ਖੇਡ ਮੈਦਾਨ ਨੂੰ ਬਚਾਉਣ ਲਈ ਇਕੱਠੇ ਹੋਏ ਕਰਨਾਲ ਦੇ ਬਸ਼ਿੰਦੇ ਮੇਅਰ ਅਤੇ ਮੁੱਖ ਮੰਤਰੀ ਦੇ ਪ੍ਰਤੀਨਿਧੀ ਨੂੰ ਦਿੱਤਾ ਮੰਗ ਪੱਤਰ
ਸ਼ਾਖ਼ਾਂ ਗਰਾਊਂਡ ਨੂੰ ਖੁਰਦ ਬੁਰਦ ਕਰਨ ਦੀ ਤਿਆਰੀ ਵਿੱਚ ਲੱਗੀ ਸਰਕਾਰ ਸੰਘ ਦੇ ਨਾਲ ਜੁੜੀ ਦੂਜਾ ਮਤਾ ਸੇਵਾ ਨਿਆਸ ਸੰਸਥਾ ਨੂੰ ਦੇਣ ਦੀ ਤਿਆਰੀ
ਤਿੰਨ ਕਲੌਨੀਆਂ ਲਈ ਹੈ ਜੇ ਅਸੀਂ ਇਹ ਬੈਂਕ ਹੈ ਸਾਖਾ ਗਰਾਊਂਡ
ਕਰਨਾਲ 20 ਜੂਨ( ਪਾਲਵਿੰਦਰ ਸਿੰਘ ਸੱਗੂ)
ਕਰਨਾਲ ਦਾ ਦਿਲ ਕਹੇ ਜਾਣ ਵਾਲਾ ਅਤੇ ਸਦੀਆਂ ਪੁਰਾਣਾ ਇਤਿਹਾਸਿਕ ਦੁਸਹਿਰਾ ਗਰਾਊਂਡ ਜਿਸ ਨੂੰ ਸਾਖਾ ਗਰਾਊਂਡ ਵਿ ਕਿਹਾ ਜਾਂਦਾ ਹੈ ਅਤੇ ਇਹ ਗਰਾਊਂਡ ਮਹਿਲਾ ਕਾਲਜ ਦਾ ਖੇਲ ਮੈਦਾਨ ਹੈ ਤੇ ਜਿਸ ਮੈਦਾਨ ਵਿੱਚ ਲੱਗੇ ਰੁੱਖ ਤਿੰਨ ਕਲੌਨੀਆਂ ਨੂੰ ਕੁਦਰਤੀ ਅਕਸੀਜ਼ਨ ਮੁਹਾਈਆ ਕਰਵਾਉਂਦੇ ਹਨ ਪਰ ਸੂਬੇ ਦੀ ਭਾਜਪਾ ਸਰਕਾਰ ਇਸ ਗਰਾਊਂਡ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਪਿਛਲੇ ਦਰਵਾਜ਼ਿਉਂ ਸੰਘ ਦੇ ਨਾਲ ਜੁੜੀ ਸੰਸਥਾ ਜੀਜਾ ਮਾਤਾ ਸੇਵਾ ਨਿਆਸ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਗਰਾਊਂਡ ਨੂੰ ਬਚਾਉਣ ਲਈ ਅਤੇ ਤਿੰਨ ਕਲੋਨੀਆਂ ਦੇ ਅਕਸੀਜ਼ਨ ਬੈਂਕ ਨੂੰ ਬਚਾਉਣ ਲਈ ਕਰਨਾਲ ਦੇ ਬਸ਼ਿੰਦੇ ਇਕੱਠੇ ਹੋ ਗਏ ਹਨ ਅੱਜ ਕਰਨਾਲ ਵਿਚ ਇਸ ਮੈਦਾਨ ਨੂੰ ਬਚਾਉਣ ਲਈ ਚਾਰ ਕਲੋਨੀਆਂ ਦੀਆਂ ਮਹਿਲਾਵਾਂ ਨੌਜਵਾਨ ਅਤੇ ਬਜ਼ੁਰਗਾਂ ਨੇ ਰੋਸ ਮਾਰਚ ਕੱਢਿਆ ਅਤੇ ਕਰਨਾਲ ਦੀ ਮੇਅਰ ਰੇਨੂੰ ਬਾਲਾ ਗੁਪਤਾ ਅਤੇ ਮੁੱਖ ਮੰਤਰੀ ਦੇ ਪ੍ਰਤੀਨਿਧੀ ਸੰਜੇ ਬਟਾਲਾ ਨੂੰ ਉਨ੍ਹਾਂ ਦੇ ਘਰ ਜਾ ਕੇ ਆਪਣਾ ਮੰਗ ਪੱਤਰ ਦਿੱਤਾ ਇਸ ਨੂੰ ਬਚਾਉਣ ਦੀ ਗੁਹਾਰ ਲਗਾਈ ਦੋਨਾਂ ਵੱਲੋਂ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਕਲੋਨੀ ਵਾਲਿਆਂ ਦਾ ਸਾਥ ਦੇਣਗੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਈਸ਼ਵਰ ਮਿੱਤਰਾ ਅਤੇ ਜਸਬੀਰ ਸਿੰਘ ਵੜ੍ਹੈਚ ਨੇ ਕਿਹਾ
ਇਸ ਮੈਦਾਨ ਦੇ ਚਾਰੋਂ ਤਰਫ ਤਿੰਨ ਕਲੌਨੀਆਂ ਇੰਦਰਾ ਕਲੋਨੀ ,ਸੁਭਾਸ਼ ਕਲੋਨੀ ਅਤੇ ਚੌਧਰੀ ਕਲੋਨੀ ਲਗਦੀ ਹੈ ਹੈ ਇਨ੍ਹਾ ਕਲੋਨੀਆਂ ਨੂੰ ਸਿਰਫ਼ ਇੱਕੋ ਇਹ ਮੈਦਾਨ ਹਰਿਆਲੀ ਨਾਲ ਭਰਿਆ ਲਗਦਾ ਹੈ ਇਸ ਮੈਦਾਨ ਵਿੱਚ 22 ਅਪ੍ਰੈਲ ਨੂੰ ਅਰਥ ਦਿਨ , 5 ਮਈ ਨੂੰ ਮਾਂ ਡੇ ਅਤੇ 5 ਜੂਨ ਨੂੰ ਵਾਤਾਵਰਣ ਦਿਹਾੜਾ ਮਨਾਇਆ ਗਿਆ ਹੈ ਇਸ ਗਰਾਊਂਡ ਵਿੱਚ ਇੱਕ ਹਾਕੀ ਮੈਦਾਨ ਵੀ ਹੈ ਜਿੱਥੇ ਕਈ ਟੂਰਨਾਮੈਂਟ ਹੋ ਚੁੱਕੀਆਂ ਹਨ ਬੱਚੇ ਹਾਕੀ ਖੇਡਨ ਆਉਦੇ ਹਨ ਇਸ ਸਮੇਂ ਤੋ ਜਮੀਨ ਮਾਫੀਆ ਦੀਆਂ ਨਿਗਾਹਾਂ ਇਸ ਮੈਦਾਨ ਤੇ ਲੱਗੀਆਂ ਹੋਈਆਂ ਸਨ ਇੱਕ ਪਾਸੇ ਸਰਕਾਰ ਪ੍ਰਕਿਰਤਿਕ ਨੂੰ ਜ਼ਮੀਨ ਤੇ ਲਿਆਉਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਕੁਦਰਤੀ ਆਕਸੀਜਨ ਦੇ ਸਰੋਤਾਂ ਨੂੰ ਖਤਮ ਕਰਨ ਤੇ ਉਤਾਰੂ ਹੈ ਸਰਕਾਰ ਨੇ ਕਰੋਨਾ ਮਹਾਮਾਰੀ ਦੋਰਾਨ ਹੋਈ ਅਕਸੀਜ਼ਨ ਦੀ ਕਮੀ ਤੋਂ ਵੀ ਸਬਕ ਨਹੀਂ ਲਿਆ ਸਕਿਆ ਸਰਕਾਰ ਇਹਨਾ ਤਿੰਨਾ ਕਾਲੋਨੀਆਂ ਦਾ ਆਕਸੀਜਨ ਬੈਂਕ ਯਾਨੀ ਕੁਦਰਤਿ ਆਕਸੀਜਨ ਪਲਾਂਟ ਨੂੰ ਖਤਮ ਤੇ ਲੱਗ ਪਈ ਹੈ ਇਸ ਮੈਦਾਨ ਨੂੰ ਬਚਾਣ ਦੀ ਮੁਹਿੰਮ ਵਿਚ ਇਸਵਰ ਮਿੱਤਰਾ ਤੇ ਜਸਬੀਰ ਸਿੰਘ ਵੜ੍ਹੈਚ ਨੇ ਦੱਸਿਆ ਕੀ 2018 ਵਿਚ ਰੋਹਤਕ ਦੀ ਸੰਸਥਾ ਜੀਜਾ ਮਾਤਾ ਸੇਵਾ ਨੀਆਸ਼ ਜੋ 2000 ਵਿੱਚ ਰਜਿਸਟਰਡ ਹੋਈ ਸੀ ਨੇ ਕਰਨਾਲ ਦੇ ਵਿਚੋ-ਵਿਚ ਆਪਣੇ ਦਫਤਰ ਲਈ ਸਰਕਾਰ ਕੋਲੋਂ ਜ਼ਮੀਨ ਦੀ ਮੰਗ ਕੀਤੀ ਸੀ ਉਸ ਸਮੇਂ ਪ੍ਰਸਾਸ਼ਨ ਅਤੇ ਨਗਰ ਨਿਗਮ ਨੇ ਜਵਾਬ ਵਿੱਚ ਕਿਹਾ ਕਿ ਕਰਨਾਲ ਦੇ ਵਿੱਚੋ ਵਿੱਚ ਕੋਈ ਜ਼ਮੀਨ ਨਹੀਂ ਸਿਰਫ ਇਕ ਸਾਖਾ ਗਰਾਊਂਡ ਹੈ ਉਸ ਸਮੇਂ ਪ੍ਰਸਾਸ਼ਨ ਇਤਰਾਜ ਚੁੱਕਿਆ ਗਿਆ ਤਾਂ ਮਾਮਲਾ ਠੰਡੇ ਬਸਤੇ ਚਲਾ ਗਿਆ ਉਸ ਤੋਂ ਬਾਅਦ 2020 ਵਿਚ ਚੰਡੀਗੜ੍ਹ ਤੋਂ ਇਸ ਸੰਸਥਾ ਨੂੰ ਜ਼ਮੀਨ ਦੇਣ ਦੀ ਮੁਹਿੰਮ ਚਲਾਈ ਗਈ ਅਤੇ ਉੱਪਰ ਤੋਂ ਨਗਰ ਨਿਗਮ ਕੋਲ ਇਸ ਸੰਸਥਾ ਨੂੰ ਜ਼ਮੀਨ ਦੇਣ ਲਈ ਇੱਕ ਚਿੱਠੀ ਆਈ ਜਿਸ ਦੇ ਜਵਾਬ ਵਿੱਚ ਕਿਹਾ ਗਿਆ ਸਾਖਾ ਗਰਾਊਂਡ ਜੋ ਸਰਕਾਰੀ ਮਹਿਲਾ ਕਾਲਜ ਦੀ ਮਲਕੀਅਤ ਹੈ ਇਸ ਵਿੱਚੋਂ 500 ਗਜ ਜਮੀਨ ਦਿੱਤੀ ਜਾ ਸਕਦੀ ਹੈ ਇਸ ਤੋਂ ਬਾਦ ਲੋਕ ਨਿਰਮਾਣ ਵਿਭਾਗ ਦੇ ਨਾਲ ਹੋਰ ਕਈ ਮਹਿਕਮੇ ਇਸ ਸਸਥਾ ਨੂੰ ਜ਼ਮੀਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਹੁਣ ਇਹ ਮੈਦਾਨ ਕਿਸੇ ਸਮੇਂ ਹੀ ਜੀਜਾ ਮਾਤਾ ਸੇਵਾ ਨਿਆਸ ਨੂੰ ਅਲਾਟ ਕਰ ਦਿੱਤਾ ਜਾਵੇਗਾ ਇਸ ਮੈਦਾਨ ਦੇ ਨੇੜੇ ਰਹਿਣ ਵਾਲੇ ਕਲੋਨੀ ਵਾਸੀਆਂ ਨੇ ਕਿਹਾ ਭੂਮੀ ਮਾਫੀਆ ਇਸ ਮੈਦਾਨ ਨੂੰ ਕੰਕਰੀਟ ਦਾ ਬਣਾਉਣ ਤੇ ਤੁਲੇ ਹੋਏ ਹਨ ਸਰਕਾਰੀ ਕਾਲਜ ਦੀ ਹੇਠ ਜ਼ਿਮੀਂਨ ਨੂੰ ਕਿਸੇ ਨਿਜੀ ਸੰਸਥਾ ਨੂੰ ਨਹੀਂ ਦਿੱਤੀ ਜਾ ਸਕਦੀ ਇਸ਼ਵਰ ਮਿੱਤਰਾ ਨੇ ਕਿਹਾ ਕਿ ਅਸੀਂ ਇਸ ਨੂੰ ਬਚਾਉਣ ਲਈ ਹਾਈ ਕੋਰਟ ਜਾਵਾਂਗੇ ਕਿਉਂਕਿ ਇਹੋ ਜਿਹਾ ਮਾਮਲਾ ਪੰਚਕੂਲਾ ਅਤੇ ਸੈਕਟਰ 1 ਵਿੱਚ ਸਰਕਾਰ ਨੇ ਸਰਕਾਰੀ ਕਾਲਜ ਦੀ ਜ਼ਮੀਨ ਖੁਰਦ ਬੁਰਦ ਕਰਨਾ ਦੀ ਕੋਸ਼ਿਸ਼ ਕੀਤੀ ਸੀ ਤਾਂ ਮਾਮਲਾ ਹਾਈ ਕੋਰਟ ਵਿਚ ਗਿਆ ਸੀ ਜਿਸ ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਗਈ ਅਸੀਂ ਵੀ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਵਾਂਗੇ ਉਹਨਾਂ ਨੇ ਕਿਹਾ ਇੱਕ ਪਾਸੇ ਸਰਕਾਰ ਕੁਦਰਤੀ ਆਕਸੀਜਨ ਬੈਂਕ ਬਣਾ ਰਹੀ ਹੈ ਅਤੇ ਦੂਜੇ ਪਾਸੇ ਜੋ ਕੁਦਰਤੀ ਆਕਸੀਜ਼ਨ ਪਲਾਂਟ ਪਹਿਲਾਂ ਬਣੇ ਹੋਏ ਹਨ ਹੂਰ ਤੇ ਕੁਹਾੜਾ ਚਲਾ ਰਹੀ ਹੈ ਇਸ ਮੈਦਾਨ ਤੇ ਕੁੜੀਆਂ ਦੀਆਂ ਖੇਡਾਂ ਹੁੰਦੀਆਂ ਰਹਿੰਦੀਆਂ ਹਨ ਨਾਲੇ ਸਰਕਾਰ ਬਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਲਾਉਂਦੀ ਹੈ ਅਤੇ ਦੂਜੇ ਪਾਸੇ ਬੇਟੀਆਂ ਤੋਂ ਇਹ ਖੇਡ ਮੈਦਾਨ ਖੋਹ ਰਹੀ ਹੈ ਮਿੱਤਰਾਂ ਨੇ ਕਿਹਾ ਸਰਕਾਰ ਰਾਸ਼ਟਰੀ ਸਵੈ ਸੇਵਕ ਸੰਘ ਦੀਆਂ ਕਈ ਸੰਸਥਾਵਾਂ ਨੂੰ ਸਰਕਾਰੀ ਜ਼ਮੀਨ ਕੌਡੀਆਂ ਦੇ ਭਾਅ ਦੇ ਰਹੀ ਹੈ ਅਤੇ ਕਰਨਾਲ ਸ਼ਹਿਰ ਦੇ ਵਿੱਚੋ-ਵਿੱਚ ਇਸ ਜ਼ਮੀਨ ਨੂੰ ਸੰਘ ਨਾਲ ਸਬੰਧਤ ਲੋਕ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਮੈਦਾਨ ਨੂੰ ਬਚਾਉਣ ਦੀ ਮੁਹਿੰਮ ਵਿਚ ਸਾਡੇ ਨਾਲ ਕਈ ਸੰਸਥਾਵਾਂ ਆ ਚੁੱਕੀਆਂ ਹਨ ਇਸ ਮੈਦਾਨ ਨੂੰ ਬਚਾਉਣ ਦੀ ਮੁਹਿੰਮ ਵਿਚ ਸੰਜੇ ਵੋਹਰਾ,ਸਤਿੰਦਰ ਮੋਹਨ ਕੁਮਾਰ ,ਪੀ ਐਸ ਪੰਨੂ ,ਸੁਨੀਲ ਅਗਰਵਾਲ, ਯੋਗੇਸ਼, ਰੋਬਿਨ ਕੰਬੋਜ, ਗੌਰਵ ਸ਼ਰਮਾ ,ਕੇ ਐਲ ਜਾਵਾ ,ਦੀਵਾਨ ਚੰਦ ਪਸਰੀਚਾ , ਮਨੋਜ ਪਸਰੀਚਾ, ਅਮਿਤ ਚਾਵਲਾ ਅਤੇ ਹੋਰ ਲੋਕ ਅੱਗੇ ਆਏ ਹਨ