ਖੱਟਰ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਿਤ ਹੋਈ- ਤ੍ਰਿਲੋਚਨ ਸਿੰਘ
ਕਰਨਾਲ 02 ਅਗਸਤ (ਪਲਵਿੰਦਰ ਸਿੰਘ ਸੱਗੂ)
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਨ ਸਭਾ ਲਈ ਸੱਦਾ ਦੇਣ ਲਈ ਕਾਂਗਰਸੀ ਆਗੂਆਂ ਨੇ ਭਗਤ ਮੰਡੀ ਵਿੱਚ ਨੁੱਕੜ ਮੀਟਿੰਗ ਕੀਤੀ। ਕਾਂਗਰਸ ਦੇ ਜ਼ਿਲ੍ਹਾ ਕਨਵੀਨਰਾਂ ਤ੍ਰਿਲੋਚਨ ਸਿੰਘ ਅਤੇ ਅਸ਼ੋਕ ਖੁਰਾਣਾ ਨੇ ਦੱਸਿਆ ਕਿ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਉਦੈਭਾਨ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ 6 ਅਗਸਤ ਨੂੰ ਐਸਬੀਐਸ ਸਕੂਲ ਵਿੱਚ ਜਨ ਸਭਾ ਪ੍ਰੋਗਰਾਮ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੀ ਗੱਲ ਰੱਖਣ ਦੀ ਅਪੀਲ ਕੀਤੀ।ਕਾਂਗਰਸੀ ਆਗੂਆਂ ਨੇ ਕਿਹਾ ਕਿ ਖੱਟਰ ਸਰਕਾਰ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਭਾਈਚਾਰਾ ਬਚਾਉਣ ਵਿੱਚ ਅਸਫਲ ਰਿਹਾ ਹੈ। ਕਾਨੂੰਨ ਵਿਵਸਥਾ ਫੇਲ੍ਹ ਹੋ ਚੁੱਕੀ ਹੈ। ਖੱਟਰ ਸਰਕਾਰ ਨੇ ਜਾਤੀਵਾਦ ਅਤੇ ਧਰਮ ਦੇ ਨਾਂ ‘ਤੇ ਲੋਕਾਂ ਨੂੰ ਵੰਡਣ ਦਾ ਕੰਮ ਕੀਤਾ ਹੈ। ਨੂਹ ਵਿਚ ਹੋਈ ਹਿੰਸਾ ਇਸ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ। ਅਪਰਾਧੀ ਬੇਖੌਫ ਹੋ ਕੇ ਲੁੱਟ-ਖੋਹ, ਡਕੈਤੀ, ਚੋਰੀ, ਕਤਲ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਕਾਂਗਰਸੀ ਆਗੂ ਰਾਣੀ ਕੰਬੋਜ ਨੇ ਕਿਹਾ ਕਿ ਜਨ ਸਭਾ ਵਿੱਚ ਵੱਧ ਤੋਂ ਵੱਧ ਔਰਤਾਂ ਸ਼ਮੂਲੀਅਤ ਕਰਨਗੀਆਂ। ਕਾਂਗਰਸ ਦੇ ਸੀਨੀਅਰ ਆਗੂਆਂ ਅੱਗੇ ਆਪਣੇ ਵਿਚਾਰ ਰੱਖਣ ਲਈ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਗੁਰਵਿੰਦਰ ਕੌਰ ਨੇ ਕਿਹਾ ਕਿ ਖੱਟਰ ਸਰਕਾਰ ਵਿੱਚ ਔਰਤਾਂ ਦਾ ਅਪਮਾਨ ਹੋਇਆ ਹੈ। ਕਾਂਗਰਸ ਦੇ ਰਾਜ ਵਿੱਚ ਹੀ ਔਰਤਾਂ ਸੁਰੱਖਿਅਤ ਹੋ ਸਕਦੀਆਂ ਹਨ। ਇਸ ਮੌਕੇ ਗੁਰਵਿੰਦਰ ਕੌਰ, ਗਗਨ ਮਹਿਤਾ, ਵਿਨੋਦ ਕਾਲਾ, ਪ੍ਰੇਮ ਮਾਲਵਾਨੀਆ, ਕਮਲੇਸ਼, ਤੁਲਸਾ, ਮੰਜੂ, ਜੋਗਿੰਦਰਾ, ਚੰਦਰਭਾਨ, ਸੂਰਜ, ਪੱਪੂ ਯਾਦਵ, ਮੀਨਾਕਸ਼ੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।