ਖਾਲਸਾ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸਮਰਪਿਤ ਨਗਰ ਕੀਰਤਨ ਅੱਜ ਡੇਰਾ ਕਾਰ ਸੇਵਾ ਤੋਂ ਸਜਾਇਆ ਜਾਵੇਗਾ- ਬਾਬਾ ਸੁੱਖਾ ਸਿੰਘ
ਕਰਨਾਲ 10 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਕਰਨਾਲ ਵਿਖੇ ਗੁਰਦੁਆਰਾ ਡੇਰਾ ਕਾਰ ਸੇਵਾ ਤੋਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖਰੇਖ ਵਿਚ ਖਾਲਸਾ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ੇਸ਼ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਸ਼ਾਮਲ ਕੀਤੀ ਜਾਏਗੀ ਇਹ ਨਗਰ ਕੀਰਤਨ ਸਰਾਫਾ ਬਜਾਰ , ਕਮੇਟੀ ਚੋਣ ਰੇਲਵੇ ਰੋਡ ਜੱਸਾ ਸਿੰਘ ਰਾਮਗੜ੍ਹੀਆ ਚੌਂਕ ਹਾਂਸੀ ਰੋਡ ਕੈਥਲ ਰੋਡ ਰੇਲਵੇ ਪੁਲ ਪ੍ਰੇਮ-ਨਗਰ ਰਾਮ ਨਗਰ ਤੋਂ ਹੁੰਦਾ ਹੋਇਆ ਠੰਢੀ ਸੜਕ ਮਾਡਲ ਟਾਊਨ ਨਿਰਮਲ ਕੁਟੀਆ ਗੁਰਦੁਆਰਾ ਸੈਕਟਰ 7 ਮੇਰਠ ਰੋਡ ਮਹਾਰਾਣਾ ਪ੍ਰਤਾਪ ਚੌਂਕ ਤੋਂ ਹੁੰਦਾ ਹੋਇਆ ਸ਼ਾਮ ਡੇਰਾ ਕਾਰ ਸੇਵਾ ਵਿਖੇ ਸਮਾਪਤ ਹੋਵੇਗੀ ਸੋ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿਸੇ ਇਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਰਸਤੇ ਵਿੱਚ ਵੱਖ-ਵੱਖ ਸਭਾ-ਸੁਸਾਇਟੀਆਂ ਵੱਲੋਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਗੇ ਇਸ ਨਗਰ ਕੀਰਤਨ ਵਿਚ ਗਤਕੇ ਅਖਾੜੇ ਦੇ ਸਿੰਘ ਰਵਾਇਤੀ ਗੱਤਕੇ ਨਾਲ ਆਪਣੇ ਜੋਹਰ ਦਿਖਾਉਣਗੇ ਇਸ ਸਮਾਗਮ ਨੂੰ ਹੋਰ ਅੱਗੇ ਵਧਾਉਦੇ ਹੋਏ 13 ਅਪ੍ਰੈਲ ਨੂੰ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਪ੍ਰਚਾਰਕ ਅਤੇ ਕਥਾ ਵਾਚਕ ਆਪਣੇ ਵਿਚਾਰਾਂ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ ਲਈ ਅਟੁੱਟ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਸਮਾਗਮ ਵਿੱਚ ਵੱਖ ਵੱਖ ਸਭਾ ਸੁਸਾਇਟੀਆਂ ਵੱਲੋਂ ਪਾਰਕਿੰਗ ਜੋੜਾ ਘਰ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾਏਗੀ ਇਹ ਜਾਣਕਾਰੀ ਦਿੰਦੇ ਹੋਏ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ ਨੇ ਦਿੱਤੀ ਅਤੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਕਰੋਨਾ ਵਾਰਸ ਮਹਾਮਾਰੀ ਨੂੰ ਵੇਖਦੇ ਹੋਏ ਜੋ ਗਾਇਡਲਾਇਨਾ ਦਿੱਤੀਆਂ ਗਈਆਂ ਹਨ ਸੰਗਤ ਉਸ ਦਾ ਪਾਲਣ ਕਰਨ ਅਪਣੇ ਮੂੰਹ ਢੱਕ ਕੇ ਰੱਖਣ ਅਤੇ ਆਪਸੀ ਦੂਰੀ ਬਣਾ ਕੇ ਰੱਖਣਾ ਤਾਂ ਜੋ ਕਿਸੇ ਸੰਗਤ ਨੂੰ ਕਿੱਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ