ਜੰਤਰ ਮੰਤਰ ਤੇ ਬੈਠੀਆਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸਰਵ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਗਿਆ
ਮਿੰਨੀ ਸਕੱਤਰੇਤ ਦੇ ਅੱਗੇ ਬ੍ਰਿਜ ਭੂਸ਼ਨ ਸ਼ਰਨ ਦਾ ਪੁਤਲਾ ਫੂਕਿਆ ਗਿਆ
ਕਰਨਾਲ 4 ਮਈ ( ਪਲਵਿੰਦਰ ਸਿੰਘ ਸੱਗੂ)
ਦਿੱਲੀ ਜੰਤਰ ਮੰਤਰ ਤੇ ਬੈਠ ਗਿਆ ਦੇਸ਼ ਦੀਆਂ ਬੇਟੀਆਂ ਮਹਿਲਾ ਪਹਿਲਵਾਨਾ ਮੁਕੁਲ ਇਨਸਾਫ ਦੁਆਉਣ ਲਈ ਅੱਜ ਕਰਨਾਲ ਵਿਚ ਸਰਵ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਿੰਨੀ ਸਕੱਤਰੇਤ ਦੇ ਸਾਹਮਣੇ ਬ੍ਰਿਜ ਭੂਸ਼ਨ ਸ਼ਰਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਇਸ ਤੋਂ ਪਹਿਲਾਂ ਸਰਵ ਸਮਾਜ ਦੇ ਲੋਕ, ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ, ਅਤੇ ਕਾਂਗਰਸ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਸਾਂਝੇ ਤੌਰ ਤੇ ਜਾਟ ਧਰਮਸਾਲਾ ਵਿਚ ਬੈਠਕ ਕੀਤੀ ਗਈ ਜਿਸ ਤੋਂ ਬਾਅਦ ਕਾਂਗਰਸ ਨੇਤਾਵਾਂ ਭਾਰਤੀ ਕਿਸਾਨ ਯੂਨੀਅਨ ਅਤੇ ਸਮਾਜ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਦੇ ਬਾਹਰ ਪਹੁੰਚੇ ਅਤੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬ੍ਰਿਜ ਭੂਸ਼ਨ ਸ਼ਰਨ ਦਾ ਪੁਤਲਾ ਫੂਕ ਕੇ ਪਿਟ ਸਿਆਪਾ ਕੀਤਾ ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਔਲਖ ਨੇ ਕਿਹਾ ਅਸੀਂ ਆਪਣੀਆ ਬੇਟੀਆ ਮਹਿਲਾ ਪਹਿਲਵਾਨਾਂ ਦੇ ਨਾਲ ਖੜ੍ਹੇ ਹਾਂ ਅਸੀਂ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗੇ ਅਗਰ ਜ਼ਰੂਰਤ ਪਈ ਤਾਂ ਅਸੀਂ ਇਕ ਵੱਡਾ ਕਾਫਲਾ ਲੈ ਕੇ ਵੀ ਮਹਿਲਾ ਪਹਿਲਵਾਨ ਸਮਰਥਨ ਵਿੱਚ ਜੰਤਰ-ਮੰਤਰ ਵੀ ਜਾਵਾਂਗੇ ਜਿਵੇਂ ਕਿਸਾਨ ਅੰਦੋਲਨ ਚਲਾ ਗਿਆ ਸੀ ਉਸੇ ਤਰਾਂ ਉਥੇ ਵੀ ਇਕ ਵੱਡਾ ਅੰਦੋਲਨ ਛੇੜਿਆ ਜਾ ਸਕਦਾ ਹੈ ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕਾ ਸੁਮਿਤਾ ਸਿੰਘ ਨੇ ਕਿਹਾ ਕਿਆ ਇਕ ਪਾਸੇ ਤਾਂ ਭਾਜਪਾ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੀ ਹੈ ਦੂਜੇ ਪਾਸੇ ਬੇਟੀਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਬੇਟੀਆਂ ਉੱਤੇ ਲਾਠੀ-ਚਾਰਜ ਕਰਵਾਇਆ ਜਾ ਰਿਹਾ ਹੈ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬੜਾ ਫਰਕ ਹੈ ਤਰਲੋਚਨ ਸਿੰਘ ਨੇ ਕਿਹਾ ਦਿਪੇਂਦਰ ਹੁੱਡਾ ਹੜਤਾਲ ਤੇ ਬੈਠਿਆਂ ਮਹਿਲਾ ਪਹਿਲਵਾਨਾਂ ਨੂੰ ਮਿਲ ਕੇ ਉਨ੍ਹਾਂ ਦਾ ਦੁੱਖ ਸਾਂਝਾ ਕਰਨਾ ਚਾਹੁੰਦੇ ਸਨ ਪਰ ਪੁਲੀਸ ਪ੍ਰਸ਼ਾਸਨ ਨੇ ਤਰਕ ਦੁਆਲੇ ਦਾ ਹਵਾਲਾ ਦੇ ਕੇ ਭੁਪਿੰਦਰ ਹੁੱਡਾ ਨੂੰ ਮਹਿਲਾਵਾਂ ਨਾਲ ਮਿਲਣ ਨਹੀਂ ਦਿੱਤਾ ਇਹ ਬਹੁਤ ਹੀ ਸ਼ਰਮਨਾਕ ਅਤੇ ਨਿੰਦਿਆ ਹੈ ਅਤੇ ਪੁਲਸ ਪ੍ਰਸ਼ਾਸਨ ਨੇ ਮਹਿਲਾਵਾਂ ਅਤੇ ਲਾਠੀਚਾਰਜ ਕੀਤਾ ਤੇ ਖਿਡਾਰੀ ਜ਼ਖਮੀ ਵੀ ਹੋਏ ਹਨ ਉਨ੍ਹਾਂ ਨੇ ਕਿਹਾ ਡਬਲਿਊ ਐਸ ਆਈ ਦੇ ਪ੍ਰਧਾਨ ਸ੍ਰੀ ਭੂਸ਼ਨ ਸ਼ਰਨ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਦੇਸ਼ ਦੇ ਬੇਟਿਆਂ ਨੂੰ ਇਨਸਾਫ ਦਿੱਤਾ ਜਾਵੇ ਇਸ ਮੌਕੇ ਵੱਡੀ ਗਿਣਤੀ ਯੂਥ ਕਾਂਗਰਸ ਦੇ ਨੇਤਾ ਵਰ ਘਰ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਸਮਾਜ ਦੇ ਲੋਕ ਅਤੇ ਨੁਮਾਇੰਦੇ ਮੌਜੂਦ ਸਨ