ਬਲਜੀਤ ਸਿੰਘ ਦਾਦੂਵਾਲ ਦੀ ਗੁੰਡਾਗਰਦੀ  ਆਈ ਸਾਮਣੇ  ਕਮੇਟੀ ਮੈਂਬਰਾਂ ਨੂੰ ਧਮਕਾਇਆ   ਸਪੋਕਸਮੈਨ ਦੇ ਪੱਤਰਕਾਰ ਨਾਲ ਕੀਤੀ ਬਦਸਲੂਕੀ

Spread the love

ਬਲਜੀਤ ਸਿੰਘ ਦਾਦੂਵਾਲ ਦੀ ਗੁੰਡਾਗਰਦੀ  ਆਈ ਸਾਮਣੇ  ਕਮੇਟੀ ਮੈਂਬਰਾਂ ਨੂੰ ਧਮਕਾਇਆ  
ਸਪੋਕਸਮੈਨ ਦੇ ਪੱਤਰਕਾਰ ਨਾਲ ਕੀਤੀ ਬਦਸਲੂਕੀ

 ਗੁਹਲਾ ਚੀਕਾ 7 ਮਾਰਚ (ਸੁਖਵੰਤ  ਸਿੰਘ) ਕੱਲ੍ਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿਖੇ  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ  ਜਿਸ ਵਿੱਚ ਅੱਠ ਮੈਂਬਰ ਹਾਜ਼ਰ ਹੋਏ  ਸਨ  ਜਿਨ੍ਹਾਂ ਦੀ ਆਪਸ ਵਿੱਚ ਕਾਫੀ ਖਿੱਚੋਤਾਣ ਹੁੰਦੀ ਰਹੀ  ਇਹ ਖਿੱਚੋਤਾਣ ਇੰਨੀ ਵਧ ਗਈ ਕਿ ਅਖੀਰ ਕਰਨੈਲ ਸਿੰਘ ਨਿਮਣਾਬਾਦ ਤੇ ਅਪਾਰ ਸਿੰਘ ਦਫ਼ਤਰ ਵਿੱਚੋ ਬਾਹਰ ਆ ਆਏ ਤੇ ਉਨ੍ਹਾਂ ਨੇ ਮੀਡੀਆ ਸਾਹਮਣੇ ਆ ਕੇ ਉੱਚੀ ਆਵਾਜ਼ ਵਿੱਚ ਪ੍ਰਧਾਨ  ਬਲਜੀਤ ਸਿੰਘ ਦਾਦੂਵਾਲ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ  ਉਨ੍ਹਾਂ ਦਾ ਕਹਿਣਾ ਸੀ ਕਿ ਮੈਂਬਰਾਂ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਤੇ ਪ੍ਰਧਾਨ ਆਪ ਹੀ ਫ਼ੈਸਲੇ ਕਰ ਰਿਹਾ ਹੈ ਮੈਂਬਰਾਂ ਨੇ ਰੋਸ਼ ਮੁਜ਼ਾਹਰਾ ਕੀਤਾ   ਉਨ੍ਹਾਂ ਨੂੰ ਉੱਚਾ ਬੋਲਦਿਆਂ ਦੇਖ ਕੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਦੋ ਪ੍ਰਾਈਵੇਟ ਗੰਨਮੈਨ ਜਿਨ੍ਹਾਂ ਦੇ ਕੋਲ ਰਿਵਾਲਵਰ  ਸਨ ਆ ਕੇ ਅਪਾਰ ਸਿੰਘ ਨੂੰ ਧਮਕਾਉਣ ਲੱਗੇ ਤੇ ਮੀਡੀਆ ਨਾਲ ਵੀ ਬਦਸਲੂਕੀ ਕੀਤੀ ਕੇ ਕਵਰੇਜ ਨਹੀਂ  ਕਰਨੀ ਪਰ ਮੀਡੀਆ ਕਰਮੀਆਂ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰ ਰਹੇ ਹਾਂ  ਇਸ ਖਿੱਚੋਤਾਣ ਵਿੱਚ ਵੀਡੀਓ ਬਣਾ ਰਹੇ ਸਪੋਕਸਮੈਨ ਦੇ ਪੱਤਰਕਾਰ ਨਾਲ ਬਦਸਲੂਕੀ ਕੀਤੀ ਅਤੇ ਕਿਹਾ ਕਿ ਸਪੋਕਸਮੈਨ ਦੇ ਪੱਤਰਕਾਰ ਸਾਨੂੰ ਬਦਨਾਮ ਕਰਦੇ ਹਨ ਤਾਂ ਪੱਤਰਕਾਰ ਨਾਲ ਬਦਸਲੂਕੀ ਕਰਦੇ ਹੋਏ ਹੱਥੋਪਾਈ ਕੀਤੀ ਜਿਸ ਵਿੱਚ ਸਪੋਕਸਮੈਨ ਦੇ ਪੱਤਰਕਾਰ ਦਾ ਚਸ਼ਮਾਂ ਟੂਟ ਗਿਆ ।ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਹਰਿਆਣੇ ਦੀ ਸੰਗਤਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।ਸੰਗਤ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਪੰਜਾਬ ਵਿੱਚ ਵੀ ਮਾਹੌਲ ਖ਼ਰਾਬ ਕੀਤਾ ਹੋਇਆ ਸੀ ਤੇ ਹੁਣ ਹਰਿਆਣੇ ਵਿੱਚ ਵੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਲਈ ਸੰਗਤ ਗੁਰੂ ਘਰ ਜਾਣ ਤੋਂ ਪਹਿਲਾਂ ਦਸ ਵਾਰ ਸੋਚਦੀ ਹੈ ਕਿ ਗੁਰੂ ਘਰ ਜਾਇਆ ਜਾਵੇ ਕਿ ਨਾ ।ਇਸ ਮੌਕੇ ਤੇ ਅਪਾਰ ਸਿੰਘ ਤੇ ਕਰਨੈਲ ਸਿੰਘ ਨੇ ਕਿਹਾ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਜੋ ਅਸੀਂ ਬਲਜੀਤ ਸਿੰਘ ਦਾਦੂਵਾਲ ਦਾ ਸਾਥ ਦਿੱਤਾ ਤੇ ਇਸ ਨੂੰ  ਪ੍ਰਧਾਨ ਚੁੱਣਿਆ ।ਸਾਡੀ ਇਹ ਬਹੁਤ ਵੱਡੀ ਭੁੱਲ ਹੈ ਜਿਸ ਦਾ ਖ਼ਮਿਆਜ਼ਾ ਹਰਿਆਣੇ ਦੀ ਸੰਗਤ ਨੂੰ ਵੀ ਭੁਗਤਣਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਹੁਣ ਆਪਣਾ ਹਰਿਆਣੇ ਦਾ ਵਾਸੀ ਨਵਾਂ ਪ੍ਰਧਾਨ ਚੁਣਾਂਗੇ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਚੱਲੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਵਧਾਉਣ ਦਾ ਕੰਮ ਕਰੇ ।ਇਸ ਮੌਕੇ ਤੇ ਪਿੰਡ  ਝੀਵਰਹੇੜੀ ਤੋਂ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ  ਦੇ ਲੋਕਲ ਕਮੇਟੀ ਦੇ ਪ੍ਰਧਾਨ ਗੁਰਬਾਜ ਸਿੰਘ ਤੇ ਮੈਨੇਜਰ  ਸਮਸ਼ੇਰ ਸਿੰਘ ਵੀ ਵਾਕਆਉਟ ਬਾਹਰ ਆ ਗਏ। ਉਨ੍ਹਾਂ ਕਿਹਾ  ਕੀ ਸਾਨੂੰ  ਪ੍ਰਧਾਨ ਵਲੋਂ ਰਖਿਆਂ ਸ਼ਰਤਾ ਮੰਨਜੂਰ ਨਹੀਂ ਹਨ।ਅਸੀਂ  ਆਪਣੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪ ਚਲਾਵਾਂਗੇ  ।

Leave a Comment

Your email address will not be published. Required fields are marked *