ਤਰਾਵੜੀ ਰਾਈਸ ਮਿਲ ਦੀ ਤਿੰਨ ਮੰਜਲਾ ਬਿਲਡਿੰਗ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ 20 ਜ਼ਖਮੀ ਹੋਏ
ਮ੍ਰਿਤਕ ਦੇ ਪਰਿਵਾਰ ਨੂੰ 8 ਲੱਖ ਅਤੇ ਫੱਟੜ ਹੋਏ ਮਜ਼ਦੂਰ ਨੂੰ ਇਕ ਲੱਖ ਰੁਪਏ ਮੁਆਵਜ਼ਾ – ਡੀਸੀ ਅਨੀਸ਼ ਯਾਦਵ
ਕਰਨਾਲ 18 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਕੱਲ ਸਵੇਰੇ ਤਕਰੀਬਨ 4 ਵਜੇ ਦੇ ਕਰੀਬ ਕਰਨਾਲ ਜ਼ਿਲੇ ਦੇ ਕਸਬਾ ਤਰਾਵੜੀ ਵਿਚ ਸਿਵ ਸਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਅਚਾਨਕ ਡਿੱਗ ਪਈ। ਇਹ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਅਤੇ ਬਚਾਅ ਦਲ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਬਚਾਵ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਅਤੇ ਜੇ ਸੀ ਬੀ ਮਸ਼ੀਨਾਂ ਨਾਲ ਮਲਬਾ ਹਟਾਉਣ ਕੰਮ ਕੀਤਾ ਗਿਆ ਮੌਕੇ ਤੇ ਹੀ ਐਨ. ਡੀ. ਆਰ. ਐਫ਼. ਅੱਤੇ ਐਸ. ਡੀ. ਆਰ. ਐਫ਼ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਬਚਾਅ ਟੀਮਾਂ ਵੱਲੋਂ 70 ਦੇ ਕਰੀਬ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ 20 ਦੇ ਕਰੀਬ ਫੱਟੜ ਹੋਏ ਮਜਦੂਰਾਂ ਨੂੰ ਹਸਪਤਾਲ ਵਿਚ ਭੇਜਿਆ ਤੇ 4 ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਕੱਢੀਆਂ ਗਈਆਂ ਬਚਾਅ ਕਾਰਜ ਵੱਡੀ ਪੱਧਰ ਤੇ ਕੀਤੇ ਗਏ ਅਤੇ ਚਾਰ ਜੇਸੀਬੀ ਮਸ਼ੀਨਾਂ ਨਾਲ ਮਲਵਾ ਹਟਾਇਆ ਗਿਆ। ਮੌਕੇ ਤੇ ਪਹੁੰਚੇ ਕਰਨਾਲ ਦੇ ਡੀਸੀ ਨੇ ਅਨੀਸ਼ ਯਾਦਵ ਨੇ ਦੱਸਿਆ ਕੀ ਸ਼ਿਵ ਸ਼ਕਤੀ ਰਾਈਸ ਮਿੱਲ ਵਿਚ ਡੇਢ ਸੌ ਦੇ ਕਰੀਬ ਮਜ਼ਦੂਰ ਕੰਮ ਕਰਨ ਲਈ ਇਸ ਬਿਲਡਿੰਗ ਵਿਚ ਰਹਿੰਦਾ ਸੀ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਮਿਲਨਾ ਡਿਗ ਪਈ ਲਡਿੰਗ ਡਿੱਗਣ ਤੋਂ ਬਾਅਦ ਕੁਝ ਮਜ਼ਦੂਰ ਖਿੜਕੀਆਂ ਰਾਹੀਂ ਬਾਹਰ ਨਿਕਲ ਗਏ ਅਤੇ ਬਾਕੀ ਦੇ ਮਜ਼ਦੂਰਾਂ ਨੂੰ ਬਚਾਅ ਟੀਮਾਂ ਵੱਲੋਂ ਬਾਹਰ ਕੱਢਿਆ ਗਿਆ ਉਹਨਾਂ ਨੇ ਕਿਹਾ ਠੇਕੇਦਾਰ ਕੋਲ਼ ਜੋ ਮਜ਼ਦੂਰਾਂ ਦਾ ਰਿਕਾਰਡ ਸੀ ਉਸ ਰਿਕਾਰਡ ਮੁਤਾਬਕ ਇਸ ਬਿਲਡਿੰਗ ਵਿਚ ਡੇਢ ਸੌ ਦੇ ਕਰੀਬ ਮਜ਼ਦੂਰਾਂ ਰਹਿੰਦਾ ਸੀ ਉਨ੍ਹਾਂ ਸਾਰੇ ਮਜਦੂਰਾਂ ਦੀ ਗਿਣਤੀ ਪੂਰੀ ਕਰ ਲਈ ਗਈ ਹੈ ਬਚਾਅ ਟੀਮਾਂ ਵੱਲੋਂ 70 ਤੋਂ 75 ਦੇ ਕਰੀਬ ਮਜ਼ਦੂਰ ਸੁਰੱਖਿਅਤ ਬਾਹਰ ਕੱਢੇ ਗਏ ਅਤੇ ਬਿਲਡਿੰਗ ਦੇ ਮਲਬੇ ਹੇਠ ਦੱਬਣ ਕਾਰਨ 20 ਮਜਦੂਰ ਫੱਟੜ ਹੋ ਗਏ ਸਨ ਜਿਨ੍ਹਾਂ ਨੂੰ ਰਾਹਤ ਟੀਮਾਂ ਵੱਲੋਂ ਬਾਹਰ ਕੱਢ ਕੇ ਇਲਾਜ ਲਈ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਅਤੇ ਕਲਪਨਾ ਚਾਵਲਾਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਅਤੇ ਚਾਰ ਮਜਦੂਰਾਂ ਵੀ ਮਲਬੇ ਹੇਠ ਦਬਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਕੱਢ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ ਮੁਆਵਜ਼ੇ ਦੇ ਤੌਰ ਤੇ ਮ੍ਰਿਤਕ ਮਜਦੂਰਾਂ ਦੇ ਪਰਿਵਾਰਾਂ ਨੂੰ 8 ਲੱਖ ਰੁਪਏ ਅਤੇ ਫੱਟੜ ਹੋਏ ਮਜਦੂਰਾਂ ਨੂੰ ਇਕ ਲੱਖ ਰੁਪਏ ਸਹਾਇਤਾ ਰਾਸ਼ੀ ਮੁਹਈਆ ਕਰਵਾਈ ਜਾਏਗੀ। ਬਿਲਡਿੰਗ ਡਿੱਗਣ ਦੇ ਕਾਰਨਾਂ ਦੀ ਜਾਂਚ ਐਸ ਡੀ ਐਮ ਦੀ ਨਿਗਰਾਨੀ ਹੇਠ ਟੀਮ ਗਠਿਤ ਕਰ ਦਿੱਤੀ ਗਈ ਹੈ ਜੋ ਵੀ ਇਸ ਵਿੱਚ ਦੋਸ਼ੀ ਪਾਏ ਜਾਏਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੌਕੇ ਤੇ ਪਹੁੰਚੇ ਕਰਨਾਲ ਦੇ ਐਸਪੀ ਸੁਸ਼ਾਂਕ ਕੁਮਾਰ ਸਾਵਨ ਨੇ ਰਾਹਤ ਟੀਮਾਂ ਨੂੰ ਬਚਾਅ ਲਈ ਕੰਮ ਕਰਨ ਵਿੱਚ ਸਹਿਯੋਗ ਕੀਤਾ ਅਤੇ ਐਸ ਪੀ ਸੁਸ਼ਾਂਕ ਕੁਮਾਰ ਸਾਵਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਲਈ ਜੋ ਜਾਂ ਕਿ ਗਠਿਤ ਕੀਤੀ ਗਈ ਹੈ ਉਸ ਦੀ ਰਿਪੋਰਟ ਮੁਤਾਬਕ ਕਾਰਵਾਈ ਕੀਤੀ ਜਾਏਗੀ ਮ੍ਰਿਤਕਾ ਦੀ ਪਛਾਣ ਕਰ ਕੇ ਇਸ ਦੀ ਸੂਚਨਾ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਬਿਲਡਿੰਗ ਦਾ ਸਾਰਾ ਮਲ਼ਵਾ ਹਟਾ ਦਿੱਤਾ ਗਿਆ ਹੈ ਜੋ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ