ਨਾਮਜ਼ਦਗੀ ਦੇ ਦੂਜੇ ਦਿਨ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਆਜ਼ਾਦ ਉਮੀਦਵਾਰ ਸਵਾਮੀ ਅਗਰੀਵੇਸ਼ ਅਤੇ ਐਨਸੀਪੀ ਦੇ ਵੀਰੇਂਦਰ ਮਰਾਠਾ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ
6 ਮਈ ਤੱਕ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਨਾਮਜ਼ਦਗੀਆਂ ਲਈਆਂ ਜਾਣਗੀਆਂ
ਕਰਨਾਲ, 30 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਆਮ ਚੋਣਾਂ 2024 ਲਈ ਕਰਨਾਲ ਲੋਕ ਸਭਾ ਤੋ
ਨਾਮਜ਼ਦਗੀ ਪ੍ਰਕਿਰਿਆ ਦੇ ਦੂਜੇ ਦਿਨ 2 ਉਮੀਦਵਾਰਾਂ ਨੇ ਰਿਟਰਨਿੰਗ ਅਫਸਰ ਅਤੇ ਡਿਪਟੀ ਕਮਿਸ਼ਨਰ ਉੱਤਮ ਸਿੰਘ ਦੇ ਸਾਹਮਣੇ ਡਿਪਟੀ ਕਮਿਸ਼ਨਰ ਕੋਰਟ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਸਵਾਮੀ ਅਗਨੀਵੇਸ਼ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਵੱਲੋਂ ਵਰਿੰਦਰ ਮਰਾਠਾ ਦੇ ਨਾਂ ਨਾਮਜਦਗੀ ਪੱਤਰ ਭਰੇ ਹਨ।ਜ਼ਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 29 ਅਪ੍ਰੈਲ ਤੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਦੂਜੇ ਦਿਨ ਕਰਨਾਲ ਲੋਕ ਸਭਾ ਹਲਕੇ ਲਈ 2 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਇਹ ਪ੍ਰਕਿਰਿਆ 6 ਮਈ ਤੱਕ ਜਾਰੀ ਰਹੇਗੀ। ਮਿੰਨੀ ਸਕੱਤਰੇਤ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਦਾ ਕੰਮ ਚੱਲ ਰਿਹਾ ਹੈ। ਚੋਣ ਲਈ ਨਾਮਜ਼ਦਗੀ ਫਾਰਮ ਭਰਨ ਵਾਲੇ ਉਮੀਦਵਾਰ ਸਮੇਤ ਸਿਰਫ਼ 4 ਵਿਅਕਤੀਆਂ ਨੂੰ ਹੀ ਦਫ਼ਤਰ ਆਉਣ ਦੀ ਇਜਾਜ਼ਤ ਹੈ, ਕਰਨਾਲ ਵਿਧਾਨ ਸਭਾ ਉਪ ਚੋਣ ਲਈ ਹਾਲੇ ਤੱਕ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਫਾਰਮ ਦਾਖ਼ਲ ਨਹੀਂ ਕੀਤਾ ਹੈ | ਦੂਜੇ ਪਾਸੇ ਕਰਨਾਲ ਵਿਧਾਨ ਸਭਾ ਉਪ ਚੋਣ ਦੇ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐੱਮ ਅਨੁਭਵ ਮਹਿਤਾ ਨੇ ਦੱਸਿਆ ਕਿ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੂਜੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ। ਕਰਨਾਲ ਵਿਧਾਨ ਸਭਾ ਦੀ ਉਪ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਮਿੰਨੀ ਸਕੱਤਰੇਤ ਸਥਿਤ ਕਰਨਾਲ ਦੇ ਐੱਸਡੀਐੱਮ ਕੋਰਟ ਰੂਮ ਵਿੱਚ ਲਈਆਂ ਜਾ ਰਹੀਆਂ ਹਨ।