ਕਾਨੂੰਨ ਦਾ ਰਾਜ ਕਾਇਮ ਕਰਨ ਲਈ ਲੜਾਈ ਲੜਾਂਗੇ: ਹਰਜੀਤ ਸਿੰਘ

Spread the love
ਕਾਨੂੰਨ ਦਾ ਰਾਜ ਕਾਇਮ ਕਰਨ ਲਈ ਲੜਾਈ ਲੜਾਂਗੇ: ਹਰਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਸਾਹਮਣੇ ਚੋਣ ਲੜਨ ਲਈ ਨਾਮਜਦਗੀ ਪੱਤਰ ਭਰਿਆ
ਕਰਨਾਲ, 6 ਮਈ (ਪਲਵਿੰਦਰ ਸਿੰਘ ਸੱਗੂ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਕਰਨਾਲ ਸੰਸਦੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦਿਆਂ ਕਿਹਾ ਕਿ ਸਮਾਜ ਇਹ ਸਾਰੇ ਵਰਗਾਂ ਨੂੰ ਸਮਾਨਤਾ ਦੇ ਆਧਾਰ ਤੇ ਨਿਰਮਾਣ ਅਤੇ ਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਚੋਣ ਮੈਦਾਨ ਉਤਰੇ ਹਨ। ਉਹਨਾਂ ਨੇ ਕਿਹਾ ਜਿਵੇਂ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇ ਕੀਤੇ ਜਾਂਦੇ ਹਨ ਅਸੀਂ ਦੇਸ਼ ਵਿੱਚ ਬਰਾਬਰੀ ਅਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਚੋਣਾਂ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਨੇ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਕਿਸਾਨਾਂ ‘ਤੇ ਜਬਰ ਕੀਤਾ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਘੱਟ ਗਿਣਤੀਆਂ ਉੱਤੇ ਜ਼ੁਲਮ ਢਾਹੇ ਜਾ ਰਹੇ ਹਨ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਵਿੱਚ ਹੁਣ ਤੱਕ ਦੀਆਂ ਸਰਕਾਰਾਂ ਨਾਕਾਮ ਸਾਬਤ ਹੋਈਆਂ ਹਨ । ਅਸੀਂ ਸਭ ਨੂੰ ਬਰਾਬਰਤਾ ਅਧਿਕਾਰ ਦੇਣ ਲਈ ਇਸ ਚੋਣ ਮੈਦਾਨ ਵਿੱਚ ਉਤਰੇ ਹਾਂ ਅਗਰ ਅਸੀਂ ਕਾਮਯਾਬ ਹੁੰਦੇ ਹਾਂ ਤਾਂ ਸਭ ਨੂੰ ਬਰਾਬਰ ਅਧਿਕਾਰ ਦਿਵਾਉਣ ਦੇ ਯਤਨ ਕੀਤੇ ਜਾਣਗੇ।ਇਸ ਲਈ ਉਹ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਦੇ ਸਾਹਮਣੇ ਮੈਦਾਨ ਵਿੱਚ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਰਾਵਣ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਸੈਂਕੜੇ ਸਮਰਥਕਾਂ ਨਾਲ ਢੋਲ ਵਜਾਉਂਦੇ ਹੋਏ ਮਿੰਨੀ ਸਕੱਤਰੇਤ ਪੁੱਜੇ। ਉਨ੍ਹਾਂ ਦਾ ਹਰ ਪਾਸੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਅੱਗੇ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਸਮੇਂ ਉਨ੍ਹਾਂ ਦੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਕਿਸਾਨ ਅੰਦੋਲਨ ਦੌਰਾਨ ਸਿੱਖੀ ਧਾਰਨ ਕਰਨ ਵਾਲੇ ਕਿਸਾਨ ਆਗੂ  ਮਨੋਜ ਸਿੰਘ ਦੂਹਣ ਵੀ ਮੌਜੂਦ ਸਨ, ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਵਿਰਕ ਨੌਜਵਾਨ ਸਿੱਖ ਆਗੂ ਹਨ ਗਰੀਬਾਂ ਦੇ ਹੱਕਾਂ ਲਈ ਲੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਕਿਤੇ ਵੀ ਮਜ਼ਲੂਮਾਂ ਜਾਂ ਘੱਟ ਗਿਣਤੀਆਂ ਤੇ ਕੋਈ ਜ਼ੁਲਮ ਹੋਵੇ ਤਾਂ ਹਰਜੀਤ ਸਿੰਘ ਵਿਰ ਸਭ ਤੋਂ ਪਹਿਲਾਂ ਅੱਗੇ ਖਲੋਤੇ ਮਿਲਦੇ ਹਨ ਇਸ ਲਈ ਉਨ ਦੇ ਕੀਤੇ ਜਾ ਰਹੇ ਸਲਾਘਾ ਯੋਗ ਕੰਮਾਂ ਨੂੰ ਵੇਖਦੇ ਹੋਏ ਅੱਜ ਅਸੀਂ ਹਰਜੀਤ ਸਿੰਘ ਵਿਰਕ ਦਾ ਸਮਰਥਨ ਕਰਦੇ ਹਾਂ। ਉਨਾਂ ਨੇ ਕਿਹਾ ਜਲਦ ਹੀ ਆਜ ਸਮਾਜ ਪਾਰਟੀ ਅਤੇ ਬੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਰਾਵਣ ਵੀ ਕਰਨਾਲ ਵਿੱਚ ਆ ਕੇ ਹਰਜੀਤ ਸਿੰਘ ਵਿਰਕ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਹਰਜੀਤ ਸਿੰਘ ਵਿਰਕ ਕਰਨਾਲ ਲੋਕ ਸਭਾ ਤੋਂ ਜੇਤੂ ਹੋਣਗੇ ਇਸ ਮੌਕੇ ਉਹਨਾਂ ਦੇ ਨਾਲ ਹਰਪਾਲ ਸਿੰਘ ਜਲਮਾਣਾ ਹਰਦੀਪ ਸਿੰਘ ਵਰਿੰਦਰ ਸਿੰਘ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਅਤੇ ਉਹਨ ਦੇ ਸਮਰਥਕ ਮੌਜੂਦ ਸਨ

Leave a Comment

Your email address will not be published. Required fields are marked *

Scroll to Top