ਕਿਸਾਨ ਸਨਮਾਨ ਨਿਧੀ ਯੋਜਨਾ ਊਠ ਦੇ ਮੂੰਹ ਵਿੱਚ ਜੀਰਾ ਦੇਣ ਦੇ ਬਰਾਬਰ – ਇੰਦਰਜੀਤ ਸਿੰਘ ਗੁਰਾਇਆ
ਕਰਨਾਲ 16 ਮਈ (ਪਲਵਿੰਦਰ ਸਿੰਘ ਸੱਗੂ)
ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਜੇਜੇਪੀ ਦੇ ਜ਼ਿਲ੍ਹਾ ਪ੍ਰਧਾਨ ਪਦ ਤੋਂ ਅਸਤੀਫਾ ਦੇਣ ਵਾਲੇ। ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨ ਸਨਮਾਨ ਨਿਧੀ ਯੋਜਨਾ ਮਾਤਰ ਇਕ ਰਾਜਨੀਤੀ ਸਟੰਟ ਹੈ ਜਿਸ ਦਾ ਪਰਚਾਰ ਜਿਆਦਾ ਅਤੇ ਲਾਭ ਨਾ ਦੇ ਬਰਾਬਰ ਹੈ ਇਹ ਯੋਜਨਾ ਕਿਸਾਨਾਂ ਸਨਮਾਨ ਨਹੀਂ ਅਪਮਾਨ ਹੈ ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਸਾਨ-ਵਿਰੋਧੀ ਫੈਸਲੇ ਕਰ ਰਹੀ ਹੈ ਜਦੋਂ ਕਿਸਾਨ ਦੀ ਫਸਲ ਦੇ ਸਹੀ ਮੁੱਲ ਤੇ ਪੂੰਜੀਪਤੀਆਂ ਦੇ ਸ਼ਿਕੰਜੇ ਤੋਂ ਬਚਣ ਲਈ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਅਤੇ ਸੜਕਾਂ ਤੇ ਬੈਠੇ ਹਨ ਠੀਕ ਉਸੇ ਸਮੇਂ ਕੇਂਦਰ ਸਰਕਾਰ ਨੇ ਖਾਦ ਦੇ ਰੇਟ ਵਿਚ58 ਫੀਸਦੀ ਤੱਕ ਵਾਦਾ ਕਰ ਕੇ ਕਿਸਾਨਾਂ ਨੂੰ ਝਟਕਾ ਦਿੱਤਾ ਹੈ ਇਸੇ ਤਰ੍ਹਾਂ ਡੀਜ਼ਲ ਦਵਾਈਆਂ ਅਤੇ ਖੇਤੀ ਵਿੱਚ ਇਸਤਮਾਲ ਹੋਣ ਵਾਲੀਆਂ ਚੀਜ਼ਾਂ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਇਸ ਵਾਧੇ ਕਾਰਨ ਕਿਸਾਨ ਦੇ ਪ੍ਰਤੀ ਏਕੜ ਲਾਗਤ ਵਿਚ 4 ਤੋਂ 5 ਹਜਾਰ ਦਾ ਖਰਚ ਵੱਧ ਗਿਆ ਹੈ ਪਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਦੀ ਬਜਾਏ ਫਿਰ ਪੰਜ ਸੌ ਰੁਪਏ ਦੀ ਬੇਮਾਨੀ ਯੋਜਨਾ ਨਾਲ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅਗਰ 5 ਏਕੜ ਦੀ ਖੇਤੀ ਕਰਨ ਵਾਲੇ ਕਿਸਾਨ ਦੀ ਗੱਲ ਕਰੀਏ ਤਾਂ ਵਧੇ ਹੋਏ ਰੇਟਾਂ ਕਾਰਨ ਓਸ ਕਿਸਾਨ ਦੀ 25 ਹਜ਼ਾਰ ਲਾਗਤ ਵਿਚ ਵਾਧਾ ਹੋਇਆ ਹੈ ਅਤੇ ਸਰਕਾਰ ਉਸਨੂੰ ਛੇ ਹਜ਼ਾਰ ਰੁਪਏ ਸਾਲਾਨਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਉਹਨਾਂ ਨੇ ਕਿਹਾ ਇਹ ਕਿਹੋ ਜਿਹੀ ਕਿਸਾਨ ਹਤੈਸ਼ੀ ਸਰਕਾਰ ਹੈ ਜੋ ਕਿਸਾਨ ਦੀ ਜੇਬ ਵਿਚੋਂ 25 ਹਜ਼ਾਰ ਰੁਪਏ ਜਬਰਨ ਕੱਢ ਰਹੀ ਹੈ ਉਸ ਦਾ ਕਿਤੇ ਵੀ ਜਿਕਰ ਤੱਕ ਨਹੀਂ ਕੀਤਾ ਸਰਕਾਰ ਮੇਰੀ ਫ਼ਸਲ ਮੇਰਾ ਬਿਉਰਾ ਅਤੇ ਇ ਟ੍ਰੇਨਿੰਗ ਵਰਗੀਆਂ ਯੋਜਨਾਵਾਂ ਕਿਸਾਨਾਂ ਉੱਤੇ ਥੋਪ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕਰ ਰਹੀ ਹੈ ਜਿਸ ਨਾਲ ਆੜਤੀ ਅਤੇ ਕਿਸਾਨ ਦਾ ਰਿਸ਼ਤਾ ਵੀ ਖਰਾਬ ਹੋ ਰਿਹਾ ਹੈ ਇਹ ਸਰਕਾਰ ਚੰਦ ਪੂੰਜੀ ਪਤੀਆਂ ਦੇ ਹਿੱਤ ਲਈ ਅਤੇ ਉਨ੍ਹਾਂ ਪੂੰਜੀਪਤੀਆਂ ਦੀ ਕਠਪੁਤਲੀ ਦੀ ਤਰਾਂ ਕੰਮ ਕਰ ਰਹੀ ਹੈ ਜਿਸ ਦਾ ਉਧਾਰਨ ਸਰਕਾਰ ਵੱਲੋਂ ਲਿਆਂਦੇ ਗਏ ਤਿਨ ਕਾਲੇ ਕਾਨੂੰਨ ਹਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਘਰੋਂ ਬੇਘਰ ਹੋ ਕੇ ਦਿੱਲੀ ਦੇ ਬਾਰਡਰ ਤੇ ਸੜਕਾਂ ਤੇ ਬੈਠ ਕੇ ਠੰਡ ਅਤੇ ਗਰਮੀ ਨੂੰ ਆਪਣੇ ਸਰੀਰ ਤੇ ਸਹਿੰਦੇ ਹੋਏ ਅੰਦੋਲਨ ਕਰ ਰਹੇ ਹਨ ਮਗਰ ਸਰਕਾਰ ਕੁੰਭਕਰਨੀ ਨੀਂਦ ਵਿਚ ਹੈ ਦੁਨੀਆ ਦੇ ਸਭ ਤੋਂ ਵੱਡੇ ਅਤੇ ਲੰਬੇ ਕਿਸਾਨ ਅੰਦੋਲਨ ਨੂੰ ਅਣਵੇਖਿਆ ਕਰ ਰਹੀਆਂ ਹਨ ਇਹ ਤਨ ਇਸ ਰਵਈਏ ਨਾਲ ਸੱਤਾਧਾਰੀ ਪਾਰਟੀਆਂ ਦਾ ਤਾਨਾਸ਼ਾਹੀ ਸੋਚ ਨੂੰ ਦਰਸਾਉਂਦੀ ਹੈ ਸ੍ਰ ਗੋਰਾਇਆ ਨੇ ਕਿਹਾ ਪ੍ਰਧਾਨ ਮੰਤਰੀ ਟੈਲੀਵਿਜ਼ਨ ਤੇ ਬੈਠ ਕੇ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਨਾਂ ਤੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ ਅਤੇ ਪੂਰੇ ਭਾਰਤ ਵਾਸੀਆਂ ਨੂੰ ਗੁਮਰਾਹ ਕਰਕੇ ਆਪਣਾ ਰਾਜਨੀਤਕ ਲਾਹਾ ਲੈਣ ਲਈ ਇਹ ਸਟੰਟ ਕਰ ਰਹੀ ਹੈ ਅਤੇ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੇਸ਼ ਦੇ ਲੋਕ ਅਤੇ ਕਿਸਾਨ ਹੁਣ ਇਸ ਸਰਕਾਰ ਦੇ ਝਾਂਸੇ ਵਿੱਚ ਨਹੀਂ ਆਉਣਗੇ