ਨਵੇਂ ਭਾਰਤ ਦੇ ਨਿਰਮਾਤਾ ਸਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ- ਕੁਲਦੀਪ ਸ਼ਰਮਾ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਮੂਰਤੀ ਤੇ ਫੁੱਲ ਅਰਪਿਤ ਕਰ ਦਿੱਤੀ ਗਈ ਕਾਂਗਰਸ ਵਰਕਰਾਂ ਵੱਲੋਂ ਸ਼ਰਧਾਂਜਲੀ
ਕਰਨਾਲ 21 ਮਈ (ਪਲਵਿੰਦਰ ਸਿੰਘ ਸੱਗੂ)
ਭਾਰਤ ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸਵਰਗੀ ਰਾਜੀਵ ਗਾਂਧੀ ਦੇ 30ਵੇ ਸ਼ਹਾਦਤ ਦਿਵਸ ਤੇ ਕਾਂਗਰਸ ਵਰਕਰਾਂ ਵੱਲੋਂ ਕਰੋਨਾ ਕਾਲ ਨੂੰ ਸਮਰਪਤ ਪਰੋਗਰਾਮ ਕੀਤੇ ਇਹਨਾ ਪ੍ਰੋਗਰਾਮ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵੱਲੋਂ ਰਜੀਵ ਗਾਂਧੀ ਦੀ ਮੂਰਤ ਅੱਗੇ ਫੁੱਲ ਅਰਪਿਤ ਕਰ ਆਪਣੀ ਸ਼ਰਧਾਂਜਲੀ ਦਿੱਤੀ ਅੱਜ ਅਖੀਲ ਭਾਰਤੀ ਕਾਂਗਰਸ ਕਮੇਟੀ ,ਸੂਬਾ ਕਾਂਗਰਸ ਕਮੇਟੀ ਅਤੇ ਦੀਪੇਂਦਰ ਹੁੱਡਾ ਦੇ ਕਹਿਣ ਤੇ ਕਾਂਗਰਸ ਦੇ ਜ਼ਿਲਾ ਸੰਯੋਜਕ ਤਰਲੋਚਨ ਸਿੰਘ ਨੇ ਕਰਨਾਲ ਸਿਵਲ ਹਸਪਤਾਲ ਵਿੱਚ ਇੱਕ ਪ੍ਰੋਗਰਾਮ ਰੱਖਿਆ ਜਿਸ ਵਿਚ ਮੁੱਖ ਤੌਰ ਤੇ ਸੂਬੇ ਦੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਪਹੁੰਚੇ ਜਿੱਥੇ ਸਭ ਤੋਂ ਪਹਿਲਾਂ ਰਜੀਵ ਗਾਂਧੀ ਦੀ ਫੋਟੋ ਅੱਗੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਕਰਨਾਲ ਸਿਵਲ ਹਸਪਤਾਲ ਦੇ ਪੀ ਐਮ ਉ ਡਾਕਟਰ ਪੀਯੂਸ਼ ਸ਼ਰਮਾ ਨੂੰ ਹਸਪਤਾਲ ਵਿਚ ਕੰਮ ਕਰ ਰਹੇ ਡਾਕਟਰਾਂ ਸਟਾਫ ਅਤੇ ਨਰਸਾਂ ਵਾਸਤੇ ਪੀ ਪੀ ਇ ਕਿਤ , ਸੈਨੇਟਾਈਜ਼ਰ ਮਾਕਸ ਅਤੇ ਮਰੀਜ਼ਾਂ ਲਈ ਬਿਸਕੁਟ ਅਤੇ ਹੋਰ ਖਾਣ ਵਾਲਾ ਸਮਾਨ ਦਿੱਤਾ ਗਿਆ
ਇਸ ਮੌਕੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਤੰਕਵਾਦ ਦੇ ਖਿਲਾਫ਼ ਲੜਦੇ ਹੋਏ ਆਪਣੀ ਸ਼ਹਾਦਤ ਦਿੱਤੀ ਸੀ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਪੂਰਾ ਦੇਸ਼ ਕਦੇ ਵੀ ਨਹੀਂ ਭੁਲ ਸਕਦਾ ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਦਾ ਨਿਰਮਾਣ ਕੀਤਾ ਸੀ ਉਹਨਾਂ ਨੇ ਦੇਸ ਵਿਚ ਕੰਪਿਊਟਰ ਦੇ ਨਾਲ ਸੂਚਨਾ ਤਕਨੀਕ ਲਿਆਂਦੀ ਦੇਸ਼ ਨੂੰ ਤਰੱਕੀਆਂ ਵਿਚ ਲਿਜਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਨ੍ਹਾਂ ਨੇ ਲੋਕਤੰਤਰ ਦੇ ਹੇਠਲੇ ਸਤਰ ਨੂੰ ਮਜ਼ਬੂਤ ਕੀਤਾ ਅੱਜ ਉਨਾ ਦੀ ਸ਼ਹਾਦਤ ਤੇ ਵਿਸ਼ੇਸ਼ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਇਸ ਮੌਕੇ ਤੇ ਜ਼ਿਲ੍ਹਾ ਸਹਿਯੋਜਕ ਤਰਲੋਚਨ ਸਿੰਘ ਨੇ ਕਿਹਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੰਪਿਊਟਰ ਤਕਨੀਕ ਲਿਆਂਦੀ ਜਿਸ ਦੇ ਬਲਬੂਤੇ ਤੇ ਅੱਜ ਪੂਰਾ ਦੇਸ਼ ਤਰੱਕੀਆਂ ਕਰ ਰਿਹਾ ਹੈ ਰਾਜੀਵ ਗਾਂਧੀ ਦੇ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸਾਡੇ ਕਾਂਗਰਸ ਦੇ ਵਰਕਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਸੇਵਾ ਤੇ ਲੱਗੇ ਹੋਏ ਹਨ ਅੱਜ ਇਸ ਮੁਸ਼ਕਲ ਘੜੀ ਵਿੱਚ ਸਰਕਾਰ ਸਰਕਾਰ ਗੁੰਮਸ਼ੁਦਾ ਹੈ ਕਾਂਗਰਸ ਦੇ ਵਰਕਰ ਲੋਕਾਂ ਦੀ ਹਰ ਸੰਭਵ ਮਦਦ ਅਤੇ ਸੇਵਾ ਕਰ ਰਹੇ ਹਨ ਇਸ ਮੌਕੇ ਦੇ ਸਾਬਕਾ ਮੰਤਰੀ ਮੀਮ ਮੇਹਤਾ , ਅਸ਼ੋਕ ਖੁਰਾਨਾ ਲਲਿਤ ਬੁਟਾਨਾ ਬੁਟਾਣਾ ਵਿਨੋਦ ਤੀਤੋਰੀਆ ਧਰਮਪਾਲ ਕੌਸ਼ਿਕ ਪੰਕਜ ਗਾਬਾ ਅਤੇ ਹੋਰ ਵਰਕਰ ਮੌਜੂਦ ਸਨ