ਖਾਲਸਾ ਕਾਲਜ ਦੇ ਐਮ.ਏ ਪੰਜਾਬੀ ਦੇ ਵਿਦਿਆਰਥੀਆ ਨੇ ਮਾਰੀਆਂ ਮੱਲਾਂ
ਕਰਨਾਲ 13 ਸਤੰਬਰ (ਪਲਵਿੰਦਰ ਸਿੰਘ ਸੱਗੂ)
ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ ਦੇ ਐਮਏ ਪੰਜਾਬੀ ਦੇ ਵਿਦਿਆਰਥੀਆਂ ਨੇ ਅੱਠ ਸਥਾਨਾਂ ’ਤੇ ਕਬਜ਼ਾ ਕਰਕੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚੋਂ ਪਹਿਲੇ ਦਸ ਸਥਾਨ ਹਾਸਲ ਕੀਤੇ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕੰਵਰਜੀਤ ਸਿੰਘ ਪ੍ਰਿੰਸ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਦੱਸਿਆ ਕਿ ਐੱਮ.ਏ ਪੰਜਾਬੀ ਤੀਜੇ ਸਾਲ ਦੀ ਵਿਦਿਆਰਥਣ ਰਿਤੂ ਨੇ 86.8 ਫ਼ੀਸਦੀ ਅੰਕ ਲੈ ਕੇ ਕੇ. ਯੂ. ‘ਚੋਂ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਰਾਜਵੰਤ 85.8 ਫੀਸਦੀ ਅੰਕਾਂ ਨਾਲ ਦੂਜੇ, ਮੀਨਾਕਸ਼ੀ 85.2 ਫੀਸਦੀ ਅੰਕਾਂ ਨਾਲ ਤੀਜੇ, ਮਨਦੀਪ ਕੌਰ 81.8 ਫੀਸਦੀ ਅੰਕ ਲੈ ਕੇ ਪੰਜਵੇਂ ਸਥਾਨ ਪਨਪ੍ਰੀਤ ਕੌਰ ਨੇ 81.7 ਫ਼ੀਸਦੀ ਅੰਕ ਲੈ ਕੇ 6ਵਾਂ, ਪ੍ਰਭਜੀਤ ਕੌਰ ਅਤੇ ਸੋਨੀਆ ਨੇ ਸਾਂਝੇ ਤੌਰ ‘ਤੇ 81.2 ਫ਼ੀਸਦੀ ਅੰਕ ਲੈ ਕੇ 7ਵਾਂ ਸਥਾਨ, ਪਰਵਿੰਦਰ ਕੌਰ ਨੇ 81 ਫ਼ੀਸਦੀ ਅੰਕ ਲੈ ਕੇ 8ਵਾਂ ਅਤੇ ਕੰਵਲਜੀਤ ਕੌਰ ਨੇ 79 ਫ਼ੀਸਦੀ ਅੰਕ ਲੈ ਕੇ 9ਵਾਂ ਸਥਾਨ ਹਾਸਲ ਕੀਤਾ | ਇਸ ਮੌਕੇ ਡਾ: ਦੇਵੀ ਭੂਸ਼ਣ, ਪ੍ਰੋ. ਜਤਿੰਦਰਪਾਲ ਸਿੰਘ, ਡਾ: ਪ੍ਰਵੀਨ ਕੌਰ ਅਤੇ ਪ੍ਰੋ. ਪ੍ਰੀਤਪਾਲ ਸਿੰਘ ਲਾਈਵ ਸੀ।