ਗੁਰੂਦਵਾਰਾ ਡੇਰਾ ਕਾਰ ਸੇਵਾ ਵਿਖੇ ਲੱਗੀ ਰੋਟੀ ਬਣਾਉਣ ਵਾਲੀ ਮਸ਼ੀਨ ਮਸ਼ੀਨ ਰਾਹੀਂ ਇੱਕ ਘੰਟੇ ਵਿੱਚ 25 ਹਜ਼ਾਰ ਰੋਟੀਆ ਬਣਾਈਆਂ ਜਾ ਸਕਦੀਆਂ ਹਨ- ਬਾਬਾ ਸੁੱਖਾ ਸਿੰਘ

Spread the love

ਗੁਰੂਦਵਾਰਾ ਡੇਰਾ ਕਾਰ ਸੇਵਾ ਵਿਖੇ ਲੱਗੀ ਰੋਟੀ ਬਣਾਉਣ ਵਾਲੀ ਮਸ਼ੀਨ
ਮਸ਼ੀਨ ਰਾਹੀਂ ਇੱਕ ਘੰਟੇ ਵਿੱਚ 25 ਹਜ਼ਾਰ ਰੋਟੀਆ ਬਣਾਈਆਂ ਜਾ ਸਕਦੀਆਂ ਹਨ- ਬਾਬਾ ਸੁੱਖਾ ਸਿੰਘ
ਕਰਨਾਲ 26 ਮਾਰਚ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੇ ਉੱਦਮਾਂ ਸਦਕਾ ਕਰਨਾਲ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਸੰਗਤਾਂ ਦੀ ਸਹੂਲਤ ਵਾਸਤੇ ਰੋਟੀਆ ਬਨਾਉਣ ਵਾਲੀ ਮਸ਼ੀਨ ਲਗਾਈ ਗਈ ਹੈ ਇਸ ਮਸ਼ੀਨ ਦਾ ਉਦਘਾਟਨ ਬਾਬਾ ਸੁੱਖਾ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਉਪਰਾਂਤ ਮਸ਼ੀਨ ਦਾ ਬਟਨ ਦਬਾ ਕੇ ਇਸ ਨੂੰ ਚਾਲੂ ਕੀਤਾ ਇਸ ਮੌਕੇ ਤੇ ਵਧੇਰੀ ਜਾਣਕਾਰੀ ਦਿੰਦੇ ਹੋਏ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਇਸ ਮਸ਼ੀਨ ਦੀ ਲਾਗਤ ਤਕਰੀਬਨ ਦਸ ਲੱਖ ਰੁਪਏ ਖਰਚ ਆਇਆ ਇਸ ਮਸ਼ੀਨ ਰਾਹੀਂ ਇਕ ਘੰਟੇ ਵਿੱਚ 25 ਹਜ਼ਾਰ ਰੋਟੀਆਂ ਬਣਾਈਆਂ ਜਾ ਸਕਦੀਆਂ ਹਨ ਹੁਣ ਸੰਗਤਾਂ ਨੂੰ ਰੋਟੀਆਂ ਬਣਾਉਣ ਵਿੱਚ ਕਿਸੇ ਵੀ ਤਰਾਂ ਕੋਈ ਦਿੱਕਤ ਨਹੀਂ ਆਵੇਗੀ ਇਹ ਮਸ਼ੀਨ ਬਿਜਲੀ ਅਤੇ ਗੈਸ ਦੋਨਾਂ ਦੇ ਨਾਲ ਚੱਲਦੀ ਹੈ ਲਾਈਟ ਜਾਣ ਤੋਂ ਬਾਅਦ ਇਹ ਮਸ਼ੀਨ ਰੁਕੇਗੀ ਨਹੀਂ ਜਰਨੈਟਰ ਰਾਹੀਂ ਚੱਲਣ ਲੱਗ ਪਏਗਾ ਅਤੇ ਆਪਣਾ ਕੰਮ ਲਗਾਤਾਰ ਕਰਦੀ ਰਹੇਗੀ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਮਸ਼ੀਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਚ ਇਕ ਵੱਡਾ ਪਾਣੀ ਦਾ ਬੋਰ ਕੀਤਾ ਜਾ ਰਿਹਾ ਹੈ ਜੋ ਤਕਰੀਬਨ 800 ਫੁੱਟ ਗਹਿਰਾ ਹੋਵੇਗਾ ਜਿਸ ਵਿੱਚ ਸਟੀਲ ਪਾਈਪ ਪਾਏ ਜਾ ਰਹੇ ਹਨ ਇਸ ਬੋਰ ਦੇ ਚੱਲਣ ਨਾਲ ਗੁਰਦੁਆਰਾ ਸਾਹਿਬ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਵੀ ਹੋ ਜਾਏਗਾ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਰਹੇਗੀ ਇਸ ਮੌਕੇ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਕਰਨਾਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਕਾਰ ਸੇਵਾ ਵਿਖੇ ਸਾਰੇ ਵੱਡੇ ਸਮਾਗਮ ਕੀਤੇ ਜਾਂਦੇ ਹਨ ਇਨ੍ਹਾਂ ਸਮਾਗਮਾਂ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੁੰਦੀਆਂ ਹਨ ਅਤੇ ਗੁਰੂ ਕਾ ਲੰਗਰ ਲਗਾਤਾਰ ਚਲਦਾ ਰਹਿੰਦਾ ਹੈ ਗੁਰੂ ਕੇ ਲੰਗਰ ਚਲਾਉਣ ਲਈ ਵੱਡੀ ਗਿਣਤੀ ਵਿਚ ਤੰਦੂਰ ਲਗਾਉਣੇ ਪੈਂਦੇ ਹਨ ਹੁਣ ਸਾਨੂੰ ਤੰਦੂਰ ਲਗਾਉਣ ਦੀ ਜਰੂਰਤ ਨਹੀਂ ਸਾਰਾ ਲੰਗਰ ਇਹ ਮਸ਼ੀਨ ਪੂਰਾ ਕਰ ਦੇਵੇਗੀ ਉਹਨਾਂ ਨੇ ਕਿਹਾ ਕਿ ਡੇਰਾ ਕਾਰ ਸੇਵਾ 24 ਘੰਟੇ ਸੰਗਤਾਂ ਲਈ ਖੁੱਲਾ ਰਹਿੰਦਾ ਹੈ ਇਸ ਲਈ ਕਿਸੇ ਸਮੇਂ ਵੀ ਵੱਡੀ ਗਿਣਤੀ ਵਿਚ ਇਥੇ ਸੰਗਤਾਂ ਆ ਜਾਂਦੀਆਂ ਹਨ ਜਿਨ੍ਹਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਹੁੰਦਾ ਹੈ ਇਸ ਮਸ਼ੀਨ ਲੱਗਣ ਨਾਲ 24 ਘੰਟੇ ਸੰਗਤਾਂ ਨੂੰ ਤਾਜ਼ਾ ਅਤੇ ਗਰਮ ਰੋਟੀ ਮਿਲ ਸਕੇਗੀ ਇਸ ਮਸ਼ੀਨ ਨੂੰ ਬਾਬਾ ਸੁਖਾ ਸਿੰਘ ਵੱਲੋਂ ਲਗਾਈ ਗਈ ਹੈ ਜਿਸ ਵਿਚ ਕਰਨਾਲ ਦੀਆਂ ਸਾਰੀਆਂ ਸੰਗਤਾਂ ਨੇ ਸਹਿਯੋਗ ਕੀਤਾ ਹੈ ਕਰਨਾਲ ਦੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਸੰਗਤਾਂ ਇਸੇ ਤਰ੍ਹਾਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲੇ ਅਤੇ ਗੁਰਪੁਰਬ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਦੇ ਰਹਿਣਗੀਆਂ ਇਸ ਮੌਕੇ ਤੇ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ ਜਸਵਿੰਦਰ ਸਿੰੰਘ ਬਿੱਲਾ ਮਹਿੰਦਰ ਸਿੰਘ ਮਹਿੰਦਰੂ, ਬਲਿਹਾਰ ਸਿੰਘ , ਰਤਨ ਸਿੰਘ ਸੱਗੂ, ਅਤੇ ਹੋਰ ਸੇਵਾਦਾਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top