ਪੱਤਰਕਾਰ ਕਮਲ ਮਿਢਾ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ
ਕੱਲ ਐਨਡੀਆਰਆਈ ਵਿੱਚ ਲੱਗੇ ਪਸੂ ਮੇਲੇ ਦੀ ਕਵਰਿੰਗ ਦੌਰਾਨ ਬਦਮਾਸ਼ ਵੱਲੋਂ ਕੀਤਾ ਗਿਆ ਸੀ ਜਾਨਲੇਵਾ ਹਮਲਾ
ਕਰਨਾਲ 10 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਸੀਨੀਅਰ ਪੱਤਰਕਾਰ ਕਮਲ ਮਿਢਾ ਨੂੰ ਵਿਦੇਸ਼ ਤੋਂ ਫੋਨ ਕਰਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਜ਼ਿਕਰਯੋਗ ਹੈ ਕਿ ਕਰਨਾਲ ਐਨਡੀਆਰਆਈ ਵਿੱਚ ਲੱਗੇ ਪਸੂ ਮੇਲੇ ਦੀ ਕਵਰਿੰਗ ਦੌਰਾਨ ਕੱਲ ਬਦਮਾਸ਼ ਵਲੋ ਕਮਲ ਮਿਢਾ , ਹਿਮਾਂਸ਼ੂ ਨਾਰਗ ਤੇ ਮੁੱਕੁਲ ਸਤੀਜਾ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਿਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਜਿਸਦੇ ਆਧਾਰ ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਪਰ ਪੁਲਸ ਵੱਲੋਂ ਕਿਸੇ ਵੀ ਬਦਮਾਸ਼ ਨੂੰ ਮੌਕੇ ਤੇ ਮੌਜੂਦ ਹੁੰਦੇ ਹੋਏ ਵੀ ਕਾਬੂ ਕੀਤਾ ਬਦਮਾਸ਼ਾਂ ਨੂੰ ਕਾਬੂ ਕਾਰਵਾਈ ਕਰਨ ਲਈ ਇੱਕ ਪੱਤਰਕਾਰਾਂ ਦਾ ਵਫਦ ਹਰਿਆਣਾ ਪੱਤਰਕਾਰ ਸੰਘ ਦੇ ਪ੍ਰਧਾਨ ਕੇ ਵੀ ਪੰਡਤ ਦੀ ਅਗਵਾਈ ਹੇਠ ਕਰਨਾਲ ਐਸ ਪੀ ਸ਼ਸ਼ਾਂਕ ਸਾਵਣ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਕਰਨ ਦੀ ਗੱਲ ਕਹੀ ਇਸ ਤੇ ਐਸਪੀ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਖਿਲਾਫ 24 ਘੰਟੇ ਦੇ ਅੰਦਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਪਰ ਹੈਰਾਨੀ ਦੀ ਗੱਲ ਹੈ ਏਧਰ ਪੱਤਰਕਾਰ ਇਸ ਮਾਮਲੇ ਨੂੰ ਲੈ ਕੇ ਐਸਪੀ ਨੂੰ ਮਿਲ ਕੇ ਬਾਹਰ ਆਏ ਹੀ ਸਨ ਤੇ ਪੱਤਰਕਾਰਾਂ ਕਮਲ ਮਿਢਾ ਨੂੰ ਵਿਦੇਸ਼ ਤੋਂ ਜਾਨ ਤੋਂ ਮਾਰਨ ਦੀ ਫੋਨ ਤੇ ਧਮਕੀ ਆ ਗਈ ਇਸ ਤੋਂ ਪਤਾ ਲੱਗਦਾ ਹੈ ਕਿ ਕਰਨਾਲ ਵਿਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ ਬਦਮਾਸਾ ਵਿਚ ਪੁਲਿਸ ਦਾ ਡਰ ਬਿਲਕੁਲ ਹੀ ਖ਼ਤਮ ਹੋ ਗਿਆ ਹੈ ਇਸ ਧਮਕੀ ਹੁਣ ਆਣ ਦੀ ਵੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਪੱਤਰਕਾਰਾਂ ਦੇ ਹੋਏ ਇਸ ਹਮਲੇ ਤੇ ਹਰਿਆਣਾ ਪੱਤਰਕਾਰ ਸੰਘ ਦੇ ਪ੍ਰਧਾਨ ਕੇ ਬੀ ਪੰਡਤ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਐਸਪੀ ਕੋਲ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਕਰਨਾਲ ਐਸੇ ਨੂੰ ਮਿਲਣ ਲਈ ਪੱਤਰਕਾਰਾਂ ਦੇ ਵਫ਼ਦ ਵਿੱਚ ਮੁੱਖ ਤੌਰ ਤੇ ਹਰਿਆਣਾ ਪੱਤਰਕਾਰ ਸੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਾਹਿਲ, ਰੋਹਤਾਸ ਸ਼ਰਮਾ, ਰਾਜਕੁਮਾਰ ਪ੍ਰਿੰਸ, ਦੇਵੇਧਰ ਗਾਧੀ,ਪ੍ਰਵੀਨ ਅਰੋੜਾ, ਧਰਮਿੰਦਰ ਖੁਰਾਣਾ, ਅਕਰਸ਼ਕ ਉੱਪਲ, ਰਮੇਸ ਪਾਲ, ਗੁਰਮੀਤ ਸਿੰਘ ਸੱਗੂ, ਪਲਵਿੰਦਰ ਸਿੰਘ ਸੱਗੂ, ਕੇ.ਸੀ. ਆਰੀਆ, ਕੇ.ਕੇ. ਸੰਧੂ, ਸੰਦੀਪ ਰੋਹਿਲਾ, ਵਿਸ਼ਪਾਲ ਰਾਣਾ ,ਆਸੂਤੋਸ਼ ਗੌਤਮ , ਦੀਪਕ ਕੰਬੋਜ, ਚਮਨ ਲਾਲ ,ਧਰਮ ਸਿੰਘ, ਭਗਵਾਨ ਦਾਸ, ਇੰਦਰਜੀਤ ਵਰਮਾ, ਨਿਰਾ ਮਾਟਾ ਗੁਰੂਦੇਵ ਗਿੱਲ, ਆਜ਼ਾਦ ਸ਼ਰਮਾ ਇਸ਼ਿਕਾ ਠਾਕੁਰੁ ਪਰਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ