ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜ ਸਿੰਘਾਂ ਦਾ ਜਥਾ ਦਿੱਲੀ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ
ਜਥੇ ਦੇ ਕਰਨਾਲ ਪਹੁੰਚਣਗੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ( ਮਾਨ ਦਲ) ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ
ਕਰਨਾਲ 16 ਮਾਰਚ(ਪਲਵਿੰਦਰ ਸਿੰਘ ਸੱਗੂ)
ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਦਿੱਤਾ ਅਤੇ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੇ ਪੂਰੇ ਭਾਰਤ ਵਿਚ ਸਰਕਾਰ ਦੇ ਵਿਰੋਧ ਵਿੱਚ ਲਹਿਰ ਚੱਲ ਪਈ ਹੈ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਮਾਣ ਗਰੁੱਪ) ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਗ੍ਰਿਫਤਾਰੀ ਦੇਣ ਲਈ ਪੰਜ ਸਿੰਘਾਂ ਦਾ ਜਥਾ ਰਵਾਨਾ ਕੀਤਾ ਸੀ ਇਸ ਜਥੇ ਦੇ ਕਰਨਾਲ ਪਹੁੰਚਣ ਤੇ ਕਰਨਾਲ ਦੀ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਣ ਗਰੁੱਪ) ਦੇ ਹਰਿਆਣਾ ਇਕਾਈ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਜਥੇ ਵਿਚ ਸ਼ਾਮਿਲ ਸਿੰਘਾਂ ਨੂੰ ਸਿਰੋਪੇ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਕਿਹਾ ਕਿ ਦਿੱਲੀ ਦੀ ਮੋਦੀ ਸਰਕਾਰ ਜਦੋਂ ਤੱਕ ਨੌਜਵਾਨਾਂ ਨੂੰ ਰਿਹਾਅ ਕਰਦੀ ਅਤੇ ਖੇਤੀ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਗ੍ਰਿਫ਼ਤਾਰੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਅੱਜ ਇਸ ਜਥੇ ਦੀ ਅਗਵਾਈ ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਕਰ ਰਹੇ ਹਨ ਇਸ ਅਤੇ ਇਸ ਜੱਥੇ ਵਿਚ ਸ਼ਾਮਲ ਸਿੰਘ ਬਲਜਿੰਦਰ ਸਿੰਘ ਲਸੋਈ, ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ, ਮੁਹੰਮਦ ਨਦੀਮ ਯੂਥ ਪ੍ਰਧਾਨ ਮਲੇਰਕੋਟਲਾ, ਸੁਖਰਾਜ ਸਿੰਘ, ਪਰਗਟ ਸਿੰਘ ਚੀਮਾ, ਹਰਬੰਸ ਸਿੰਘ ਰਾਜਪੁਰਾ ਦਿੱਲੀ ਗ੍ਰਿਫਤਾਰੀ ਦੇਣ ਲਈ ਜਾ ਰਹੇ ਹਨਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸ ਤਰ੍ਹਾਂ ਹੀ ਅਸੀਂ ਗ੍ਰਿਫ਼ਤਾਰੀਆਂ ਦਿੰਦੇ ਰਹਾਂਗੇ ਇਸ ਮੌਕੇ ਪਾਰਟੀ ਮੈੰਬਰ ਨਿਰਵੈਰ ਸਿੰਘ ਵੜੈਚ, ਦਲੇਰ ਸਿੰਘ ਵੜੈਚ ,ਨਵਾਬ ਸਿੰਘ ਵਿਰਕ , ਹਰਵਿੰਦਰ ਸਿੰਘ, ਰਣਜੀਤ ਸਿੰਘ ਸੋਹਲ , ਮੇਜਰ ਸਿੰਘ ਮੱਲੀ ਆਦੀ ਮਜੁਦ ਸਨ।