ਗੁਰਦੁਆਰਾ ਦਾਦੂ ਸਾਹਿਬ ਤੋਂ ਡੀ ਸੀ ਸਿਰਸਾ ਨੇ ਹਰੀ ਝੰਡੀ ਦੇ ਕੇ ਐਂਬੂਲੈਂਸ ਗੱਡੀ ਕੀਤੀ ਲੋਕ ਸੇਵਾ ਨੂੰ ਸਮਰਪਿਤ
ਹਰਿਆਣਾ 2 ਫਰਵਰੀ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਮੁੱਖ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਤੋਂ ਅੱਜ ਡੀ ਸੀ ਸਿਰਸਾ ਸ੍ਰੀ ਅਨੀਸ਼ ਯਾਦਵ ਜੀ ਨੇ ਹਰੀ ਝੰਡੀ ਦੇ ਕੇ ਇਕ ਐਂਬੂਲੈਂਸ ਗੱਡੀ ਲੋਕ ਸੇਵਾ ਨੂੰ ਸਮਰਪਿਤ ਕੀਤੀ ਗਈ ਇਸ ਸਮੇਂ ਸ੍ਰੀ ਅਨੀਸ਼ ਯਾਦਵ ਨੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਦਾਦੂਵਾਲ ਜੀ ਵੱਲੋਂ ਹਮੇਸ਼ਾ ਧਰਮ ਪ੍ਰਚਾਰ ਦੇ ਨਾਲ ਸਮਾਜ ਸੇਵਾ ਨੂੰ ਸਮਰਪਿਤ ਅਨੇਕਾਂ ਕਾਰਜ ਕੀਤੇ ਜਾਂਦੇ ਹਨ ਜਿਵੇਂ ਲਾਕਡਾਊਨ ਦੇ ਦੌਰਾਨ ਇਲਾਕੇ ਵਿੱਚ ਵੱਡੀ ਲੰਗਰ ਸੇਵਾ ਕੀਤੀ ਗਈ ਹਰ ਸਾਲ ਅਨੇਕਾਂ ਲੋੜਵੰਦ ਪ੍ਰੀਵਾਰਾਂ ਦੀਆਂ ਬੱਚੀਆਂ ਦੇ ਵਿਆਹ ਆਪਣੇ ਵੱਲੋ ਕੀਤੇ ਜਾਂਦੇ ਹਨ ਪਿਛਲੇ ਦਿਨੀਂ ਇਕ ਮੈਡੀਕਲ ਲੈਬਾਰਟਰੀ ਲੋਕ ਸੇਵਾ ਨੂੰ ਸਮਰਪਿਤ ਕੀਤੀ ਗਈ ਅਤੇ ਹੁਣ ਇੱਕ ਐਂਬੂਲੈਂਸ ਗੱਡੀ ਲੋਕ ਸੇਵਾ ਨੂੰ ਸਮਰਪਿਤ ਕੀਤੀ ਗਈ ਹੈ ਜਥੇਦਾਰ ਦਾਦੂਵਾਲ ਜੀ ਦੇ ਇਨ੍ਹਾਂ ਸਮਾਜ ਭਲਾਈ ਕਾਰਜਾਂ ਦੀ ਡੀ ਸੀ ਸਿਰਸਾ ਨੇ ਸ਼ਲਾਘਾ ਕੀਤੀ ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਦੇ ਸਦਕਾ ਸੇਵਾ ਦੇ ਕਾਰਜ ਦਿਨ ਰਾਤ ਜਾਰੀ ਹਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਸਦਕਾ ਸੁਖ ਸੇਵਾ ਸਿਮਰਨ ਟਰੱਸਟ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦੇ ਲਈ ਇਕ ਕੰਪਿਊਟਰ ਸੈਂਟਰ ਅਤੇ ਇਕ ਸਿਲਾਈ ਸੈਂਟਰ ਜਲਦੀ ਖੋਲ੍ਹਿਆ ਜਾ ਰਿਹਾ ਹੈ ਹਲਕਾ ਕਾਲਾਂਵਾਲੀ ਦੇ ਸਾਬਕਾ ਵਿਧਾਇਕ ਸ. ਬਲਕੌਰ ਸਿੰਘ ਨੇ ਵੀ ਜਥੇਦਾਰ ਦਾਦੂਵਾਲ ਜੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੀ ਪ੍ਰੇਰਨਾ ਕੀਤੀ ਇਸ ਸਮੇਂ ਸ੍ਰੀ ਰੰਟੀ ਸਿੰਗਲਾ ਕਾਲਾਂਵਾਲੀ, ਸ੍ਰੀ ਪ੍ਰਦੀਪ ਜੈਨ ਪ੍ਰਧਾਨ ਵਪਾਰ ਮੰਡਲ ਕਾਲਾਂਵਾਲੀ, ਸ. ਨਿਰਮਲ ਸਿੰਘ ਮਲੜੀ,ਹਰਪਾਲ ਸਿੰਘ ਨੰਬਰਦਾਰ, ਸ. ਗੁਰਜੀਤ ਸਿੰਘ ਔਲਖ, ਸ. ਜਗਤਾਰ ਸਿੰਘ ਤਾਰੀ,ਸ. ਸੋਹਣ ਸਿੰਘ ਗਰੇਵਾਲ ਤਿੰਨੇ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦਾਦੂ ਸਾਹਿਬ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ,ਨੰਬਰਦਾਰ ਨਛੱਤਰ ਸਿੰਘ,ਡਾ ਲਖਬੀਰ ਸਿੰਘ,ਜਗਰਾਜ ਸਿੰਘ ਸਿੱਧੂ,ਖੇਤਾ ਸਿੰਘ,ਰਛਪਾਲ ਸਿੰਘ ਪਾਲਾ,ਲੀਲਾ ਸਿੰਘ,ਰਣਜੀਤ ਸਿੰਘ,ਸੁਖਦੇਵ ਸਿੰਘਸ਼ੁੱਖਾ,ਜਯੋਤੀ ਸਿੰਘ ਮਿਸਤਰੀ ਗੁਲਾਬ ਸਿੰਘ ਤਿਲੋਕੇਵਾਲਾ,ਹਰਜਿੰਦਰ ਸਿੰਘ,ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਦਾਦੂ ਦੀਆਂ ਸੰਗਤਾਂ ਹਾਜ਼ਰ ਸਨ