ਡੀਸੀ ਦੇ ਹੁਕਮਾਂ ‘ਤੇ ਢਾਹਿਆ ਗਿਆ ਬਦਮਾਸ਼ ਦਿਲੇਰ ਕੋਟੀਆ ਦਾ ਘਰ
ਡੀਟੀਪੀ ਦੇ ਸਾਹਮਣੇ ਦਿਲੇਰ ਦੀ ਛੋਟੀ ਭੈਣ ਰੋ ਪਈ,
ਬਿਨਾਂ ਕਾਰਨ ਡੀਟੀਪੀ ਨੇ ਉਸਦੇ ਘਰ ਨੂੰ ਬਣਾਇਆ ਨਿਸ਼ਾਨਾ
ਭੈਣ ਨੇ ਕਿਹਾ, ਹਾਈਕੋਰਟ ਜਾਵਾਂਗੀ
ਕਰਨਾਲ 29 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਡੀ.ਸੀ ਕਰਨਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ
ਜ਼ਿਲ੍ਹਾ ਯੋਜਨਾਕਾਰ ਆਰ ਐਸ ਬਾਠ ਨੇ ਪੁਲਿਸ ਫੋਰਸ ਨਾਲ ਪੀਲੇ ਪੰਜੇ ਚਲਾ ਕੇ ਦਿਲੇਰ ਕੋਟੀਆ ਗੈਂਗਸਟਰ ਦੇ ਘਰ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਇਸ ਦੌਰਾਨ ਐਸਪੀ ਗੰਗਾ ਰਾਮ ਪੂਨੀਆ, ਸੀਆਈਏ-2 ਦੇ ਇੰਚਾਰਜ ਮੋਹਨ ਲਾਲ, ਇੰਸਪੈਕਟਰ ਬਲਜੀਤ ਦੀ ਅਗਵਾਈ ਹੇਠ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਭਾਰੀ ਪੁਲੀਸ ਫੋਰਸ ਮੌਜੂਦ ਸੀ। ਜ਼ਿਲ੍ਹਾ ਯੋਜਨਾਕਾਰ ਵੱਲੋਂ ਸਾਰਾ ਘਰ ਢਾਹ ਦਿੱਤਾ ਗਿਆ। ਇਸੇ ਮੌਕੇ ਦਿਲੇਰ ਕੋਟੀਆ ਦੀ ਭੈਣ ਕਰਮਜੀਤ ਦੇ ਨਾਲ ਕੁਝ ਵਕੀਲ ਵੀ ਆਏ, ਜਿਨ੍ਹਾਂ ਨੇ ਉਪਰੋਕਤ ਕਾਰਵਾਈ ਨੂੰ ਨਿਯਮਾਂ ਦੇ ਉਲਟ ਦੱਸਿਆ ਅੱਤੇ ਕਿਹਾ ਕਿ ਸਰਕਾਰ ਇਸ ਮਕਾਨ ਨੂੰ ਜ਼ਬਰਦਸਤੀ ਢਾਹ ਰਹੀ ਹੈ, ਜਦਕਿ ਇਹ ਘਰ ਦਿਲੇਰ ਦਾ ਨਹੀਂ ਸਗੋਂ ਉਸ ਦੀ ਭੈਣ ਅਤੇ ਮਾਂ ਦਾ ਹੈ।ਭੈਣ ਡੀਟੀਪੀ ਦੇ ਸਾਹਮਣੇ ਮਕਾਨ ਨਾ ਢਾਹੁਣ ਦੀ ਮਿੰਨਤ ਕਰਦੀ ਰਹੀ ਪਰ ਪ੍ਰਸ਼ਾਸਨ ਨੇ ਨਹੀਂ ਸੁਣੀ ਅਤੇ ਕਾਰਵਾਈ ਜਾਰੀ ਰੱਖੀ। ਭੈਣ ਰੌਲਾ ਪਾਉਂਦੀ ਰਹੀ, ਕੋਈ ਸੁਣਵਾਈ ਨਹੀਂ ਹੋਈ, ਡੀ.ਟੀ.ਪੀ ਨੇ ਸਿਰਫ ਇੱਕ ਗੱਲ ਕਹੀ, ਬਿਨਾਂ ਮਨਜ਼ੂਰੀ ਤੋਂ ਮਕਾਨ ਬਣਾਇਆ ਹੈ, ਪਹਿਲਾਂ ਨੋਟਿਸ ਦਿੱਤਾ, ਫਿਰ ਢਾਹ ਦਿੱਤਾ।
ਗੈਂਗਸਟਰ ਦਿਲੇਰ ਕੋਟੀਆ ਦੀ ਭੈਣ ਕਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਕਈ ਸਾਲ ਪਹਿਲਾਂ ਦਿਲੇਰ ਕੋਟੀਆ ਨੂੰ ਉਸ ਦੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਸੀ। ਇਹ ਜ਼ਮੀਨ ਉਸ ਦੀ ਜੱਦੀ ਜ਼ਮੀਨ ਹੈਜਿਸ ਵਿੱਚ ਉਸਦੀ ਮਾਂ ਵੀ ਰਹਿੰਦੀ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਬਿਨਾਂ ਕਿਸੇ ਨੋਟਿਸ ਦੇ ਇਹ ਕਾਰਵਾਈ ਕੀਤੀ ਹੈ। ਜਿਸ ਕਾਰਨ ਉਸ ਦਾ ਘਰ ਢਹਿ-ਢੇਰੀ ਹੋ ਗਿਆ ਹੈ।
ਜ਼ਿਲ੍ਹਾ ਯੋਜਨਾਕਾਰ ਆਰਐਸ ਬਾਠ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਇਸ ਮਕਾਨ ’ਤੇ ਨੋਟਿਸ ਲਾਇਆ ਗਿਆ ਸੀ। ਇਸ ਕਾਰਵਾਈ ਤੋਂ ਇੱਕ ਦਿਨ ਪਹਿਲਾਂ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸਾਮਾਨ ਬਾਹਰ ਕੱਢਣ ਲਈ ਕਿਹਾ ਗਿਆ ਸੀ। ਪਰ ਰਿਸ਼ਤੇਦਾਰਾਂ ਨੇ ਘਰ ਦਾ ਸਮਾਨ ਵੀ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਗੈਰ-ਕਾਨੂੰਨੀ ਤੌਰ ‘ਤੇ ਬਣਾਏ ਮਕਾਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ।ਜਦੋਂ ਕਰਾਵਹੀ ਨਾ ਰੁਕੀ ਤਾਂ ਦਿਲੇਰ ਦੀ ਭੈਣ ਮਲਬੇ ਦੇ ਉੱਪਰ ਬੈਠ ਕੇ ਰੋਣ ਲੱਗ ਪਈ ਤਾਂ ਇੱਕ ਵਾਰ ਤਾਂ ਡੀ.ਟੀ.ਪੀ ਦੇ ਹੋਸ਼ ਉੱਡ ਗਏ ਅਤੇ ਪੁਲਿਸ ਨੇ ਭੈਣ ਨੂੰ ਰੋਕਿਆ ਤਾਂ ਬੀ ਡੀ ਪੀ ਹੈ ਸੌਖਾ ਸਾਹ ਲਿਆ
ਇਸੇ ਸੀਆਈਏ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਦਿਲੇਰ ਕੋਟੀਆ ਅਤੇ ਉਸ ਦੇ ਭਰਾ ਤਜਿੰਦਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜਨਾਂ ਕੇਸ ਦਰਜ ਹਨ। ਅਪਰਾਧੀ ਵਿਦੇਸ਼ਾਂ ਵਿਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਕੋਈ ਵੀ ਅਪਰਾਧੀ ਕਿਸਮ ਦਾ ਵਿਅਕਤੀ ਕਾਰਵਾਈ ਤੋਂ ਬਚ ਨਹੀਂ ਸਕਦਾ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿਲੇਰ ਕੋਟੀਆ ਨੇ ਸਥਾਨਕ ਮੀਨਾਕਸ਼ੀ ਹਸਪਤਾਲ ਵਿਖੇ ਆਪਣੇ ਗੁੰਡੇ ਭੇਜ ਕੇ ਗੋਲੀਆਂ ਚਲਾ ਦਿੱਤੀਆਂ ਸਨ। ਜਿਸ ਵਿਚ ਪ੍ਰਸ਼ਾਸਨ ਨੇ ਕਈ ਅਪਰਾਧੀਆਂ ਨੂੰ ਫੜਿਆ ਸੀ।
ਫੋਟੋ, ਦਿਲੇਰ ਕੋਟੀਆ ਦਾ ਘਰ ਢਾਹਦੇ ਹੋਏ ਡੀ.ਟੀ.ਪੀ