ਪਿਹੋਵਾ 10 ਮਈ (ਡਾ. ਵਰਿਆਮ ਸਿੰਘ) ਕਸਬੇ ਵਿਚ ਕੋਵਿਡ ਸੈਂਟਰ ਬਣਾਉਣ ਲਈ ਡਾਕਟਰ ਜਸਵਿੰਦਰ ਸਿੰਘ ਖਹਿਰਾ ਵੱਲੋਂ ਪਿਹੋਵਾ ਪ੍ਰਸ਼ਾਸਨ ਨੂੰ 100 ਬੈੱਡ ਦਾਨ ਕੀਤੇ ਗਏ ਹਨ। ਉਹਨਾਂ ਦੀ ਸ਼ਲਾਘਾ ਕਰਦਿਆਂ ਐਸਡੀਐਮ ਸੋਨੂ ਰਾਮ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਮਰੱਥ ਨਾਗਰਿਕਾਂ ਨੂੰ ਯਥਾਯੋਗ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਡਾਕਟਰ ਜਸਵਿੰਦਰ ਖਹਿਰਾ ਨੇ ਦੱਸਿਆ ਕਿ ਕੋਵਿਡ ਸੈਂਟਰ ਬਣਾਉਣ ਲਈ ਏਨੀ ਹੀ ਗਿਣਤੀ ਵਿਚ ਗੱਦੇ, ਚਾਦਰਾਂ ਅਤੇ ਸਿਰਹਾਣੇ ਵੀ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਬਿਮਾਰੀ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਸਰਕਾਰ ਨੇ ਪਿੰਡਾਂ ਵਿਚ ਵੀ ਕੋਵਿਡ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ। ਅਜਿਹੀ ਹਾਲਤ ਵਿਚ ਮਰੀਜ਼ਾਂ ਦੀ ਤੀਮਾਰਦਾਰੀ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨੌਜਵਾਨਾਂ ਨੂੰ ਬਤੌਰ ਵਲੰਟੀਅਰ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।