ਖਾਲਸਾ ਕਾਲਜ ਵਿੱਚ ਵਿਸ਼ਵ ਯੋਗ ਦਿਵਸ ਅਤੇ ਸੰਗੀਤ ਦਿਵਸ ਮਨਾਇਆ ਗਿਆ
ਕਰਨਾਲ 21 ਜੂਨ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਵਿਸ਼ਵ ਸੰਗੀਤ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਐਨ.ਐਸ.ਐਸ., ਐਨ.ਸੀ.ਸੀ., ਯੂਥ ਰੈੱਡ ਕਰਾਸ ਵਲੋਂ ਆਯੋਜਿਤ ਯੋਗ ਦਿਵਸ ਮੌਕੇ ਪਤੰਜਲੀ ਯੋਗਪੀਠ ਤੋਂ ਸੁਸ਼ੀਲਾ ਗੋਇਲ ਅਤੇ ਰਾਜ ਕੱਕੜ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ |ਉਨ੍ਹਾਂ ਨੇ ਕਈ ਤਰ੍ਹਾਂ ਦੇ ਯੋਗਾ ਜਿਵੇਂ ਕਪਾਲ ਭਾਟੀ, ਸੂਰਿਆ ਨਮਸਕਾਰ, ਮੁਰ ਆਸਣ, ਮੁਜੰਗ ਆਸਣ ਆਦਿ ਕਰਕੇ ਯੋਗ ਦੇ ਤੱਤ ਦਾ ਸੰਦੇਸ਼ ਦਿੱਤਾ। ਯੈੱਸ ਵੀ ਕੈਨ ਦੇ ਚੇਅਰਮੈਨ ਸੰਜੇ ਬੱਤਰਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਯੋਗ ਭਾਰਤ ਨੂੰ ਵਿਸ਼ਵ ਗੁਰੂ ਬਣਾਏਗਾ। ਹਰ ਕਿਸੇ ਨੂੰ ਯੋਗਾ ਕਰਨਾ ਚਾਹੀਦਾ ਹੈ। ਕਾਲਜ ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪ੍ਰਿੰਸੀਪਲ ਨੇ ਕਿਹਾ ਕਿ ਯੋਗਾ ਹਰ ਵਿਅਕਤੀ ਨੂੰ ਤੰਦਰੁਸਤ ਰੱਖਦਾ ਹੈਅਤੇ ਅੱਜ ਯੋਗਾ ਭਾਰਤ ਦੀ ਪਛਾਣ ਹੈ। ਵਿਸ਼ਵ ਸੰਗੀਤ ਦਿਵਸ ਦੀ ਵਧਾਈ ਦਿੰਦਿਆਂ ਸੰਗੀਤ ਅਚਾਰੀਆ ਡਾ.ਕ੍ਰਿਸ਼ਨਾ ਅਰੋਦਾ ਨੇ ਕਿਹਾ ਕਿ ਸੰਗੀਤ ਅਤੇ ਯੋਗਾ ਨਾ ਸਿਰਫ਼ ਮਨ ਨੂੰ ਸਕੂਨ ਦਿੰਦੇ ਹਨ, ਸਗੋਂ ਚੰਗੇ ਅਤੇ ਬੁੱਧੀਮਾਨ ਮਨ ਦੀ ਸਿਰਜਣਾ ਵੀ ਕਰਦੇ ਹਨ। ਪ੍ਰੋਗਰਾਮ ਅਫ਼ਸਰ ਡਾ: ਬੀਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਡਾ: ਦੀਪਕ ਨੇ ਸਹਿਯੋਗ ਦਿੱਤਾ। ਇਸ ਮੌਕੇ ਡਾ: ਦੇਵੀ ਭੂਸ਼ਣ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।