ਪਾਰਸ਼ਦ ਸੁਦਰਸ਼ਨ ਕਾਲੜਾ ਦੀ ਮੌਤ ਲਈ ਮੁੱਖ ਮੰਤਰੀ ਦੀ ਕਰਨਾਲ ਪ੍ਰਤੀ ਸੰਵੇਦਨਹੀਣਤਾ ਦੋਸ਼ੀ -ਤਿਰਲੋਚਨ ਸਿੰਘ
ਇਸ ਮੌਤ ਲਈ ਪੀਜੀਆਈ ਅਤੇ ਮੁੱਖ ਮੰਤਰੀ ਮੰਤਰੀ ਘਰ ਮੌਜੂਦ ਅਫ਼ਸਰਾਂ ਦੀ ਜ਼ਿੰਮੇਦਾਰੀ ਤੈਅ ਹੋਵੇ
ਕਰਨਾਲ 18 ਮਈ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਕਾਂਗਰਸ ਦੇ ਜ਼ਿਲ੍ਹਾ ਸੰਯੋਜਕ ਅਤੇ ਹਰਿਆਣਾ ਘੱਟ-ਗਿਣਤੀ ਕਮਿਸ਼ਨ ਤੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਰਨਾਲ ਨਗਰ ਨਿਗਮ ਵਿੱਚ ਪਾਰਸ਼ਦ ਰਹਿ ਚੁੱਕੇ ਅਤੇ ਮੌਜੂਦਾ ਪਾਰਸ਼ਦ ਸੁਦਰਸ਼ਨ ਕਾਲੜਾ ਦੀ ਮੌਤ ਦੀ ਹਾਈ ਲੈਵਲ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਜਦ ਦੇਸ਼ ਅਤੇ ਸੂਬੇ ਵਿਚ ਬਲੈਕ ਫ੍ਹਗਸ਼ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਸ਼ੁਰੂਆਤੀ ਲਕਸ਼ਨ ਹੋਣ ਤੋਂ ਬਾਅਦ ਕਰਨਾਲ ਵਿਚ ਕਿਉਂ ਨਹੀਂ ਸ਼ੁਰੂਆਤੀ ਇਲਾਜ ਦਿੱਤਾ ਜਾ ਰਿਹਾ ਜਦ ਸੁਦਰਸ਼ਨ ਕਾਲੜਾ ਨੇ ਆਪਣੇ ਇਲਾਜ ਲਈ ਮੁੱਖ ਮੰਤਰੀ ਦਫ਼ਤਰ ਸਿਫਾਰਸ਼ ਕੀਤੀ ਤਾਂ ਸ਼ਿਫਾਰਸ ਤੋਂ ਬਾਅਦ ਵੀ ਦੋ ਦਿਨ ਤਕ ਪੀ ਜੀ ਆਈ ਵਿਖੇ ਇਲਾਜ ਨਹੀਂ ਕੀਤਾ ਗਿਆ ਮੁੱਖ ਮੰਤਰੀ ਦੀ ਸਿਫਾਰਸ਼ ਤੋਂ ਬਾਅਦ ਵੀ ਇਲਾਜ ਨਾ ਮਿਲਣ ਕਾਰਨ ਪਾਰਸ਼ਦ ਸੁਦਰਸ਼ਨ ਕਾਲੜਾ ਮੌਤ ਹੋ ਗਈ ਇਸ ਲਈ ਹੁਣ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਇਸ ਮਾਮਲੇ ਤੇ ਹਾਈ ਲੈਵਲ ਤੇ ਜਾਂਚ ਕਰਵਾਉਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜਦ ਇਸ ਬੀਮਾਰੀ ਦੇ ਸੂਬੇ ਵਿੱਚ ਮਾਮਲੇ ਨਾ ਰਹੇ ਹਨ ਤਾਂ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿੱਚ ਇਸ ਬੀਮਾਰੀ ਦੇ ਇਲਾਜ ਲਈ ਸੁਵਿਧਾ ਕਿਉਂ ਨਹੀਂ ਕੀਤੀ ਜਾ ਰਹੀ ਮੁੱਖ ਮੰਤਰੀ ਆਪ ਕਰਨਾਲ ਤੋਂ ਵਿਧਾਇਕ ਹਨ ਜਿਸ ਤੋਂ ਬਾਅਦ ਕਰਨਾਲ ਦਾ ਮੈਡੀਕਲ ਕਾਲਜ ਸਿਰਫ ਰੈਫਰ ਕਾਲਜ ਬਣ ਕੇ ਰਹਿ ਗਿਆ ਹੈ ਇਲਾਜ ਦੇ ਨਾਮ ਤੇ ਮਰੀਜ਼ਾਂ ਨੂੰ ਸਿਰਫ਼ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੈ ਇਲਾਜ ਨਹੀਂ ਮਿਲ ਰਿਹਾ ਸਰਦਾਰ ਤਰਲੋਚਨ ਸਿੰਘ ਨੇ ਪਾਰਸ਼ਦ ਸੁਦਰਸ਼ਨ ਕਾਲੜਾ ਦੀ ਮੌਤ ਦੁੱਖ ਜਾਹਰ ਕਰਦੇ ਹੋਏ ਕਿਹਾ ਕਾਲੜਾ ਜੀ ਕਰਨਾਲ ਪ੍ਰਤੀ ਸੰਵੇਦਨਸ਼ੀਲ ਜਨ ਸੇਵਕ ਸਨ ਉਹਨਾਂ ਦੀ ਮੌਤ ਕਾਰਨ ਕਰਨਾਲ ਅਤੇ ਸਮਾਜ ਨੂੰ ਬਹੁਤ ਭਾਰੀ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਦੀ ਹੋਈ ਮੌਤ ਕਰਨਾਲ ਵਾਸੀਆਂ ਨੂੰ ਬਹੁਤ ਗਹਿਰਾ ਸਦਮਾ ਲੱਗਾ ਇਥੇ ਦੱਸਣਯੋਗ ਹੈ ਕਿ ਸੁਦਰਸ਼ਨ ਕਾਲੜਾ ਨੂੰ ਕਰਨਾਲ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਜਾਂਦਾ ਹੈ ਪਰ ਪੀ ਜੀ ਆਈ ਵਿਖੇ ਉਹਨਾਂ ਨੂੰ ਨਾਂਹ ਦਾ ਕੋਈ ਬੈਠਾ ਮਿਲਿਆ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਹੋ ਸਕਿਆ ਇਥੋਂ ਤੱਕ ਕਿ ਉਨ੍ਹਾਂ ਨੂੰ ਉਥੇ ਸਟੇਚਰ ਤੇ ਹੀ ਪਏ ਰਹਿਣ ਦਿੱਤਾ ਕਿਸੇ ਨੇ ਅਟੈਂਡ ਤੱਕ ਨਹੀਂ ਕੀਤਾ ਜਦੋਂ ਕਿ ਚੰਡੀਗੜ੍ਹ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਚੰਡੀਗੜ ਪੀ ਜੀ ਆਈ ਹਾਂ ਤੇ ਤੁਹਾਡਾ ਇਲਾਜ ਕੀਤਾ ਜਾਵੇਗਾ ਇਲਾਜ ਨਾ ਮਿਲਣ ਕਾਰਨ ਸੁਦਰਸ਼ਨ ਕਾਲੜਾ ਦੇ ਪਰਿਵਾਰ ਵਾਲੇ ਮੁੱਖ ਮੰਤਰੀ ਦੇ ਘਰ ਚੱਕਰ ਲਗਾਉਂਦੇ ਰਹੇ ਪਰ ਮੁੱਖ ਮੰਤਰੀ ਦੇ ਘਰ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਇਸ ਤੋਂ ਸਾਬਤ ਹੋ ਜਾਂਦਾ ਹੈਮੁੱਖ ਮੰਤਰੀ ਕਰਨਾਲ ਦੇ ਲੋਕਾਂ ਲਈ ਕਿੰਨੇ ਕੁ ਸਵੇਦਨਸੀਲ ਹਨ ਚਾਰ ਵਾਰ ਪਾਰਸ਼ਦ ਰਹੇ ਸੁਦਰਸ਼ਨ ਕਾਲੜਾ ਜੀ ਦੀ ਮੁੱਖ ਮੰਤਰੀ ਵੱਲੋਂ ਗੱਲ ਨਾ ਸੁਣੀ ਜਾਣਾ ਸ਼ਰਮਨਾਕ ਹੈ ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਵਿਧਾਇਕ ਤਾਂ ਕਰਨਾਲ ਤੋਂ ਬਣੇ ਹਨ ਪਰ ਕਰਨਾਲ ਦੇ ਲੋਕਾਂ ਲਈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਾਲੜਾ ਅਤੇ ਮੌਤ ਲਈ ਪੀ ਜੀ ਆਈ ਦੀ ਘਟਿਆ ਇੰਤਜ਼ਾਮ ਦੇ ਨਾਲ ਨਾਲ ਮੁੱਖ ਮੰਤਰੀ ਦੇ ਘਰ ਤੈਨਾਤ ਅਫਸਰ ਅਤੇ ਉਨ੍ਹਾਂ ਦੇ ਉਹ ਉਐਸਡੀ ਜ਼ਿੰਮੇਵਾਰ ਹਨ