ਤਾਲਾਬੰਦੀ ਦੇ ਚਲਦੇ ਸ਼ਨੀਵਾਰ ਨੂੰ ਬਜ਼ਾਰ ਰਹੇ ਪੂਰੀ ਤਰ੍ਹਾਂ ਬੰਦ
ਬਿਨਾਂ ਕਾਰਨ ਬਾਹਰ ਘੁੰਮਣ ਵਾਲਿਆਂ ਦੇ ਪੁਲਸ ਵੱਲੋਂ ਕੀਤੇ ਗਏ ਚਲਾਨ
ਕਰਨਾਲ 1 ਮਈ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਵਿੱਚ ਲਗਾਤਾਰ ਵਧਦੇ ਕਰੋਨਾ ਦੇ ਕੇਸਾਂ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਆਖ਼ਰੀ ਦੋ ਦਿਨਾਂ ਦਾ ਤਾਲਾ ਬੰਦੀ ਦੀ ਘੋਸ਼ਣਾ ਕੀਤੀ ਜਿਸ ਦੇ ਚਲਦੇ ਕਰਨਾਲ ਪ੍ਰਸ਼ਾਸ਼ਨ ਵੱਲੋਂ ਕਰਨਾਲ ਵਿੱਚ ਆਖ਼ਰੀ ਦੋ ਦਿਨ ਦੀ ਤਾਲਾਬੰਦੀ ਕੀਤੀ ਜਿਸ ਦਾ ਵਪਾਰੀਆਂ ਵੱਲੋਂ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਅਤੇ ਆਪਣੇ ਫੈਕਟਰੀਆਂ ਪੂਰੀ ਤਰ੍ਹਾਂ ਬੰਦ ਰੱਖਿਆ ਜਿਸ ਦਾ ਅਸਰ ਕਰਨਾਲ ਵਿੱਚ ਵੇਖਣ ਨੂੰ ਮਿਲਿਆ ਕਰਨਾਲ ਦੇ ਤਕਰੀਬਨ ਸਾਰੇ ਬਜਾਰ ਪੂਰੀ ਤਰਾਂ ਬੰਦ ਸਨ ਮੇਨ ਬਾਜ਼ਾਰ ਵਿਚ ਦੁਕਾਨਾਂ ਪੂਰੀ ਤਰਾਂ ਬੰਦ ਸਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਕਾਨ ਨਹੀਂ ਖੁਲ੍ਹੀ ਹੋਈ ਸੀ ਇਸ ਤਾਲਾਬੰਦੀ ਵਿਚ ਮੈਡੀਕਲ ਸਟੋਰ ,ਸਬਜ਼ੀ ਅਤੇ ਦੁੱਧ ਦੀਆਂ ਢੇਰੀਆਂ ਨੂੰ ਛੋਟ ਦਿੱਤੀ ਗਈ ਸੀ ਇਸ ਤੋਂ ਇਲਾਵਾ ਪੂਰੇ ਬਜ਼ਾਰ ਬੰਦ ਸਨ ਬਜਾਰਾਂ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਗਸਤ ਲਗਾਈ ਜਾ ਰਹੀ ਸੀ ਜਗ੍ਹਾ-ਜਗ੍ਹਾ ਤੇ ਪੁਲੀਸ ਵੱਲੋਂ ਨਾਕੇ ਬੰਦੀ ਕਰਕੇ ਆਉਣ ਜਾਣ ਵਾਲਿਆਂ ਦੀ ਪੁਛਗਿਛ ਕੀਤੀ ਗਈ ਜਿਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਜਰੂਰਤ ਸੀ ਸਿਰਫ਼ ਉਨ੍ਹਾਂ ਨੂੰ ਹੀ ਜਾਣ ਦਿੱਤਾ ਗਿਆ ਬਾਕੀ ਜੋ ਬਿਨਾਂ ਵਜ੍ਹਾ ਤੋਂ ਘੁੰਮ ਰਹੇ ਸਨ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਕਰਨਾਲ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਕਿਉਂਕਿ ਕਰਨਾਲ ਸ਼ਹਿਰ ਵਿਚ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਸਨ ਜਿਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਦੋ ਦਿਨ ਦੀ ਤਾਲਾਬੰਦੀ ਕੀਤੀ ਜਿਸ ਦਾ ਵਪਾਰ ਮੰਡਲ ਵੱਲੋਂ ਪੂਰਾ ਸਮਰਥਨ ਕੀਤਾ ਗਿਆ ਅਤੇ ਆਪਣੇ ਸਾਰੇ ਬਾਜ਼ਾਰ ਦੁਕਾਨਾਂ ਬੰਦ ਰੱਖੀਆਂ ਤਾਲਾਬੰਦੀ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ