ਕੋਟਕਪੁਰਾ ਗੋਲੀਕਾਂਡ ਤੇ ਉਚ ਅਦਾਲਤ ਦਾ ਫੈਸਲਾ ਸਿੱਖ ਸਮਾਜ ਲਈ ਦੁਖਦਾਈ ਹਰਪਾਲ ਸਿੰਘ ਜਲਮਾਣਾ
ਕਰਨਾਲ 10 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਸਿੱਖ ਸ਼ੁਭਚਿੰਤਕ ਹਰਪਾਲ ਸਿੰਘ ਜਲਮਾਣਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਜਦ ਸਿੱਖ ਸਮਾਜ ਅਤੇ ਸਿੱਖ ਸੰਗਤ ਵੱਲੋਂ ਸਰਕਾਰ ਦੇ ਖਿਲਾਫ ਦੋਸ਼ੀਆਂ ਨੂੰ ਫੜਨ ਵਾਸਤੇ ਕੋਟਕਪੂਰੇ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਮੌਕੇ ਦੀ ਬਾਦਲ ਸਰਕਾਰ ਨੇ ਸ਼ਾਂਤਮਈ ਧਰਨੇ ਤੇ ਬੈਠੀ ਸੰਗਤ ਉਤੇ ਸਵੇਰੇ ਚਾਰ ਪੰਜ ਵਜੇ ਭਾਰੀ ਪੁਲਿਸ ਫੋਰਸ ਲਗਾ ਕੇ ਲਾਠੀਚਾਰਜ ਕੀਤਾ ਅਤੇ ਗੋਲੀ ਚਲਵਾਈ ਜਿਸ ਵਿਚ ਦੋ ਸਿੰਘ ਸ਼ਹੀਦ ਹੋ ਗਏ ਅਤੇ ਹੋਰ ਬਹੁਤ ਸਾਰੇ ਜ਼ਖਮੀ ਹੋ ਗਏ ਉਸ ਕੇਸ ਵਿੱਚ ਹੁਣ ਤੱਕ ਤਿੰਨ-ਚਾਰ ਪੜਤਾਲੀਆਂ ਕਮੇਟੀਆਂ ਬਣ ਚੁੱਕੇ ਹਨ ਅਤੇ ਲੰਬੇ ਸਮੇਂ ਤੱਕ ਪੜਤਾਲ ਚਲਦੀ ਰਹੀ ਪਰ ਅੱਜ ਚਾਰਜਸ਼ੀਟ ਦਾਖ਼ਲ ਹੋਣ ਤੇ ਜਦ ਸਿੱਧਾ ਬਾਦਲ ਪਰਿਵਾਰ ਦਾ ਨਾਮ ਵਿੱਚ ਆ ਰਿਹਾ ਹੈ ਤਾਂ ਲੰਬੇ ਸਮੇਂ ਤੋਂ ਕੀਤੀ ਜਾਂਚ ਨੂੰ ਰੱਦ ਕਰਕੇ ਉੱਚ ਅਦਾਲਤ ਨੇ ਜੌ ਫੈਸਲਾ ਸੁਣਾਇਆ ਹੈ ਇਸ ਫੈਸਲੇ ਤੋਂ ਸਮੁੱਚੇ ਸਿੱਖ ਜਗਤ ਅਤੇ ਸਿੱਖ ਸੰਗਤ ਬੜੀ ਹੈਰਾਨੀ ਹੋਈ ਹੈ ਅਤੇ ਸਿੱਖ ਹਿਰਦਿਆਂ ਵਿੱਚ ਗਹਿਰਾ ਦੁੱਖ ਲੱਗਾ ਹੈ ਸਮੁੱਚੇ ਸਿੱਖ ਜਗਤ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹ ਫੈਸਲਾ ਕੈਪਟਨ ਅਤੇ ਬਾਦਲ ਪਰਿਵਾਰ ਦੀ ਮਿਲੀਭੁਗਤ ਦਾ ਨਤੀਜਾ ਹੈ ਇਸ ਫੈਸਲੇ ਤੋਂ ਬਾਅਦ ਸਿੱਖ ਜਗਤ ਨੂੰ ਕਿਸੇ ਪ੍ਰਕਾਰ ਦੀ ਵੀ ਜਾਂਚ ਕੋਈ ਭਰੋਸਾ ਨਹੀਂ ਰਹਿ ਗਿਆ ਕੁਝ ਸਮਾਂ ਪਹਿਲਾਂ ਸੁਮੇਧ ਸੈਣੀ ਵਾਲੇ ਕੇਸ ਵਿਚ ਵੀ ਪੰਜਾਬ ਸਰਕਾਰ ਦੇ ਏਜੀ ਵੱਲੋਂ ਪੇਸ਼ ਨਾ ਹੋਣ ਕਾਰਨ ਉਸ ਨੂੰ ਉਚ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ ਜਿਸ ਤੋਂ ਸਿੱਖ ਹਿਰਦੇ ਵਲੂੰਧਰੇ ਗਏ ਸਨ ਇਸ ਮਾਮਲੇ ਵਿਚ ਵੀ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਸੱਟ ਵੱਜੀ ਹੈ ਸਿੱਖ ਸਮਾਜ ਦਾ ਹੁਣ ਕਿਸੇ ਵੀ ਜਾਂਚ ਕਮੇਟੀ ਤੋਂ ਭਰੋਸਾ ਉੱਠ ਗਿਆ ਹੈ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਨਿਆਂ ਨਹੀਂ ਮਿਲਿਆ ਇਸ ਫੈਸਲੇ ਦੀ ਘੋਰ ਨਿੰਦਾ ਕਰਦੇ ਹਾਂ