ਦਿੱਲੀ ਪਬਲਿਕ ਸਕੂਲ ਕਰਨਾਲ ਦੇ ਮਹਿਲਾਂ ਟੀਚਰ ਨੇ ਜਬਰਨ  ਸਿੱਖ ਬੱਚਿਆਂ ਦੇ ਧਾਰਮਿਕ ਚਿੰਨ ਕੜੇ ਉਤਰਵਾਏ  ਸਿੱਖਾਂ ਵਿੱਚ ਭਾਰੀ ਰੋਸ  ਸਕੂਲ ਪ੍ਰਸ਼ਾਸਨ ਇਸ ਮਾਮਲੇ ਨੂੰ ਹਲਕੇ ਵਿਚ ਲੈ ਰਿਹਾ ਹੈ ਕਿਹਾ ਇਹ  ਧਾਰਮਿਕ ਮਾਮਲਾ ਨਹੀਂ ਹੈ

Spread the love
ਦਿੱਲੀ ਪਬਲਿਕ ਸਕੂਲ ਕਰਨਾਲ ਦੇ ਮਹਿਲਾਂ ਟੀਚਰ ਨੇ ਜਬਰਨ  ਸਿੱਖ ਬੱਚਿਆਂ ਦੇ ਧਾਰਮਿਕ ਚਿੰਨ ਕੜੇ ਉਤਰਵਾਏ
ਸਿੱਖਾਂ ਵਿੱਚ ਭਾਰੀ ਰੋਸ
 ਸਕੂਲ ਪ੍ਰਸ਼ਾਸਨ ਇਸ ਮਾਮਲੇ ਨੂੰ ਹਲਕੇ ਵਿਚ ਲੈ ਰਿਹਾ ਹੈ ਕਿਹਾ ਇਹ  ਧਾਰਮਿਕ ਮਾਮਲਾ ਨਹੀਂ ਹੈ
ਕਰਨਾਲ 29 ਅਕਤੂਬਰ (ਪਲਵਿੰਦਰ ਸਿੰਘ ਸੱਗੂ)
ਆਏ ਦਿਨ ਸਿੱਖਾਂ ਦੇ ਧਾਰਮਿਕ ਚਿਨ੍ਹਾਂ ਨੂੰ ਲੈ ਕੇ ਸਕੂਲ ਅਦਾਰਿਆਂ ਵੱਲੋਂ ਵਿਦਿਅਕ ਸੰਸਥਾਵਾਂ ਸਿੱਖਾਂ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਸਿੱਖਾਂ ਦੇ ਧਾਰਮਿਕ ਚਿੰਨ ਕੰਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਗਰ ਕੋਈ ਅਮ੍ਰਿਤ ਧਾਰੀ ਸਿੱਖ ਬੱਚਾ ਆਪਣੇ ਧਾਰਮਿਕ ਚਿੰਨ ਪਹਿਨ ਕੇ ਪੇਪਰਾਂ ਜਾਂ ਹੋਰ ਕੋਈ ਕੰਪੀਟੀਸ਼ਨ ਵਿਚ ਹਿੱਸਾ ਲੈਣ ਜਾਂਦਾ ਹੈ ਤਾਂ ਓਹਦੇ ਕੰਕਾਰ ਉਤਰਵਾਏ ਜਾਂਦੇ ਹਨ ਅਗਰ ਕੋਈ ਸਿੱਖ ਬਚਾ ਵਿਰੋਧ ਕਰਦਾ ਹੈ ਉਸ ਨੂੰ ਇਮਤਿਹਾਨਾਂ ਵਿਚ ਨਹੀਂ ਬੈਠਣ ਦਿੱਤਾ ਜਾਂਦਾ ਇਹੋ ਜਿਹਾ ਇੱਕ ਮਾਮਲਾ ਕਰਨਾਲ ਦੇ ਨਿੱਜੀ ਸਕੂਲ ਦਿੱਲੀ ਪਬਲਿਕ ਸਕੂਲ ਜੌ  ਕਰਨਾਲ ਕਰਨ ਲੇਖ ਦੇ ਕੋਲ ਮੌਜੂਦ ਹੈ ਤੋਂ ਸਾਹਮਣੇ ਆਇਆ ਹੈ ਦਿੱਲੀ ਪਬਲਿਕ ਸਕੂਲ ਦੇ ਅਧਿਆਪਕ ਸਟਾਫ਼ ਵੱਲੋਂ ਸਿੱਖ ਬੱਚਿਆਂ ਦੇ ਧਾਰਮਿਕ ਚਿੰਨ੍ਹ ਕੜੇ ਜਬਰਨ ਉਤਾਰੇ ਗਏ ਹਨ ਜਿਸ ਦਾ ਸਿੱਖ ਬੱਚਿਆਂ ਨੇ ਵਿਰੋਧ ਵੀ ਕੀਤਾ ਪਰ ਸਕੂਲ ਸਟਾਫ਼ ਨੇ ਇਨ੍ਹਾਂ ਬੱਚਿਆਂ ਦੀ ਇਕ ਨਾ ਸੁਣੀ ਅਤੇ ਜਬਰਨ ਕੜੇ ਉਤਰਵਾ ਦਿੱਤੇ ਗਏ ਜਦੋਂ ਬੱਚਿਆਂ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਇਸ ਮਸਲੇ ਨੂੰ ਲੈ ਕੇ ਵਿਰਸ਼ਾ ਫਾਰ ਐਵਰ ਚੈਰੀਟੇਬਲ ਟਰਸਟ ਦੇ ਚੇਅਰਮੈਨ ਗੁਰਬਖ਼ਸ਼ ਸਿੰਘ ਮਨਚੰਦਾ  ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕਰਨ ਲਈ ਸਕੂਲ ਪਹੁੰਚੇ ਤਾਂ ਪਹਿਲਾਂ ਤਾਂ ਸਕੂਲ ਸਟਾਫ਼ ਨੇ ਉਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਸਕੂਲ ਸਟਾਫ ਵੱਲੋਂ ਗੁਰਬਖ਼ਸ਼ ਸਿੰਘ ਮਨਚੰਦਾ ਨੂੰ ਸਕੂਲ ਸਟਾਫ ਵੱਲੋਂ ਨਕਲੀ ਪ੍ਰਿੰਸੀਪਲ ਬਣਾ ਕੇ ਇਕ ਮਹਿਲਾ ਨਾਲ ਮਿਲਾ ਦਿੱਤਾ  ਜਿਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਅਤੇ ਜਦੋਂ ਗੁਰਬਖਸ਼ ਸਿੰਘ ਮਨਚੰਦਾ ਨੂੰ  ਸਕੂਲ ਸਟਾਫ ਵੱਲੋਂ ਨਕਲੀ ਬਣਾਈ ਗਈ ਪ੍ਰਿੰਸੀਪਲ ਦੀਆਂ ਗੱਲਾਂ ਤੋਂ ਅਹਿਸਾਸ ਹੋਇਆ ਕੀ ਇਹ ਪ੍ਰਿੰਸੀਪਲ ਨਹੀਂ ਹੋ ਸਕਦੀ ਤਾਂ ਉਹ ਉਠ ਕੇ ਸਕੂਲ ਤੋਂ ਬਾਹਰ ਆਉਣ ਲੱਗੇ ਤਾਂ ਸਕੂਲ ਸਟਾਫ ਦੀ ਪੋਲ ਖੁਲਦੀ ਵੇਖ ਸਕੂਲ ਸਟਾਫ ਵੱਲੋਂ  ਗੁਰਬਖਸ਼ ਸਿੰਘ ਮਨਚੰਦਾ ਨੂੰ ਅਸਲੀ ਪ੍ਰਿੰਸੀਪਲ ਨਾਲ ਮਿਲਾ ਦਿੱਤਾ ਪਰ ਉਸ ਪ੍ਰਿੰਸੀਪਲ ਨੇ ਵੀ ਕੋਈ ਠੋਸ ਕਾਰਨ ਨਹੀਂ ਦੱਸਿਆ ਅਤੇ ਨਾ ਹੀ ਭਰੋਸਾ ਦਿੱਤਾ ਕੀ ਉਹ ਇਸ ਦੀ ਜਾਂਚ ਕਰਵਾ ਕੇ ਕਾਰਵਾਈ ਕਰਾਂਗੇ ਜਿਸ ਤੋਂ ਬਾਅਦ ਗੁਰਬਖਸ਼ ਸਿੰਘ ਸਕੂਲ ਦੇ ਬਾਹਰ ਆ ਗਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਸਕੂਲ ਸਟਾਫ਼ ਜਾਣ-ਬੁੱਝ ਸਕੂਲ ਦੇ ਬੱਚਿਆਂ ਦੇ ਧਾਰਮਿਕ ਚਿੰਨ੍ਹ ਕੜੇ ਉਤਰਵਾਏ ਗਏ ਹਨ  ਜਿਸ ਦਾ ਸਕੂਲ ਪ੍ਰਿੰਸੀਪਲ ਜਾਂ ਸਕੂਲ ਸਟਾਫ ਨੂੰ ਕੋਈ ਅਫਸੋਸ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਠੋਸ ਕਾਰਨ ਦੱਸਿਆ ਹੈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਉਨ੍ਹਾਂ ਕਿਹਾ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਮੋਟੀਆਂ ਫੀਸਾਂ ਦੇ ਕੇ ਲਈ ਭੇਜਦੇ ਹਾਂ ਕਿ ਇਥੋਂ ਦੇ ਸਟਾਫ ਨੂੰ ਹਰ ਤਰ੍ਹਾਂ ਦਾ ਗਿਆਨ ਹੋਵੇਗਾ  ਅਤੇ ਹਰ ਤਰਾਂ ਨਾਲ ਬੱਚਿਆਂ ਨੂੰ ਚੰਗੀ ਸਿਖਿਆ ਦੇਣਗੇ ਪਰ ਅੱਜ ਇਸ ਸਕੂਲ ਦੇ ਸਟਾਫ ਨਾਲ ਗੱਲਬਾਤ ਕਰਨ ਤੋਂ ਪਤਾ ਲੱਗ ਰਿਹਾ ਹੈ ਕਿ ਸਟਾਫ ਗਿਆਨ ਦੀ ਕਾਫੀ ਘਾਟ ਹੈ ਸਟਾਫ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਗਿਆਨ ਨਹੀਂ ਹੈਂ ਇਸੇ ਦੀ ਘਾਟ ਦਾ ਨਤੀਜਾ ਹੈ ਕਿ ਇਹਨਾਂ ਨੇ ਅੱਜ ਸਿੱਖਾਂ ਨੇ ਭਾਵਨਾ ਨਾਲ ਖਿਲਵਾੜ ਕੀਤਾ ਹੈ ਸਕੂਲ ਸਟਾਫ ਨੂੰ ਇਹ ਨਹੀ ਪਤਾ ਕਿ ਸਿੱਖਾਂ ਦੇ ਧਾਰਮਿਕ ਚਿੰਨ ਕੀ ਹਨ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕਰ ਗਏ ਭਾਰਤ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ  ਨੇ ਹਿੰਦੂ ਧਰਮ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਆਪਣੇ ਧਾਰਮਕ ਬਖਸ਼ਿਸ਼ ਕੀਤੇ ਸਨ ਕੜਾ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਇਹ ਸਿੱਖਾਂ ਨੂੰ ਗ਼ਲਤ ਰਸਤੇ ਜਾਣ ਤੋਂ ਰੋਕਦਾ ਹੈ ਸਕੂਲ ਸਟਾਫ ਦੇ ਰਵਈਏ ਤੋਂ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਕੋਈ ਪਛਤਾਵਾ ਹੋਵੇ ਉਹਨਾਂ ਜਾਣ-ਬੁੱਝ ਕੇ ਸਿੱਖਾਂ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਹਨ ਜਿਸਦਾ ਸਾਡੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਇਸ ਮੌਕੇ ਸਕੂਲ ਦੇ ਬਾਹਰ ਪਹੁੰਚੇ ਸਿੱਖ ਆਗੂ ਸੁਰਿੰਦਰਪਾਲ ਰਾਮਗੜ੍ਹੀਆ ਨੇ ਕਿਹਾ ਕਿ ਸਕੂਲ ਸਟਾਫ ਵੱਲੋਂ ਇਹ ਬਹੁਤ ਹੀ ਮੰਦਭਾਗਾ ਕਾਰਾ ਕੀਤਾ ਹੈ ਜਿਸ ਦੀ ਅਸੀਂ ਨਿਖੇਧੀ ਕਰਦੇ ਹਾਂ ਅਤੇ ਸਕੂਲ ਸਟਾਫ ਦਾ ਜੋ ਅੱਜ ਰਵਿਆ ਵੇਖਣ ਨੂੰ ਮਿਲਦਾ ਹੈ ਉਹ ਬਹੁਤ ਹੀ ਸਰਮਨਾਕ ਹੈ ਅਸੀਂ 31 ਅਕਤੂਬਰ ਦਿਨ ਸੋਮਵਾਰ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਸਿੱਖ ਸਮਾਜ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਲੈ ਕੇ ਸਕੂਲ ਦੇ ਬਾਹਰ ਮੁਜ਼ਾਹਰਾ ਕਰਾਂਗੇ ਜਦੋਂ ਤੱਕ ਸਕੂਲ ਸਟਾਫ ਸਿੱਖ ਸਮਾਜ ਤੋ ਗੇਟ ਤੇ ਆ ਕੇ ਮਾਫੀ ਨਹੀਂ ਮੰਗਦਾ ਐਸੀ ਗਲਤੀ ਨਾ ਹੋਵੇ ਇਸ ਦਾ ਲਿਖਤੀ ਤੌਰ ਤੇ ਸਿੱਖ ਸਮਾਜ ਨੂੰ ਆਸ਼ਵਾਸਨ ਨਹੀਂ ਦੇਵੇਗਾ ਪ੍ਰਦਰਸ਼ਨ ਜਾਰੀ ਰੱਖਾਂਗੇ ਅਤੇ ਸਕੂਲ ਸਕੂਲ ਸਟਾਫ਼ ਦਾ ਵਿਰੋਧ ਜਾਰੀ ਰਹੇਗਾ ਇਸ ਮਸਲੇ ਨੂੰ ਲੈ ਕੇ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸਕੂਲ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਜਦ ਇਸ ਮੁੱਦੇ ਤੇ ਸਕੂਲ ਜਾ ਕੇ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਸਕੂਲ ਦੇ ਸਕਿਉਰਟੀ ਗਾਰਡ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਅੰਦਰ  ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਸਕੂਲ ਪਰਸ਼ਾਸ਼ਨ ਮੀਡੀਆ ਦਾ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਹੈ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਕੂਲ ਪ੍ਰਸ਼ਾਸਨ ਅੜੀਅਲ ਕਰਵਾਇਆ ਅਪਣਾ ਰਿਹਾ ਹੈ ਜਾਣ ਬੁਝ ਕੇ ਸਿੱਖ ਬੱਚਿਆਂ ਦੇ ਧਾਰਮਿਕ ਚਿੰਨ੍ਹ ਕੜੇ ਪਾਏ ਗਏ ਹਨ ਜਿਸ ਦਾ ਸਕੂਲ ਪ੍ਰਸ਼ਾਸਨ ਨੂੰ ਕੋਈ ਪਛਤਾਵਾ ਨਹੀਂ
ਡੱਬਾ
ਇਸ ਮੁੱਦੇ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਨਿਖੇਧੀ ਕੀਤੀ ਹੈ ਅਤੇ ਕਿਹਾ ਕੜਾ ਸਿੱਖਾਂ ਦਾ ਧਾਰਮਕ ਚਿੰਨ੍ਹ ਹੈ ਸਕੂਲ ਪ੍ਰਸ਼ਾਸਨ ਨੇ ਜੋ ਹਰਕਤ ਕੀਤੀ ਹੈ ਉਹ ਅੱਤ ਨਿੰਦਾਯੋਗ ਹੈ ਇਸ ਦੀ ਅਸੀਂ ਨਿਦਾ ਕਰਦੇ ਹਾਂ  ਤੇ ਸਕੂਲ ਪ੍ਰਸ਼ਾਸਨ ਨੂੰ ਹਿਦਾਇਤ ਦੇਂਦੇ ਹਾਂ ਕਿ ਉਹ ਸਿੱਖਾਂ ਦੇ ਭਾਵਨਾ ਨਾਲ ਖਿਲਵਾੜ ਨਾ ਕਰੇ ਕੜਾ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਬੱਚੇ ਹਰ ਹਾਲ ਵਿੱਚ ਕੜਾ ਪਹਿਨਿਆ ਸਕੂਲ ਵਿੱਚ ਆਉਣਗੇ ਉਹ ਪ੍ਰਸ਼ਾਸਨ ਬੱਚਿਆਂ ਬੱਚਿਆਂ ਕੋਲੋਂ ਜ਼ਬਰਨ ਕੜੇ ਨਹੀਂ ਅਖਵਾ ਸਕਦਾ ਸਕੂਲ ਪ੍ਰਬੰਧਕ ਆਪਣੀ ਹਰਕਤ ਤੋਂ ਬਾਜ਼ ਆਵੇ ਆਪੋ ਆਪਣੀ ਗਲਤੀ ਦਾ ਅਹਿਸਾਸ ਕਰੇ

Leave a Comment

Your email address will not be published. Required fields are marked *

Scroll to Top