ਕਿਸਾਨਾਂ ਦੇ ਹੱਕ ਵਿਚ ਅਤੇ ਨੌਜਵਾਨਾਂ ਦੀ ਰਿਹਾਈ ਲਈ ਪੰਜ ਸਿੰਘਾਂ ਦਾ ਜਥਾ ਦਿੱਲੀ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ

Spread the love

ਕਿਸਾਨਾਂ ਦੇ ਹੱਕ ਵਿਚ ਅਤੇ ਨੌਜਵਾਨਾਂ ਦੀ ਰਿਹਾਈ ਲਈ ਪੰਜ ਸਿੰਘਾਂ ਦਾ ਜਥਾ ਦਿੱਲੀ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਇਆ

ਕਰਨਾਲ 24 ਫਰਵਰੀ (ਪਲਵਿੰਦਰ ਸਿੰਘ ਸੱਗੂ)

ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨਾ ਦਿੱਤਾ ਅਤੇ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੇ ਪੂਰੇ ਭਾਰਤ ਵਿਚ ਸਰਕਾਰ ਦੇ ਵਿਰੋਧ ਵਿੱਚ ਲਹਿਰ ਚੱਲ ਪਈ ਹੈ 26 ਜਨਵਰੀ ਨੂੰ ਹੋਈ ਘਟਨਾ ਕ੍ਰਮ ਵਿੱਚ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਕਈ ਸੂਬਿਆਂ ਤੋਂ ਕਈ ਨੌਜਵਾਨਾਂ ਨੂੰ ਕਾਬੂ ਕਰਕੇ ਜੇਲ ਡੱਕਿਆ ਗਿਆ ਹੈ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਮਾਣ ਗਰੁੱਪ) ਵੱਲੋਂ ਸਿਮਰਨਜੀਤ ਸਿੰਘ ਮਾਨ ਨੇ ਪੰਜ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਰਦਾਸ ਕਰਕੇ ਦਿੱਲੀ ਗ੍ਰਿਫਤਾਰੀ ਦੇਣ ਲਈ ਰਵਾਨਾ ਕੀਤਾ ਸੀ ਇਹ ਜਥਾ ਕੱਲ ਸ਼ਾਮ ਡੇਰਾ ਕਾਰ ਸੇਵਾ ਕਰਨਾਲ  ਵਿਖੇ ਰਾਤ ਵਿਸ਼ਰਾਮ ਲਈ ਰੁਕਿਆ ਅੱਜ ਸਵੇਰੇ ਇਹ ਜਥਾ ਸ.ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਦਿੱਲੀ ਵਿਖੇ ਗ੍ਰਿਫ਼ਤਾਰੀ ਦੇਣ ਲਈ ਤੁਰਿਆ ਹੈ-ਜਥੇ ਦੀ ਰਵਾਨਗੀ ਤੋਂ ਪਹਿਲਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਲੋਕਾਂ ਨੂੰ ਮੋਦੀ ਤੋਂ ਬਚਨ ਕਹਿ ਰਹੇ ਸਨ ਪਰ ਆਮ ਲੋਕਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਿਸ ਦਾ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਮੋਦੀ ਨੇ ਕਿਸਾਨਾਂ ਨੂੰ ਖਤਮ ਕਰਨ ਲਈ ਖੇਤੀ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਲਈ 3 ਕਾਲੇ ਕਾਨੂੰਨ ਲਿਆਉਂਦੇ ਹਨ ਇਹਨਾਂ ਕਾਨੂੰਨਾਂ ਨਾਲ ਦੇਸ਼ ਦਾ ਮਜ਼ਦੂਰ ਗਰੀਬ ਕਿਸਾਨ ਛੋਟੇ ਦੁਕਾਨਦਾਰ ਅਸਰ ਪਵੇਗਾ ਬੇਰੁਜ਼ਗਾਰੀ ਵਧੇਗੀ ਛੋਟੇ ਵਪਾਰੀ ਖਤਮ ਹੋ ਜਾਣਗੇ ਅਤੇ ਅਸੀਂ ਆਪਣ ਜ਼ਮੀਨਾਂ ਦੇ ਆਪਣੀ ਦੁਕਾਨ ਦੇ ਮਾਲਕ ਹੁੰਦੇ ਹੋਏ ਵੀ  ਅਡਾਨੀ ਅਤੇ ਅੰਬਾਨੀ ਦੇ ਨੌਕਰ ਬਣ ਜਾਵਾਂਗੇ ਇਹ ਕਾਲੇ ਕਨੂੰਨ ਪੂਰੇ ਭਾਰਤ ਦੇਸ਼ ਲਈ ਬਹੁਤ ਹੀ ਘਾਤਕ ਹੈ ਜਦੋਂ ਤੱਕ ਮੋਦੀ ਸਰਕਾਰ  ਕਾਲਾ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਯੂਨੀਅਨ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘਾਂ ਦਾ ਜਥਾ ਦਿੱਲੀ ਜਾ ਕੇ ਆਪਣੀ ਗ੍ਰਿਫਤਾਰੀ ਦਵੇਗਾ ਅਤੇ ਜਦੋਂ ਤੱਕ ਬੇਕਸੂਰ ਨੌਜੁਵਾਨਾਂ ਨੂੰ ਜਿਨ੍ਹਾਂ ਉੱਤੇ ਦਿੱਲੀ ਪੁਲਿਸ ਨੇ 307 ਅਤੇ ਦੇਸ਼ ਧਰੋਹੀ ਦੇ ਕੇਸ ਅਤੇ ਹੋਰ ਕਈ ਧਾਰਾਵਾਂ ਲਗਾਕੇ ਨੌਜਵਾਨਾਂ ਨੂੰ ਬਜ਼ੁਰਗ ਕਿਸਾਨਾਂ ਨੂੰ ਦਿੱਲੀ ਦੇ ਜੇਲਾਂ ਵਿੱਚ ਡੱਕ ਦਿੱਤਾ ਹੈ ਉਦੋਂ ਤੱਕ ਸੰਘਰਸ਼ ਕਰਦੇ ਰਹਾਂਗੇ ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਯੂਨੀਅਨ ਤੇ ਸਾਂਝੇ ਮੋਰਚੇ ਵਾਲੇ ਦਿੱਲੀ ਵਿਖੇ ਧਰਨਾ ਲਗਾਈ ਬੈਠੇ ਹਨ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਨੌਜਵਾਨ ਦੀ ਰਿਹਾਈ ਦੇ ਯਤਨ ਕੀਤੇ ਜਾਣ ਅਸੀਂ ਨੌਜਵਾਨੀ ਬਿਨਾਂ ਕਿਸੇ ਕੰਮ ਦੇ ਨਹੀ ਹਾਂ ਨੌਜਵਾਨ ਬਿਨਾਂ ਕੋਈ ਵੀ ਅੰਦੋਲਨ ਸਫਲ ਨਹੀਂ ਹੁੰਦਾ ਇਸ ਲਈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰਨ ਅਤੇ ਸਾਂਝੇ ਤੋਰ ਤੇ ਇੱਕ ਮੁੱਠ ਹੋ ਕੇ ਇਨ੍ਹਾਂ ਕਾਲੇ ਕਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਉਹਨਾਂ ਨੇ ਕੇਜਰੀਵਾਲ ਸਰਕਾਰ ਦੇ ਵੀ ਆਰੋਪ ਲਗਾਇਆ ਕਿ ਜੋ ਕੇਜਰੀਵਾਲ ਕਹਿ ਰਿਹਾ ਸੀ ਕਿ ਮੇ ਕਿਸਾਨਾਂ ਲਈ ਕੋਈ ਜੇਲ ਦੀ ਬਣਾਈ ਪਰ ਅਸੀਂ  ਕਹਿਣਾ ਚਾਹੁੰਦੇ ਹਾਂ ਕਿ ਜੋ ਹਰੀ ਨਗਰ ਵਿਚ ਵਿੱਚ ਜੇਲ੍ਹ ਬਣਾਈ ਹੈ ਉਨਾਂ ਕਿਹਨਾਂ ਲਈ ਹੈ ਜਿੱਥੇ ਸਾਨੂੰ ਕੈਦ ਕੀਤੀ ਰਖਿਆ ਕੇਜਰੀਵਾਲ ਅਤੇ ਮੋਦੀ  ਬਿਲਕੁਲ ਝੂਠ ਬੋਲ ਰਹੇ ਹਨ ਇਹ ਬਿਲਕੁਲ ਕਿਸਾਨਾਂ ਦੇ ਵਿਰੋਧੀ ਹਨ ਜਦੋਂ ਤੱਕ ਤਿੰਨੋ ਕਾਲੇ ਕਨੂੰਨ ਅਤੇ ਨੌਜਵਾਨ ਰਿਹਾਅ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਾਂਗੇ ਅਤੇ ਹਰ ਹਫਤੇ ਪੰਜ ਸਿੰਘਾਂ ਦਾ ਜਥਾ ਅਤੇ ਪੰਜ ਬੀਬੀਆਂ ਦਾ ਜਥਾ ਦਿੱਲੀ ਵਿਖੇ ਗ੍ਰਿਫ਼ਤਾਰੀ ਦਿੰਦਾ ਰਹੇਗਾ ਅਤੇ ਅਸੀਂ ਗ੍ਰਿਫ਼ਤਾਰੀਆਂ ਦੇ ਕੇ ਭਾਰਤ ਦੀਆਂ ਸਾਰੀਆਂ ਜੇਲਾਂ ਭਰ ਦਿਆਂਗੇ  ਇਸ ਮੌਕੇ ਪੰਜਾਂ ਸਿੰਘਾਂ ਨੂੰ ਹਰਜੀਤ ਸਿੰਘ ਇਸ਼ਨਪੁਰ ਵੱਲੋਂ ਸਿਰੋਪੇ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ ਅਤੇ ਜੱਥੇ ਨੂੰ ਦਿੱਲੀ ਵੱਲ ਤੋਰਿਆ ਇਹ ਗ੍ਰਿਫਤਾਰੀ ਦੇਣ ਵਾਲੇ ਜਥੇ ਵਿੱਚ ਜਸਕਰਨ ਕਾਹਨ ਸਿੰਘ ਵਾਲਾ ,ਲਖਬੀਰ ਸਿੰਘ ਮੌਂਟੀ, ਬਲਬੀਰ ਸਿੰਘ ਬਸਆਣਾ ,ਗੁਰਪ੍ਰੀਤ ਸਿੰਘ ਲਾਡਵੰਝ , ਤਰਨਦੀਪ ਸਿੰਘ ਦਿੱਲੀ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਏ ਇਸ ਮੌਕੇ ਅਨਦਾਤਾ ਕਿਸਾਨ ਯੂਨੀਅਨ ਦੇ ਰਾਸ਼ਟਰੀ ਅਧਿਅਕਸ਼ ਗੁਰਮੁਖ ਸਿੰਘ ਨੇ ਕਿਹਾ ਕਿ ਕਿਸਾਨ ਜਥਬੰਦੀਆਂ ਇੱਕ ਮੁੱਠ ਹੋ ਕੇ ਇਹ ਅੰਦੋਲਨ ਨੂੰ ਜਾਰੀ ਰਖਣਾ ਹੈ ਅਤੇ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੀਏ ਨੌਜਵਾਨਾ ਬਿਨਾਂ ਸਾਡਾ ਅੰਦੋਲਨ ਅਧੂਰਾ ਹੈ ਸਾਨੂੰ ਇਸ ਅੰਦੋਲਨ ਲਈਜੋਸ਼ ਅਤੇ ਹੋਸ਼ ਦੋਨੋਂ ਚਾਹੀਦੇ ਹਨ ਨੌਜਵਾਨਾਂ ਵਿਚ ਜ਼ੋਸ ਹੈ ਅਤੇ ਸਾਡੇ ਬਜ਼ੁਰਗ ਬੜੇ ਹੋਸ਼ ਨਾਲ ਨੌਜਵਾਨਾਂ ਨੂੰ ਸਿੱਧੇ ਰਾਹ ਵੱਲ ਤੋਰਦੇ ਹਨ ਜਦੋਂ ਤਕ ਤਿੰਨੋਂ ਕਾਲੇ ਕਾਨੂੰਨ ਰਦ ਨਹੀਂ ਹੁੰਦੇ ਅਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਇਸ ਮੌਕੇ ਹਰਜੀਤ ਸਿੰਘ ਵਿਰਕ ਮੇਜਰ ਸਿੰਘ ਮੱਲੀ ,ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਨਿਰਵੈਰ ਸਿੰਘ ਅਤੇ ਹੋਰ ਸਿੰਘ ਮੌਜੂਦ ਸਨ ਜਿਨ੍ਹਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਪੰਜ ਸਿੰਘਾਂ ਦੇ ਜਥੇ ਨੂੰ ਦਿੱਲੀ ਵੱਲ ਰਵਾਨਾ ਕੀਤਾ

 

Leave a Comment

Your email address will not be published. Required fields are marked *

Scroll to Top