ਪਾਲਮ ਐਨਕਲੇਵ ਵੈਲਫੇਅਰ ਸੋਸਾਇਟੀ (ਰਜਿ.) ਦੀ ਸਰਵ ਸੰਮਤੀ ਨਾਲ ਹੋਈ ਚੋਣ
ਖਰੜ, 5 ਜਨਵਰੀ (ਪਲਵਿਦਰੰ ਸਿੰਘ )
ਪਾਲਮ ਐਨਕਲੇਵ ਦੀ ਪਾਲਮ ਐਨਕਲੇਵ ਵੈਲਫੇਅਰ ਸੋਸਾਇਟੀ (ਰਜਿ.) ਦੀ ਬੈਠਕ ਸਰਪ੍ਰਸਤ ਮੈਂਬਰ ਲਖਬੀਰ ਸਿੰਘ ਦੀ ਪ੍ਰਧਾਨਗੀ ’ਚ ਹੋਈ ਜਿਸ ਵਿੱਚ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੋਸਾਇਟੀ ਦੀ ਕਾਰਜਕਾਰਣੀ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਸੋਸਾਇਟੀ ਦੇ ਦੋ ਸਾਲ ਪੂਰੇ ਹੋਣ ’ਤੇ ਨਵੀਂ ਸੋਸਾਇਟੀ ਦਾ ਗਠਨ ਕੀਤਾ ਗਿਆ । ਇਸ ਮੌਕੇ ਸਮੂਹ ਸੁਸਾਇਟੀ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਮਹੀਪਾਲ ਸਿੰਘ ਵਾਲੀਆ, ਜਨਰਲ ਸਕੱਤਰ ਜੰਗ ਸਿੰਘ ਭੱਟੀ, ਸੀ. ਮੀਤ ਪ੍ਰਧਾਨ ਵੀਨਾ ਰਾਣੀ ਖੱਤਰੀ, ਪੀਟਰ ਜੋਸਫ਼, ਉਪ-ਸਕੱਤਰ ਬਲਕਾਰ ਸਿੰਘ, ਕਾਨੂੰਨੀ ਸਲਾਹਕਾਰ ਡਾ. ਪੂਰਨ ਚੰਦ ਸ਼ਾਸਤਰੀ, ਕੈਸ਼ੀਅਰ ਸ੍ਰੀਮਤੀ ਸੁਧਾ ਪਾਂਡੇ, ਮੁੱਖ ਸਲਾਹਕਾਰ ਆਰ. ਕੇ. ਸ਼ਰਮਾ, ਉਪ ਸਕੱਤਰ ਡਾ. ਨਿਤੀਸ਼ ਭਾਰਦਵਾਜ, ਉਪ-ਪ੍ਰਧਾਨ ਮਨੋਜ ਕੁਮਾਰ ਨੂੰ ਚੁਣਿਆ ਗਿਆ। ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸੰਕਲਪ ਲਿਆ ਗਿਆ ਕਿ ਪਾਲਮ ਐਨਕਲੇਵ ’ਚ ਲੰਘਦੀ ਚੋਈ ਨੂੰ ਕਵਰ ਕਰਨ ਲਈ, ਸਟ੍ਰੀਟ ਲਾਇਟਾਂ, ਸੜਕਾਂ ਦੀ ਮੁਰੰਮਤ ਅਤੇ ਸੀਵਰੇਜ਼ ਸਿਸਟਮ ਦੇ ਨਾਲ ਨਾਲ ਹੋਰ ਵਿਕਾਸ ਸੰਬੰਧੀ ਅਧੂਰੇ ਪਏ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਨਗਰ ਕੌਂਸਲਰ ਦਾ ਸਹਿਯੋਗ ਲੈ ਕੇ ਸਥਾਨਕ ਪ੍ਰਸ਼ਾਸਨ ਰਾਹੀਂ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ।