ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਵਾਪਰੀ ਘਟਨਾ ਤਾਂ ਹਰਿਆਣਾ ਦੀ ਸੰਗਤ ਵਿਚ ਭਾਰੀ ਰੋਸ਼
ਹਰਿਆਣਾ ਕਮੇਟੀ ਹਰਿਆਣਾ ਸਰਕਾਰ ਦੀ ਗੁਲਾਮ ਬਣ ਗੁਰੂ ਘਰਾਂ ਵਿੱਚ ਮਰਿਆਦਾ ਦਾ ਘਾਣ ਕਰ ਰਹੀ -ਸੁਰਿੰਦਰਪਾਲ ਸਿੰਘ ਰਾਮਗੜੀਆ
ਕਰਨਾਲ 16 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਸਿੱਖ ਆਗੂ ਸੁਰਿੰਦਰ ਪਾਲ ਸਿੰਘ ਰਾਮਗੜਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਅੰਬਾਲੇ ਜਿਲੇ ਦੇ ਵਿੱਚ ਪੈਂਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਕਿਸਾਨਾਂ ਤੇ ਜ਼ੁਲਮ ਕਰਨ ਵਾਲੇ ਮੁਲਾਜ਼ਮਾਂ ਨੂੰ ਠਹਿਰਾਉਣਾ ਅਤੇ ਉਨ੍ਹਾਂ ਵਲੋਂ ਗੁਰੂ ਘਰ ਦੀ ਰਿਹਾਇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਘਟਨਾ ਨੇ ਸਮੁੱਚੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਇਸ ਘਟਨਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਇਸਦੀ ਸਿਧੇ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਸੂਰ ਵਾਰ ਹੈ ਜੋ ਚੌਧਰ ਦੇ ਲਾਲਚ ਵਿਚ ਹਰਿਆਣਾ ਸਰਕਾਰ ਦੀ ਗੁਲਾਮ ਬਣ ਗੁਰੂ ਘਰਾਂ ਵਿੱਚ ਮਰਿਆਦਾ ਦਾ ਘਾਣ ਕਰ ਰਹੀ ਹੈ। ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਮੈਂਬਰੀ ਦਾ ਸੁਖ ਭੋਗਣ ਵਾਲੇ, ਬੀਜੇਪੀ ਦੇ ਤਲਵੇ ਚੱਟ ਚੱਟ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਵਾਲੇ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਇਸ ਵਿੱਚ ਸਿੱਧੇ ਤੌਰ ਤੇ ਦੋਸ਼ੀ ਹੈ। ਅਤੇ ਆਪਣੇ ਆਪ ਨੂੰ ਦੋਸ਼ ਮੁਕਤ ਕਰਦੇ ਹੋਏ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਮੈਨੇਜਰ ਬਿਨਾਂ ਕਿਸੇ ਮੈਂਬਰ ਤੋਂ ਪੁੱਛੇ ਬਿਨਾਂ ਪੁਲਿਸ ਫੋਰਸ ਨੂੰ ਕਮਰੇ ਅਲਾਟ ਨਹੀਂ ਕਰ ਸਕਦਾ ਇਹ ਸਿਰਫ ਆਪਣੇ ਆਪ ਨੂੰ ਅਤੇ ਆਪਣੀ ਮੈਂਬਰਾਂ ਨੂੰ ਬਚਾਉਣ ਲਈ ਪ੍ਰਧਾਨ ਨੇ ਸਾਰਾ ਦੋਸ਼ ਮੈਨੇਜਰ ਤੇ ਸੁੱਟ ਦਿੱਤਾ ਹੈ ਅਤੇ ਹੁਣ ਆਪ ਮਾਫੀ ਮੰਗ ਰਹੇ ਹਨ।ਮਰੀਆਂ ਜਮੀਰਾਂ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਮ ਕਦੀ ਮਾਫ ਨਹੀਂ ਕਰੇਗੀ।ਉਹਨਾਂ ਨੇ ਕਿਹਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਘਟਨਾ ਲਈ ਆਪ ਪੜਤਾਲ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।