ਖਾਲਸਾ ਕਾਲਜ ਦਾ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੀ ਸ਼ੁਰੂਆਤ ਹੋਈ
ਕਰਨਾਲ 16 ਫਰਵਰੀ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਰਾਸ਼ਟਰੀ ਸੇਵਾ ਯੋਜਨਾ ਤਹਿਤ ਸੱਤ ਰੋਜ਼ਾ ਡੇਅ ਐਂਡ ਨਾਈਟ ਕੈਂਪ ਸ਼ੁਰੂ ਕੀਤਾ ਗਿਆ। ਕਾਲਜ ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਵਲੰਟੀਅਰਾਂ ਨੂੰ ਹਰੀ ਝੰਡੀ ਦੇ ਕੇ ਪਿੰਡ ਕੱਛਵਾ ਵਿਖੇ ਰਵਾਨਾ ਕੀਤਾ | ਕਾਲਜ ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਅਤੇ ਕੁਰਬਾਨੀ ਦੀ ਭਾਵਨਾ ਨਾਲ ਤੁਸੀਂ ਜੀਵਨ ਦਾ ਹਰ ਟੀਚਾ ਪ੍ਰਾਪਤ ਕਰ ਸਕਦੇ ਹੋ | ਉਨ੍ਹਾਂ ਕਿਹਾ ਕਿ ਤੁਹਾਨੂੰ ਸਾਧਾਰਨ ਵਿਦਿਆਰਥੀਆਂ ਨਾਲੋਂ ਵੱਖਰਾ ਅਤੇ ਸੁਚੇਤ ਹੋਣਾ ਚਾਹੀਦਾ ਹੈ ਜੋ ਆਪਣੀ ਸੇਵਾ ਭਾਵਨਾ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਂਦੇ ਹਨ। ਪਿ੍ੰਸੀਪਲ ਨੇ ਦੱਸਿਆ ਕਿ ਇਹ ਵਲੰਟੀਅਰ ਅਗਲੇ 7 ਦਿਨ ਪਿੰਡ ਕੱਛਵਾ ਸਥਿਤ ਵਿਨਾਇਕ ਕਾਲਜ ‘ਚ ਰਹਿਣਗੇ ਅਤੇ ਪਿੰਡ ‘ਚ ਸਵੱਛਤਾ ਅਤੇ ਸਮਾਜ ਸੇਵੀ ਮੁਹਿੰਮ ਚਲਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨਗੇ | ਇਸ ਦੌਰਾਨ ਪਿੰਡ ਕੱਛਵਾ ਦੇ ਸਰਪੰਚ, ਪੰਚ ਅਤੇ ਹੋਰ ਪਿੰਡ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਅਜੇ ਅਤੇ ਪ੍ਰੋ. ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪਿੰਡ ਕੱਛਵਾ ਵਿਖੇ ਜਾ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਵਿਨਾਇਕ ਕਾਲਜ ਵਿੱਚ ਸਾਡੇ ਰਾਤ ਰਹਿਣ ਦਾ ਪ੍ਰਬੰਧ ਕੀਤਾ। ਵਿਨਾਇਕ ਕਾਲਜ ਕਛਵਾ ਦੇ ਡਾਇਰੈਕਟਰ ਨਰੇਸ਼ ਮਾਨ ਨੇ ਵਲੰਟੀਅਰਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ। ਵਲੰਟੀਅਰਾਂ ਨੇ ਆਪਣੀ ਸੱਤ ਰੋਜ਼ਾ ਮੁਹਿੰਮ ਦੀ ਸ਼ੁਰੂਆਤ ਵਿਨਾਇਕ ਕਾਲਜ ਸਥਿਤ ਮੰਦਰ ਵਿੱਚ ਪੂਜਾ ਅਰਚਨਾ ਕਰਕੇ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਸਰਦਾਰ ਕੰਵਰਜੀਤ ਸਿੰਘ ਪ੍ਰਿੰਸ ਨੇ ਪ੍ਰਿੰਸੀਪਲ ਸਟਾਫ਼ ਅਤੇ ਵਲੰਟੀਅਰਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ।