ਕਿਸਾਨਾਂ ਨੇ ਕਈ ਥਾਂ ਸੜਕਾਂ ਤੇ ਧਰਨੇ ਲਗਾਏ ਕੇ ਕੀਤੀ ਆਵਾਜਾਈ ਬੰਦ
ਕਰਨਾਲ 27 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਕਿਸਾਨਾਂ ਵੱਲੋਂ ਭਾਰਤ ਬੰਦ ਸਫਲ ਬਣਾਉਣ ਲਈ ਪੇਂਡੂ ਖੇਤਰਾਂ ਵਿਚ ਕਈ ਥਾਂ ਦੇ ਸੜਕਾਂ ਤੇ ਧਰਨੇ ਲਗਾ ਕੇ ਆਵਾਜਾਈ ਬੰਦ ਕੀਤੀ ਅੱਜ ਸਵੇਰੇ ਅੱਠ ਵਜੇ ਹੀ ਕਿਸਾਨਾਂ ਵੱਲੋਂ ਪੱਕਾ ਖੇੜਾ ਮੋਡ ਟੋਲ ਪਲਾਜ਼ਾ ਪਿਓਤ, ਨਿੱਸਿੰਗ, ਜੈ ਸਿੰਘਪੁਰਾ, ਅਤੇ ਕਰਨਾਲ ਗੁਰਦੁਆਰਾ ਭਾਈ ਲਾਲੋ ਜੀ ਦੇ ਨਜ਼ਦੀਕ ਯਮੁਨਾ ਲਿੰਕ ਨਹਿਰ ਦੇ ਪੁਲ ਉਤੇ ਕਿਸਾਨਾਂ ਵੱਲੋਂ ਦਰੀ ਵਿਛਾ ਕੇ ਧਰਨਾ ਲਗਾ ਦਿੱਤਾ ਅਤੇ ਸਾਰੀ ਆਵਾਜਾਈ ਬੰਦ ਕਰ ਦਿੱਤੀ ਸਿਰਫ ਜ਼ਰੂਰੀ ਵਾਹਨ ਹੀ ਅੱਗੇ ਜਾਣ ਦਿੱਤਾ ਗਿਆ ਕਿਸਾਨਾਂ ਨੇ ਸਿਰਫ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿੱਤਾ ਪੇਂਡੂ ਇਲਾਕੇ ਵਿੱਚ ਕਿਸਾਨਾਂ ਵੱਲੋਂ ਸੜਕਾਂ ਵਿੱਚ ਧਰਨਾ ਦੇ ਕੇ ਰਾਹ ਰੋਕੇ ਗਏ ਕਰਨਾਲ ਨਹਿਰ ਤੇ ਕੌਮਨਿਸਟ ਬਾਮਪੰਥ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਜਾਮ ਲਗਾਇਆ ਦੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ