ਪੋਲੈਂਡ ਵਿਚ ਹੋਏ ਤੀਰਅੰਦਾਜ਼ੀ ਦੇ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਅਕੈਡਮੀ ਦੀ ਵਿਦਿਆਰਥਣ ਦੇ ਗੋਲਡ ਮੈਡਲ ਪ੍ਰਾਪਤ ਕਰਨ ਤੇ ਡੀ ਸੀ ਨੇ ਕੀਤਾ ਸਨਮਾਨਿਤ
ਹਰਿਆਣਾ 21 ਸਤੰਬਰ (ਪਲਵਿੰਦਰ ਸਿੰਘ ਸੱਗੂ)
ਗੁਰੂ ਨਾਨਕ ਅਕੈਡਮੀ ਦੀ ਬਾਰ੍ਹਵੀਂ ਜਮਾਤ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਤਨਿਸ਼ਾ ਵਰਮਾ ਨੇ ਇੰਟਰਨੈਸ਼ਨਲ ਪੱਧਰ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਜ਼ਿਲ੍ਹਾ ਫਤਿਹਾਬਾਦ ਵਿਚ ਪਹੁੰਚਣ ਤੇ ਜਿਲਾ ਫਤਿਹਾਬਾਦ ਦੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਗੁਰੂ ਨਾਨਕ ਅਕੈਡਮੀ ਦੀਆਂ ਇੰਟਰਨੈਸ਼ਨਲ ਖਿਡਾਰਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਤੀਰਅੰਦਾਜ਼ ਸੰਗਠਨ ਦੇ ਜ਼ਿਲ੍ਹਾ ਫਤਿਆਬਾਦ ਦੇ ਪ੍ਰਧਾਨ ਸਵਰਣ ਸਿੰਘ ਨੇ ਦੱਸਿਆ ਕਿ ਪੋਲੈਂਡ ਵਿੱਚ ਹੋਏ ਇੰਟਰਨੈਸ਼ਨਲ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਤਨਿਸ਼ਾ ਵਰਮਾ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗ਼ਮਾ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦੀ ਟੀਮ ਨੇ ਅੱਠ ਸੋਨੇ ਦੇ ਦੋ ਚਾਂਦੀ ਦੇ ਪੰਜ ਕਾਂਸੀ ਦੇ ਤਗ਼ਮੇ ਜਿੱਤ ਕੇ ਭਾਰਤ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ।
ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਗੋਲਡ ਮੈਡਲ ਹਾਸਿਲ ਕਰਨ ਵਾਲੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਜੋ ਖਿਡਾਰੀ ਇਕ ਨਿਸ਼ਾਨਾ ਬਣਾ ਕੇ ਸਮਰਪਣ ਭਾਵਨਾ ਨਾਲ ਖੇਡ ਮੈਦਾਨ ਵਿੱਚ ਉਤਰਦਾ ਹੈ ਉਹ ਜਿੱਤ ਯਕੀਨੀ ਬਣਾ ਲੈਂਦਾ ਹੈ ।
ਇੰਟਰਨੈਸ਼ਨਲ ਖਿਡਾਰਨਾਂ ਦੇ ਰਤੀਆ ਵਿਚ ਪਹੁੰਚਣ ਤੇ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ । ਗੁਰੂ ਨਾਨਕ ਅਕੈਡਮੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਅਕੈਡਮੀ ਦੀ ਪ੍ਰਿੰਸੀਪਲ ਜਸਵੀਰ ਕੌਰ ਨੇ ਕੀਤੀ ਜਦੋਂ ਕਿ ਐੱਸ ਡੀ ਐੱਮ ਭਾਰਤ ਭੂਸ਼ਨ ਕੌਸ਼ਿਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ।
ਐਸਡੀਐਮ ਕੌਸ਼ਿਕ ਨੇ ਇੰਟਰਨੈਸ਼ਨਲ ਖਿਡਾਰਨਾਂ ਦਾ ਤੀਰਅੰਦਾਜ਼ੀ ਨਾਲ ਸਬੰਧਤ ਟ੍ਰਾਇਲ ਦੇਖ ਕੇ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਇਸ ਖੇਤਰ ਤੋਂ ਇੰਟਰਨੈਸ਼ਨਲ ਪੱਧਰ ਤੇ ਤੀਰਅੰਦਾਜ਼ ਖਿਡਾਰਨਾਂ ਨੇ ਸੋਨੇ ਦੇ ਤਗ਼ਮੇ ਹਾਸਲ ਕੀਤੇ ਨੇ ।
ਇਸ ਸਨਮਾਨ ਸਮਾਰੋਹ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਨਾਇਕ ਰਾਜਿੰਦਰ ਸਿੰਘ , ਸਮੀਰ ਤਨੇਜਾ ਨੇ ਬਾਰ ਐਸੋਸੀਏਸ਼ਨ ਵੱਲੋਂ ਇੰਟਰਨੈਸ਼ਨਲ ਖਿਡਾਰਨਾਂ ਦਾ ਸਨਮਾਨ ਕੀਤਾ ।
ਇਸ ਮੌਕੇ ਸਨਮਾਨ ਸਮਾਰੋਹ ਵਿਚ ਸੰਸਥਾ ਦੇ ਪ੍ਰਧਾਨ ਕਸ਼ਮੀਰ ਸਿੰਘ ਲਾਲੀ ,ਕੋਚ ਰਾਜੇਸ਼ ਪਵਾਰ ਦੀਪਕ ਵਰਮਾ ਰੀਤੂ ਵਰਮਾ ਸਮੇਤ ਮੋਜੇਸ ਮੌਜੂਦ ਸਨ ।