਜਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਤ ਖ਼ਾਲਸਾ ਫ਼ਤਹਿ ਮਾਰਚ ਪੱਛਮੀ ਦਿੱਲੀ ਤੋਂ ਜ਼ੋਰਦਾਰ ਤਰੀਕੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸਾਇਆ ਵਿਚ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸੋਭਿਤ ਕਾਰਕ ਵਿਸ਼ਾਲ ਖ਼ਾਲਸਾ ਫ਼ਤਹਿ ਮਾਰਚ ਆਰੰਭ ਹੋਇਆ । ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬਘੇਲ ਸਿੰਘ ਦੀ ਯਾਦ ਵਿੱਚ ਬਣਿਆ ਫਤਿਹ ਪਾਰਕ, ਜਿਨ੍ਹਾਂ ਨੇ 1783 ਵਿੱਚ ਦਿੱਲੀ ਫਤਹਿ ਕਰਨ ਤੋਂ ਬਾਅਦ ਲਾਲ ਕਿਲ੍ਹੇ ’ਤੇ ਖਾਲਸਾਈ ਨਿਸ਼ਾਨ ਲਹਿਰਾਇਆ ਸੀ, ਜਿੱਥੇ ਤਿੰਨਾਂ ਯੋਧਿਆਂ ਦੇ ਬੁੱਤ ਸਥਾਪਤ ਹਨ।ਖਾਲਸਾ ਫਤਹਿ ਮਾਰਚ ਨੂੰ ਰਸਮੀ ਤੌਰ ‘ਤੇ ਰਵਾਨਾ ਕੀਤਾ ਗਿਆ। ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸ਼ਤਾਬਦੀ ਕਮੇਟੀ, ਇੰਟਰਨੈਸ਼ਨਲ ਸਿੱਖ ਫੋਰਮ, ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼੍ਰੋਮਣੀ ਸਿੱਖ ਸੰਗਤ ਸਭਾ, ਰਾਮਗੜ੍ਹੀਆ ਸਭਾ ਕਰਨਾਲ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਮਾਰਚ 1 ਮਈ ਨੂੰ ਸੋਨੀਪਤ, ਪਾਣੀਪਤ ਅਤੇ ਸਫੀਦੋਂ ਤੋਂ ਹੁੰਦਾ ਹੋਇਆ ਕਰਨਾਲ ਜ਼ਿਲ੍ਹੇ ਵਿਚ ਪ੍ਰਵੇਸ਼ ਕਰੇਗਾ।ਜਿੱਥੇ ਗੁਰਦੁਆਰਾ ਸੱਚਾ ਸੌਦਾ ਅਸੰਦ ਵਿਖੇ ਨਤਮਸਤਕ ਹੋਣ ਉਪਰੰਤ ਰਾਤ ਦਾ ਠਹਿਰਾਅ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਹੋਵੇਗਾ | ਕਰਨਾਲ ਜ਼ਿਲ੍ਹੇ ਵਿੱਚ ਸਿੱਖ ਕੌਮ ਦੀ ਬਹਾਦਰੀ ਅਤੇ ਜਾਹੋ ਜਲਾਲ ਨੂੰ ਦਰਸਾਉਂਦਾ ਖਾਲਸਾ ਫਤਹਿ ਮਾਰਚ 2 ਮਈ ਨੂੰ ਅਸੰਦ ਤੋਂ ਰਵਾਨਾ ਹੋਕੇ ਖੰਡਾ ਖੇੜੀ, ਝੀਂਡਾ, ਰਟਕ, ਥਰੀ, ਜਾਲਮਾਣਾ, ਡਾਚਰ, ਨਿਸਿੰਘ, ਸਿੰਘੜਾ
ਬੁੱਢਣਪੁਰ, ਬਾਲੂ ਬਲੋਲ, ਕੱਛਵਾ, ਕੱਛਵਾ ਫਾਰਮ, ਬਿੱਡਮਾਜਰਾ, ਨਡਾਣਾ, ਸੌਂਕੜਾ, ਪਖਾਨਾ ਹੁੰਦਾ ਹੋਇਆ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਤਰਾਵੜੀ ਵਿਖੇ ਪਹੁੰਚੇਗਾ ਜਿੱਥੇ ਰਾਤਰੀ ਵਿਸ਼ਰਾਮ ਲਈ ਰੁਕੇਗਾ ਅਗਲੇ ਦਿਨ 3 ਮਈ ਨੂੰ ਤਰਾਵੜੀ ਤੋਂ ਸ਼ੁਰੂ ਹੋ ਕੇ ਨੀਲੋਖੇੜੀ, ਸੰਧੀਰ, ਗੋਰਗੜ, ਇੰਦਰੀ, ਰੰਬਾ, ਦਰੜ, ਕੁਰਾਲੀ ਤੋਂ ਹੁੰਦਾ ਹੋਇਆ ਕਰਨਾਲ ਪਹੁੰਚੇਗਾ, ਜਿੱਥੇ ਸਿੱਖ ਵਿਰਸੇ ਦੇ ਪ੍ਰਤੀਕ ਨਿਹੰਗ ਸਿੰਘ ਸਜੇ ਹਾਥੀਆਂ, ਘੋੜਿਆਂ ਤੇ ਸਵਾਰ ਹੋ ਕੇ ਖ਼ਾਲਸਾਈ ਫ਼ਤਹਿ ਮਾਰਚ ਦਾ ਹਿੱਸਾ ਹੋਣਗੇ। ਖਾਲਸਾ ਫਤਹਿ ਮਾਰਚ ਨਿਰਮਲ ਕੁਟੀਆ ਕਰਨਾਲ ਤੋਂ ਸਿਵਲ ਸਕੱਤਰੇਤ ਨੇੜੇ ਮਾਡਲ ਟਾਊਨ ਵਿੱਚ ਦਾਖਲ ਹੋਵੇਗਾ ਅਤੇ ਕੁੰਜਪੁਰਾ ਰੋਡ ’ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਤੋਂ ਹੁੰਦਾ ਹੋਇਆ ਡੇਰਾ ਕਾਰ ਸੇਵਾ ਕਰਨਾਲ ਵਿਖੇ ਸਮਾਪਤ ਹੋਵੇਗਾ।ਘੋੜਿਆਂ ਅਤੇ ਊਠਾਂ ‘ਤੇ ਸਵਾਰ ਹੋ ਕੇ ਨਿਹੰਗ ਸਿੰਘ ਜਥੇਦਾਰ ਖਾਲਸਾ ਫਤਹਿ ਮਾਰਚ ਦੀ ਅਗਵਾਈ ਕਰ ਰਹੇ ਹਨ। ਅੱਜ ਸ਼ੁਰੂ ਹੋਏ ਖਾਲਸਾ ਫਤਹਿ ਮਾਰਚ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਪੁਰਾਤਨ ਇਤਿਹਾਸਕ ਸ਼ਸਤਰ ਦੀ ਪ੍ਰਦਰਸ਼ਨੀ ਰਾਹੀ ਦਿਖਾਏ ਜਾ ਰਹੇ ਹਨ। ਜਿਥੇ ਖਾਲਸਾ ਫਤਿਹੇ ਮਾਰਚ ਦੀ ਫੋਜੀ ਬੈਂਡ ਵਾਲੇ ਸ਼ੋਭਾ ਵਧਾ ਰਹੇ ਹਨ ਉਥੇ ਗਤਕਾ ਅਖਾੜੇ ਦੇ ਸਿੱਖ ਸ਼ਾਸਤਰ ਵਿੱਦਿਆ ਗਤਕੇ ਦਾ ਪ੍ਰਦਰਸ਼ਨ ਕਰ ਰਹੇ ਹਨ।ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਕਰਨਾਲ ਵਿਖੇ ਖਾਲਸਾ ਫਤਹਿ ਮਾਰਚ ਦੀ ਆਮਦ ਮੌਕੇ ਤਿੰਨ ਦਿਨਾਂ ਅਸੰਦ ਨਿਸਿੰਗ, ਤਰਾਵੜੀ, ਨੀਲੋਖੇੜੀ, ਇੰਦਰੀ ਅਤੇ ਕਰਨਾਲ ਬਲਾਕ ਦੇ ਸਮੂਹ ਸੰਤਾਂ, ਗੁਰਦੁਆਰਾ ਕਮੇਟੀਆਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਕਮੇਟੀ ਅਤੇ ਕਾਰਪੋਰੇਸ਼ਨ ਦੇ ਮੈਂਬਰਾਂ, ਸਰਪੰਚਾਂ ਦਾ ਕਿਸਾਨ ਸਮੂਹਾਂ, ਸਮਾਜਿਕ, ਵਪਾਰਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਨਾਲ ਵਿੱਚ ਖਾਲਸਾ ਫਤਹਿ ਮਾਰਚ ਦੀ ਦਿੱਖ ਹੋਰ ਵੀ ਸ਼ਾਨਦਾਰ ਹੋਵੇਗੀ ਕਿਉਂਕਿ ਇਸ ਵਿੱਚ ਨਿਹੰਗ ਸਿੰਘ ਜਥੇ ਸਜੇ ਹਾਥੀਆਂ, ਘੋੜਿਆਂ, ਊਠਾਂ ਆਦਿ ਫੌਜੀ ਕਾਰਨਾਮੇ ਦਿਖਾਉਂਦੇ ਹੋਏ ਇਕੱਠੇ ਤੁਰਨਗੇ ਅਤੇ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।