ਪੋਲੈਂਡ ਵਿੱਚ ਹੋ ਰਹੀਆਂ ਯੂਥ ਵਿਸ਼ਵ ਚੈਂਪੀਅਨਸ਼ਿਪ ਖੇਡਾਂ ਲਈ ਰਤੀਆ ਦੀ ਵਿਦਿਆਰਥਣ ਤਨੀਸ਼ਾ ਵਰਮਾ ਹਿਸਾ ਬਣੇ ਗੀ
ਹਰਿਆਣਾ 09 ਅਗਸਤ ( ਪਲਵਿੰਦਰ ਸਿੰਘ ਸੱਗੂ)
ਪੋਲੈਂਡ ਵਿੱਚ ਹੋ ਰਹੀਆਂ ਯੂਥ ਵਿਸ਼ਵ ਚੈਂਪੀਅਨਸ਼ਿਪ ਖੇਡਾਂ ਲਈ ਗੁਰੂ ਨਾਨਕ ਅਕੈਡਮੀ, ਰਤੀਆ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਤਨੀਸ਼ਾ ਵਰਮਾ 9 ਅਗਸਤ ਤੋਂ 15 ਅਗਸਤ ਤੱਕ ਹੋਣ ਵਾਲੀਆਂ ਅੰਤਰਰਾਸ਼ਟਰੀ ਤੀਰਅੰਦਾਜ਼ੀ ਖੇਡਾਂ ਵਿੱਚ ਭਾਰਤ ਵਲੋਂ ਹਿੱਸਾ ਲਵੇਗੀ। ਅੱਜ ਤਨੀਸ਼ਾ ਹੋਰ ਦੋ ਖਿਡਾਰੀਆਂ ਜੋ ਕਿ ਹਿਸਾਰ ਅਤੇ ਝਾਰਖੰਡ ਤੋਂ ਹਨ ਭਾਰਤੀ ਕੋਚਾਂ ਦੇ ਨਾਲ ਦਿੱਲੀ ਏਅਰਪੋਰਟ ਤੋਂ ਪੋਲੈਂਡ ਲਈ ਰਵਾਨਾ ਹੋ ਗਈ। ਸਰਦਾਰ ਸਵਰਨ ਸਿੰਘ ਰਤੀਆ ਪ੍ਰਧਾਨ ਫਤਿਹਾਬਾਦ ਤੀਰੰਦਾਜ਼ੀ ਸੰਘ ਨੇ ਤਨੀਸ਼ਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਤਨੀਸ਼ਾ ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਰਾਜ ਅਤੇ ਭਾਰਤ ਦਾ ਨਾਂ ਰੋਸ਼ਨ ਕਰੇਗੀ। ਬੀਬੀ ਜਸਬੀਰ ਕੌਰ, ਪ੍ਰਿੰਸੀਪਲ, ਗੁਰੂ ਨਾਨਕ ਅਕੈਡਮੀ ਰਤੀਆ ਨੇ ਤਨੀਸ਼ਾ ਦੀ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਤਨੀਸ਼ਾ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ। ਤਨੀਸ਼ਾ ਗੁਰੂ ਨਾਨਕ ਅਕੈਡਮੀ, ਰਤੀਆ, ਹਰਿਆਣਾ ਅਤੇ ਭਾਰਤ ਦਾ ਨਾਂ ਰੌਸ਼ਨ ਕਰੇਗੀ। ਤਨੀਸ਼ਾ ਦੀ ਇਸ ਪ੍ਰਾਪਤੀ ‘ਤੇ ਗੁਰੂ ਨਾਨਕ ਅਕੈਡਮੀ ਦੇ ਸਟਾਫ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਗੁਰੂ ਨਾਨਕ ਅਕੈਡਮੀ ਦੇ ਮੈਨੇਜਰ ਗੁਰਜੀਤ ਸਿੰਘ, ਰਾਜੇਸ਼ ਕੁਮਾਰ ਸਿਰਸਾ, ਦੀਪਕ ਕੁਮਾਰ ਫਤਿਹਾਬਾਦ, ਕਸ਼ਮੀਰ ਸਿੰਘ ਪ੍ਰਧਾਨ, ਮਲਕੀਤ ਸਿੰਘ ਸੰਧੂ, ਕੋਆਰਡੀਨੇਟਰ ਸਰਬਜੀਤ ਕੌਰ, ਕੰਵਲਜੀਤ ਕੌਰ, ਅਤੇ ਖਿਡਾਰੀ ਦੁਰਯੋਧਨ ਕੁਮਾਰ, ਅਮਿਤ ਕੁਮਾਰ, ਹੁਸਨਪ੍ਰੀਤ ਓਸ਼ਪ੍ਰੀਤ ਸਿੰਘ, ਦੀਪਿਕਾ, ਆਰਜ਼ੂ, ਅੰਜਨ ਕੌਰ, ਮਨਪ੍ਰੀਤ ਕੌਰ ਨੇ ਵੀ ਤਨੀਸ਼ਾ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।
Photo ਪ੍ਰਿੰਸੀਪਲ ਜਸਬੀਰ ਕੌਰ ਅਤੇ ਤਨੀਸ਼ਾ