ਜਗਤ ਗੁਰੂ ਸ਼੍ਰੀ ਗੁਰੂਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਰਨਾਲ ‘ਚ ਧੂਮਧਾਮ ਨਾਲ ਮਨਾਇਆ ਜਾਵੇਗਾ – ਗੁਰਪੁਰਬ ਪ੍ਰਬੰਧਕ ਕਮੇਟੀ
25 ਨਵੰਬਰ ਨੂੰ ਨਗਰ ਕੀਰਤਨ ਅਤੇ 27 ਨਵੰਬਰ ਨੂੰ ਗੁਰਮਤਿ ਸਮਾਗਮ ਹੋਵੇਗਾ
ਕਰਨਾਲ, 20 ਅਕਤੂਬਰ (ਪਲਵਿੰਦਰ ਸਿੰਘ ਸੱਗੂ)
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਕਰਨਾਲ ਵਿਖੇ ਗੁਰਦੁਆਰਾ ਡੇਰਾ ਕਾਰਸੇਵਾ ਵਿੱਖੇ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖਰੇਖ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਅਤੇ ਬੜੇ ਸੁਚੱਜੇ ਤਰੀਕੇ ਨਾਲ ਧੂਮਧਾਮ ਨਾਲ ਮਨਾਇਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 25 ਨਵੰਬਰ ਨੂੰ ਨਗਰ ਕੀਰਤਨ ਅਤੇ 27 ਨਵੰਬਰ ਨੂੰ ਗੁਰਮਤਿ ਸਮਾਗਮ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਹ ਫੈਸਲਾ ਡੇਰਾ ਕਾਰਸੇਵਾ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਦੀ ਦੇਖ ਰੇਖ ਵਿੱਚ ਗੁਰਪੁਰਬ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਬੈਠਕ ਦੀ ਪ੍ਰਧਾਨਗੀ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ਨੇ ਕੀਤੀ। ਸਮਾਗਮ ਬਾਰੇ ਜਾਣਕਾਰੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਡੇਰਾ ਕਾਰਸੇਵਾ ਕਲੰਦਰੀ ਗੇਟ ਵਿਖੇ 27 ਨਵੰਬਰ ਨੂੰ ਸਵੇਰੇ 6 ਤੋਂ 3 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 10 ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ | ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਗੁਰਦੁਆਰਾ ਡੇਰਾ ਕਾਰਸੇਵਾ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਗੁਰਦੁਆਰਾ ਡੇਰਾ ਕਾਰਸੇਵਾ ਤੋਂ ਸਵੇਰੇ 9 ਵਜੇ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਪਾਲਕੀ ਸਾਹਿਬ ਸਵੇਰੇ 10.30 ਵਜੇ ਆਰੰਭ ਹੋਵੇਗੀ ਨਗਰ ਕੀਰਤਨ ਕਰਨਾ ਗੇਟ, ਕਮੇਟੀ ਚੌਕ, ਦਾਵਤ ਹੋਟਲ, ਹਸਪਤਾਲ ਚੌਕ, ਕੁੱਜਪੁਰਾ ਰੋਡ, ਸਬਜ਼ੀ ਮੰਡੀ ਤੋਂ ਹੁੰਦਾ ਹੋਇਆ ਗੁਰਦੁਆਰਾ ਡੇਰਾ ਕਾਰਸੇਵਾ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦੀ ਪਾਲਕੀ ਸ਼ਰਧਾ ਦਾ ਕੇਂਦਰ ਹੋਵੇਗੀ। ਇਸ ਵਿੱਚ ਦਸਮੇਸ਼ ਅਖਾੜਾ ਅਤੇ ਬੀਰ ਖਾਲਸਾ ਦਲ ਗਤਕਾ ਪਾਰਟੀ ਆਪਣੀ ਤਾਕਤ ਦੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ 27 ਨਵੰਬਰ ਨੂੰ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਦਰਬਾਰ ਸਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਨਿਰਭੈ ਸਿੰਘ, ਅੰਤਰਰਾਸ਼ਟਰੀ ਢਾਡੀ ਜੱਥਾ ਬੀਬੀ ਸੁਰਿੰਦਰ ਕੌਰ ਜੀ ਪੰਜਾਬ, ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ, ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ, ਸੁਖਮਨੀ ਸਾਹਿਬ ਗੁਰਦੁਆਰਾ ਸੈਕਟਰ 7 ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ, ਗੁਰਦੁਆਰਾ ਸ਼੍ਰੀ ਸਿੰਘ ਸਭਾ ਮਾਡਲ ਟਾਊਨ ਦੇ ਹਜ਼ੂਰੀ ਰਾਗੀ ਭਾਈ ਹਰ ਦਿਆਲ ਸਿੰਘ ਗੁਰੂ ਦਾ ਜਸ ਗਾਇਨ ਕਰਨਗੇ। ਇਸ ਮੌਕੇ ਭਾਈ ਮਨਜ਼ੂਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਤਨੇਮ ਅਤੇ ਪਾਠ ਕਰਨਗੇ। ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਗੁਰਬਾਣੀ ਦਾ ਜਾਪ ਕਰਨਗੇ ਅਤੇ ਸਟੇਜ ਸਕੱਤਰ ਦੀ ਸੇਵਾ ਭਾਈ ਸੁਬਾ ਸਿੰਘ ਵੱਲੋਂ ਨਿਭਾਈ । ਇਸ ਮੋਕੇ ਬਰਿੰਦਰ ਸਿੰਘ ਪ੍ਰਧਾਨ, ਜਨਰਲ ਸਕੱਤਰ ਸ੍ਰ ਇੰਦਰਪਾਲ ਸਿੰਘ, ਹਰਪ੍ਰੀਤ ਸਿੰਘ ਨਰੂਲਾ, ਸੀਨੀਅਰ ਮੀਤ ਪ੍ਰਧਾਨ ਗੁਰਪਾਲ ਸਿੰਘ ਦੋਨੀ, ਅਰਵਿੰਦਰ ਸਿੰਘ ਚੋਪੜਾ, ਜਸ਼ਪਾਲ ਸਿੰਘ, ਤੇਜੇਂਦਰਪਾਲ ਸਿੰਘ ਡਿੰਪੀ ਮੀਟਿੰਗ ਵਿੱਚ ਹਾਜ਼ਰ ਸਨ।