ਬਸਤਾੜਾ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲੀਸ ਵੱਲੋਂ ਲਾਠੀਚਾਰਜ ਕਈ ਕਿਸਾਨ ਫੱਟੜ ਹੋਏ
ji
ਕਰਨਾਲ 28 ਅਗਸਤ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਦਾ ਹਰਿਆਣਾ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ ਜਿਵੇਂ ਇਹ ਕਿਸਾਨਾਂ ਨੂੰ ਇਸ ਮੀਟਿੰਗ ਦਾ ਪਤਾ ਲੱਗਿਆ ਤਾਂ ਕਿਸਾਨਾਂ ਨੇਤਾਵਾਂ ਨੇ ਵੀਡੀਓ ਜਾਰੀ ਕਰ ਮੁੱਖ ਮੰਤਰੀ ਨੂੰ ਕਾਲ਼ੇ ਝੰਡੇ ਦਿਖਾਉਣ ਅਤੇ ਇਸ ਦਾ ਵਿਰੋਧ ਕਰਨ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਵੇਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਪੂਰੇ ਕਰਨਾਲ ਸ਼ਹਿਰ ਇਕ ਕਿਲੇ ਬੰਦੀ ਕੀਤੀ ਗਈ ਹਰ ਆਉਣ ਜਾਣ ਵਾਲੇ ਰਸਤੇ ਦੇ ਵੈਰੀਐਂਟ ਲਗਾ ਕੇ ਅਤੇ ਵੱਡੇ ਟਰੱਕ ਲਗਾ ਕੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਕਰਨਾਲ ਦਾ ਗੁਰਦੁਆਰਾ ਡੇਰਾ ਕਾਰਸੇਵਾ ਦਾ ਹਰ ਰਾਹ ਬੈਰੀਕੇਡ ਲਗਾ ਕੇ ਅਤੇ ਬੱਲੀਆਂ ਲਗਾ ਕੇ ਬੰਦ ਕਰ ਦਿੱਤਾ ਗਿਆ ਇਸ ਦੇ ਬਾਵਜੂਦ ਕਿਸਾਨ ਵੱਡੀ ਗਿਣਤੀ ਵਿੱਚ ਕਰਨਾਲ ਤੋਂ 12 ਕਿਲੋਮੀਟਰ ਦੂਰ ਬਸਧਾੜਾ ਟੋਲ ਪਲਾਜ਼ਾ ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲੱਗ ਪਏ ਜਿਸ ਤੇ ਪੁਲਿਸ ਖ਼ਫਾ ਹੋ ਗਈ ਅਤੇ ਕਿਸਾਨਾਂ ਉੱਤੇ ਜਬਰਦਸਤ ਲਾਠੀਚਾਰਜ ਕੀਤਾ ਕਿਸਾਨ ਖੇਤਾਂ ਵੱਲ ਨੂੰ ਨੱਠ ਗਏ ਪਰ ਪੁਲਿਸ ਨੇ ਕਿਸਾਨਾਂ ਨੂੰ ਖੇਤਾ ਖੇਤਾਂ ਵਿਚ ਵੀ ਜਾ ਕੇ ਕੁੱਟਿਆ ਇਸ ਲਾਠੀਚਾਰਜ ਵਿਚ ਕਈ ਕਿਸਾਨ ਫੱਟੜ ਹੋ ਗਏ ਕਈਆਂ ਦੀਆਂ ਲੱਤਾਂ ਬਾਹਵਾਂ ਟੁੱਟ ਗਈਆਂ ਅਤੇ ਕਈਆਂ ਦੇ ਸਿਰ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜਖ਼ਮੀ ਕਿਸਾਨਾਂ ਨੂੰ ਕਰਨਾਲ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਕਿਸਾਨ ਆਗੂ ਜਗਦੀਪ ਸਿੰਘ ਔਲਖ ਨੂੰ ਪੁਲੀਸ ਫੜ ਕੇ ਆਪਣੇ ਨਾਲ ਲੈ ਗਈ ਪੁਲੀਸ ਵੱਲੋਂ ਕਿਸਾਨਾਂ ਉੱਤੇ ਤਿੰਨ ਵਾਰ ਜਬਰਦਸਤ ਲਾਠੀਚਾਰਜ ਕੀਤਾ ਗਿਆ ਇਸ ਲਾਠੀਚਾਰਜ ਤੇ ਕਿਸਾਨਾਂ ਨੇ ਕਿਹਾ ਕੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਰਹੇ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਇਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ
ਬਾਕਸ
ਕਿਸਾਨ ਨੇਤਾ ਗੁਰਨਾਮ ਸਿੰਘ ਚਾਡੂਨੀ ਦੇ ਕਹਿਣ ਤੇ ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਜਾਮ
ਕਰਨਾਲ ਪੁਲਿਸ ਵੱਲੋਂ ਕਿਸਾਨ ਅਤੇ ਕੀਤੇ ਗਏ ਜ਼ਬਰਦਸਤ ਚਾਰਜ ਦੇ ਵਿਰੋਧ ਵਿੱਚ ਕਿਸਾਨ ਨੇਤਾ ਗੁਰਨਾਮ ਸਿੰਘ ਚਾਡੂਨੀ ਹਰਿਆਣੇ ਦੇ ਸਾਰੀਆਂ ਸੜਕਾਂ ਬੰਦ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਿਸ ਤੋਂ ਬਾਅਦ ਕਿਸਾਨ ਵੱਡੀ ਗਿਣਤੀ ਚ ਦੁਬਾਰਾ ਬਟਾਲਾ ਟੋਲ ਪਲਾਜ਼ਾ ਇਕੱਠਾ ਹੋ ਕੇ ਕਰਨਾਲ ਨੈਸਨਲ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਨੇ ਕਿਹਾ ਜਦੋਂ ਤੱਕ ਸਾਡੇ ਨੇਤਾ ਰਿਹਾਅ ਨਹੀਂ ਕੀਤੇ ਜਾਂਦੇ ਉਦੋਂ ਤੱਕ ਨੈਸ਼ਨਲ ਹਾਈਵੇਅ ਜਾਮ ਨਹੀਂ ਖੋਲਿਆ ਜਾਵੇਗਾ ਖਬਰ ਲਿਖੇ ਤਾਂ ਜਾਨ ਤੱਕ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਸੀ
ਵਰਜਨ
ਕਿਸਾਨਾਂ ਕੀਤਾ ਗਿਆ ਲਾਠੀਚਾਰਜ ਸਰਕਾਰ ਦੇ ਤੰਬੂਤ ਵਿਚ ਆਖਰੀ ਕਿੱਲ ਸਾਬਤ ਹੋਵੇਗਾ
ਕਾਂਗਰਸ ਨੇਤਾ ਤਰਲੋਚਨ ਸਿੰਘ ਨੇ ਕਿਹਾ ਭਾਜਪਾ ਸਰਕਾਰ ਨੇ ਕਿਸਾਨਾਂ ਉਤੇ ਲਾਠੀਚਾਰਜ਼ ਕਰ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ ਇਸ ਅੱਤਿਆਚਾਰ ਅੰਗਰੇਜ਼ੀ ਹਕੂਮਤ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਕਿਸਾਨਾਂ ਤੇ ਅਤਿਆਚਾਰ ਸਰਕਾਰ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ ਉਹਨਾਂ ਨੇ ਕਿਹਾ ਕਰਨਾਲ ਦਾ ਵਿਧਾਇਕ ਨਾਲ ਆਵੇ ਅਤੇ ਕਰਨਾਲ ਦੇ ਚਾਰੋਂ ਪਾਸੋਂ ਕਿਲੇ ਬੰਦੀ ਕਰ ਦਿੱਤੀ ਜਾਵੇ ਇਹ ਆਪਾਤਕਾਲੀਨ ਹੀ ਹੈ ਅੱਜ ਕਰਨਾਲ ਦੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸਾਰੇ ਰਾਹ ਜਾਮ ਹੋਣ ਕਾਰਨ ਸਵਾਰੀਆਂ ਨੂੰ ਬੱਸਾਂ ਨੇ ਸ਼ਹਿਰ ਤੋਂ ਬਾਹਰ ਹੀ ਉਤਾਰ ਦਿੱਤਾ ਆਮ ਲੋਕਾਂ ਨੂੰ ਚਾਰ ਪੰਜ ਕਿਲੋਮੀਟਰ ਪੈਦਲ ਹੀ ਚੱਲਣਾ ਪਿਆ ਜੋ ਲੋਕ ਸ਼ਹਿਰ ਵਿਚ ਦਵਾਈ ਲੈਣ ਆਏ ਸਨ ਉਹਨਾਂ ਨੂੰ ਵੀ ਖੱਜਲ-ਖਵਾਰ ਕੀਤਾ ਗਿਆ ਮਨੋਹਰ ਸਰਕਾਰ ਜ਼ੁਲਮਾਂ ਦੀ ਸਭ ਹੱਦ-ਬੰਨੇ ਟੁੱਪ ਚੁੱਕੀ ਹੈ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ ਦੀ ਅਜਿਹੀ ਘੋਰ ਨਿੰਦਾ ਕਰਦੇ ਹਾਂ
ਵਰਜਨ
ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਮਾਨ ਦਲ ਦੇ ਸੂਬਾ ਯੂਆ ਪ੍ਰਦਾਨ ਹਰਜੀਤ ਸਿੰਘ ਵਿਰਕ ਨੇ ਕਿਸਾਨਾਂ ਤੋਂ ਵੀ ਲਾਠੀਚਾਰਜ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹਰਿਆਣਾ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਸਰਕਾਰ ਅੱਤਿਆਚਾਰ ਦੇ ਹੱਦ ਬੰਨੇ ਸਭ ਟੱਪ ਚੁੱਕੀ ਹੈ ਜਿਸ ਦਾ ਖਮਿਆਜਾ ਸਰਕਾਰ ਜਲਦ ਭੁਗਤੇਗੀ