ਗੁਰਦੁਆਰਾ ਭਾਈ ਲਾਲੋ ਜੀ ਦੀ ਬਿਲਿੰਗ ਤੋੜਨ ਨੂੰ ਲੈ ਕੇ ਵਿਵਾਦ ਹਾਲੇ ਵੀ ਜਾਰੀ
ਪੁਲੀਸ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਮੋਜੂਦਾ ਕਮੇਟੀ ਨੇ ਬਿਲਡਿੰਗ ਨੂੰ ਤੋੜਿਆ- ਅਮਰੀਕ ਸਿੰਘ
ਕਰਨਾਲ 1 ਮਈ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰਦੁਆਰਾ ਭਾਈ ਲਾਲੋ ਜੀ ਦੀ ਬਿਲਡਿੰਗ ਨੂੰ ਤੋੜਨ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਜਿਸ ਦੇ ਚਲਦੇ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਕੱਤਰ ਅਮਰੀਕ ਸਿੰਘ ਵੱਲੋਂ ਸੰਗਤ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਕਈ ਦਿਨ ਲਗਾਤਾਰ ਧਰਨਾ ਲਗਾਇਆ ਸੀ ਵਿਵਾਦ ਨੂੰ ਵਧੇ ਵੇਖੇ ਮੌਜੂਦਾ ਕਮੇਟੀ ਤੇ ਸਾਬਕਾ ਕਮੇਟੀ ਦੋਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦਰਖ਼ਾਸਤ ਦਿੱਤੀ ਗਈ ਸੀ ਮੌਕੇ ਤੇ ਮੌਜੂਦ ਅਮਰੀਕ ਸਿੰਘ ਨੇ ਕਿਹਾ ਪੁਲਿਸ ਪ੍ਰਸ਼ਾਸ਼ਨ ਕਾਰਵਾਈ ਕਰਦੇ ਹੋਏ ਦੋਨਾਂ ਧਿਰਾਂ ਨੂੰ 5 ਮਈ ਤੱਕ ਆਪਣੀ ਆਪਸੀ ਸਹਿਮਤੀ ਬਣਾਉਣ ਲਈ ਕਿਹਾ ਅਤੇ 5 ਮਈ ਤੱਕ ਕੋਈ ਵੀ ਕੰਮ ਕਰਨ ਤੋਂ ਮਨਾਹੀ ਕੀਤੀ ਕਿਸ ਮਨਾਹੀ ਦੇ ਬਾਵਜੂਦ ਮੌਜੂਦਾ ਕਮੇਟੀ ਨੇ ਤਾਨਾਸ਼ਾਹੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਤੋੜ ਕੇ ਨਵੇਂ ਪਿੱਲਰ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਦੁਬਾਰਾ ਰਾਮਨਗਰ ਥਾਣੇ ਦਰਖਾਸਤ ਦਿੱਤੀ ਗਈ ਜਿਸ ਤੇ ਪੁਲੀਸ ਵੱਲੋਂ ਦੁਬਾਰਾ ਕਾਰਵਾਈ ਕਰਦੇ ਹੋਏ ਅੱਜ ਫਿਰ ਮੌਜੂਦਾ ਕਮੇਟੀ ਨੂੰ ਨੋਟਿਸ ਦਿੱਤਾ ਗਿਆ ਹੈ 5 ਮਈ ਤਕ ਗੁਰੂ ਗ੍ਰੰਥ ਸਾਹਿਬ ਜੀ ਨਾ ਬਣੀ ਬਣਾਈ ਹੈ ਅਤੇ ਨਾ ਹੀ ਤੋੜੀ ਜਾਏ ਜਿਸ ਦੀ ਕਾਪੀ ਸਰਦਾਰਾ ਸਿੰਘ ਨੂੰ ਦੇ ਦਿੱਤੀ ਗਈ ਹੈ ਇਸ ਮੌਕੇ ਤੇ ਮੌਜੂਦ ਲਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੌਜੂਦਾ ਕਮੇਟੀ ਪਿਛਲੇ ਪੰਜ ਸਾਲ ਦਾ ਹਿਸਾਬ ਨਹੀਂ ਦਿੰਦੀ ਉਦੋਂ ਤਕ ਅਸੀਂ ਇਹਨਾਂ ਨੂੰ ਬਿਲਡਿੰਗ ਤੋੜਨ ਨਹੀਂ ਦਿਆਂਗੇ ਅਸੀਂ ਚਾਹੁਨੇ ਹਾਂ ਕਿ ਇਹ ਕਮੇਟੀ ਤੇ ਪੰਜ ਸਾਲ ਦਾ ਪਹਿਲਾ ਹਿਸਾਬ ਦੇਵੇ ਅਸੀਂ ਵੀ ਆਪਣੇ ਦੋ ਸਾਲ ਦਾ ਹਿਸਾਬ ਦਿੰਦੇ ਹਾਂ ਅਤੇ ਜੋ ਕਿ ਇਹ ਸਾਡੇ ਕੋਲ ਜਮ੍ਹਾਂ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ ਇਸ ਤੋਂ ਪਹਿਲਾਂ ਤੇ ਮਜੂਦਾ ਕਮੇਟੀ ਨੂੰ ਹਿਸਾਬ ਦੇਣਾ ਪਵੇਗਾ ਅਤੇ ਦੋਨਾਂ ਕਮੇਟੀਆਂ ਦੇ ਪੰਜ ਪੰਜ ਮੈਂਬਰ ਲੈ ਗਏ ਨਵੀਂ ਕਮੇਟੀ ਬਣਾਈ ਜਾਵੇ ਅਤੇ ਜਿਨ੍ਹਾਂ ਦੀ ਸਹਿਮਤੀ ਅਤੇ ਸੰਗਤ ਦੀ ਸਲਾਹ ਨਾਲ ਨਵੀਂ ਬਿਲਡਿੰਗ ਬਨਾਉਣ ਦਾ ਕੰਮ ਕੀਤਾ ਜਾਵੇ ਅਸੀਂ ਮੀਡੀਆ ਰਾਹੀਂ ਕਰਨਾਲ ਦੇ ਡੀ ਸੀ ਨੂੰ ਅਪੀਲ ਕਰਦੇ ਹਾਂ ਕੀ ਉਹ ਆਪ ਵਿਚ ਆ ਕੇ ਇਸ ਵਿਵਾਦ ਦਾ ਹੱਲ ਕਰਨ ਤਾਂ ਜੋ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਕੰਮ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਇਸ ਮੌਕੇ ਤੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਸਕੱਤਰ ਅਮਰੀਕ ਸਿੰਘ ਕੈਸ਼ੀਅਰ ਗੁਰਮੀਤ ਸਿੰਘ ਮੱਟੂ ਅਤੇ ਹੋਰ ਮੈਂਬਰ ਮੌਜੂਦ ਸਨ