ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੋਏ ਲਾਠੀਚਾਰਜ ,ਜ਼ਮੀਨ ਅਧਿਗ੍ਰਹਿਣ ਕਾਨੂੰਨ ਦੇ ਖਿਲਾਫ ਕੀਤਾ ਰੋਸ ਮੁਜ਼ਾਹਰਾ
ਕਾਂਗਰਸ ਦੇ ਸੂਬਾ ਪ੍ਰਧਾਨ ਕੁਮਾਰੀ ਸੇਲਜਾ ਨੇ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਏਡੀਸੀ ਕਰਨਾਲ ਨੂੰ ਰਾਜਪਾਲ ਦਾ ਨਾਮ ਦਿੱਤਾ
ਕਰਨਾਲ 2 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਹਰਿਆਣਾ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਕਰਨਾਲ ਵਿਖੇ ਹੋਏ ਕਿਸਾਨਾਂ ਉੱਤੇ ਲਾਠੀਚਾਰਜ, ਜ਼ਮੀਨ ਅਧਿਗ੍ਰਹਿਣ ਕਾਨੂੰਨ ਵਿੱਚ ਸੋਧ, ਅਤੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਪਰਿਵਾਰ ਦੀ ਨਿਜੀ ਜਾਣਕਾਰੀ ਦੇ ਹਨੰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵੱਲੋਂ ਰੋਸ ਮੁਜ਼ਾਹਰਾ ਕੀਤਾ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਫੁਹਾਰਾ ਪਾਰਕ ਵਿੱਚ ਇਕੱਠੇ ਹੋਏ ਅਤੇ ਰੋਸ ਮੁਜ਼ਾਹਰਾ ਕਰਦੇ ਹੋਏ ਮਿੰਨੀ ਸਕੱਤਰ ਪਹੁੰਚੇ ਜਿੱਥੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ ਮੰਗਾਂ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਕੁਮਾਰੀ ਸੇਲਜਾ ਨੇ ਸੂਬੇ ਦੇ ਰਾਜਪਾਲ ਦੇ ਨਾਮ ਏਡੀਸੀ ਨੂੰ ਆਪਣਾ ਮੰਗ ਪੱਤਰ ਦਿੱਤਾ ਇਸ ਮੌਕੇ ਕੁਮਾਰੀ ਸੇਲਜਾ ਨੇ ਕਿਹਾ ਗਠਬੰਧਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਕਿਸੇ ਵੀ ਵਰਗ ਦੇ ਪ੍ਰਤੀ ਸਰਕਾਰ ਨੇ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾਈ ਜਦੋਂ ਕੋਈ ਸੰਗਠਨ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਆਪਣੀ ਆਵਾਜ਼ ਚੁੱਕਦਾ ਹੈ ਤਾਂ ਸਰਕਾਰ ਲੋਕਾਂ ਦੀ ਆਵਾਜ਼ ਨੂੰ ਲਾਠੀਆਂ ਡੰਡੇ ਨਾਲ ਦਬਾਉਣ ਦਾ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਪਿਛਲੇ ਦਿਨੀਂ ਬੱਸਧਾੜਾਂ ਟੋਲ ਪਲਾਜ਼ਾ ਤੇ ਸੂਬੇ ਦੇ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਨੇ ਸੋਚੀ ਸਮਝੀ ਸਾਜਿਸ ਦੇ ਤਹਿਤ ਕਿਸਾਨਾਂ ਉੱਤੇ ਲਾਠੀਚਾਰਜ ਕਰ ਦਿੱਤਾ ਜਿਸ ਵਿੱਚ ਕਈ ਕਿਸਾਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 25 ਨਵੰਬਰ ਤੋਂ ਲੱਗ ਕੇ ਹੁਣ ਤੱਕ ਸਰਕਾਰ ਕਿਸਾਨਾਂ ਉੱਤੇ ਹਮਲੇ ਕਰ ਰਹੀ ਹੈ ਜੋ ਅਤਿ ਨਿੰਦਣਯੋਗ ਹੈ ਉਨ੍ਹਾਂ ਨੇ ਕਿਹਾ ਪਿਛਲੇ ਨੌ ਮਹੀਨਿਆਂ ਤੋਂ ਕਿਸਾਨਾਂ ਉੱਤੇ ਅੰਬਾਲਾ, ਕਾਲਕਾ, ਪਿੱਪਲੀ ,ਕਰਨਾਲ, ਜੀਂਦ, ਪਲਵਲ, ਰੇਵਾੜੀ , ਰੋਹਤਕ, ਹਿਸਾਰ ਅਤੇ ਸਿਰਸਾ ਵਿੱਚ ਕਿਸਾਨਾਂ ਉੱਤੇ ਸਰਕਾਰ ਵੱਲੋਂ ਜ਼ੁਲਮ ਢਾਹੇ ਗਏ ਅਤੇ ਲਾਠੀਚਾਰਜ ਕੀਤਾ ਗਿਆ ਜੋ ਕਿਸਾਨ ਆਪਣਾ ਖੂਨ-ਪਸੀਨਾ ਵਹਾ ਕੇ ਦੇਸ਼-ਦੁਨੀਆ ਲਈ ਅਨਾਜ ਪੈਦਾ ਕਰਦਾ ਹੈ ਸਰਕਾਰ ਉਨ੍ਹਾਂ ਕਿਸਾਨਾਂ ਦਾ ਲਾਠੀਆਂ ਮਾਰ ਕੇ ਖ਼ੂਨ ਡੋਲ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਇਸ ਮੌਕੇ ਅਸੰਦ ਤੋਂ ਵਿਧਾਇਕ ਸਮਸ਼ੇਰ ਸਿੰਘ ਗੋਗੀ, ਐਡਵੋਕੇਟ ਵਰਿੰਦਰ ਰਾਠੌਰ, ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ, ਕਰਨਾਲ ਜ਼ਿਲਾ ਸੰਯੋਜਕ ਅਤੇ ਸਾਬਕਾ ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ, ਸੁਰੇਸ਼ ਗੁਪਤਾ ਮਤਲੋਡਾ, ਕਰਨਾਲ ਦੀ ਸਾਬਕਾ ਵਿਧਾਇਕ ਸੁਮਿਤਾ ਸਿੰਘ, ਸਾਬਕਾ ਵਿਧਾਇਕ ਬੰਤਾ ਰਾਮ ਬਾਲਮੀਕੀ, ਕਾਂਗਰਸ ਸੇਵਾ ਦਲ ਦੇ ਸੂਬਾ ਪ੍ਰਧਾਨ ਡਾਕਟਰ ਪੂਨਮ ਚੌਹਾਨ, ਅਰੁਣ ਪੰਜਾਬੀ, ਡਾਕਟਰ ਨਵਜੋਤ ਕਸ਼ਯਪ, ਇੰਦਰਜੀਤ ਸਿੰਘ ਗੁਰਾਇਆ, ਰਾਜੇਸ਼ ਚੌਧਰੀ, ਅਤੇ ਹੋਰ ਸੈਂਕੜੇ ਕਾਂਗਰਸ ਨੇਤਾ ਅਤੇ ਵਰਕਰ ਮੌਜੂਦ ਸਨ
ਬੌਕਸ
ਕਾਂਗਰਸ ਸੂਬਾ ਪ੍ਰਧਾਨ ਕੁਮਾਰੀ ਸੇਲਜਾ ਨੇ ਕਿਹਾ ਜ਼ਮੀਨ ਅਧਿਗ੍ਰਹਿਣ ਕਾਨੂੰਨ ਵਿੱਚ ਸੋਧ ਕਰਕੇ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਨੀਤੀ ਬਣਾਈ ਹੈ ਭਾਜਪਾ ਅਤੇ ਜਜ਼ਪਾ ਸਰਕਾਰ ਆਪਣੇ ਪੂੰਜੀ-ਪਤੀ ਮਿੱਤਰ ਨੂੰ ਫਾਇਦਾ ਪਹੁੰਚਾਉਣ ਲਈ ਸਾਜ਼ਸ਼ ਰਚ ਰਹੀ ਹੈ ਪਹਿਲਾਂ ਜ਼ਮੀਨ ਅਧਿਗ੍ਰਹਣ ਦੇ ਲਈ 70 ਫ਼ੀਸਦੀ ਕਿਸਾਨਾਂ ਤੋਂ ਸਹਿਮਤੀ ਜ਼ਰੂਰੀ ਸੀ ਪਰ ਹੁਣ ਸਰਕਾਰ ਨੇ ਜਮੀਨ ਅਧਿਗ੍ਰਹਿਣ ਕਾਨੂੰਨ ਵਿੱਚ ਸੋਧ ਕਰ ਇਹ ਅਧਿਕਾਰ ਕਿਸਾਨਾਂ ਤੋਂ ਖੋਹ ਲਿਆ ਹੈ ਹੁਣ ਜ਼ਮੀਨ ਅਧਿਗ੍ਰਹਿਣ ਦੇ ਲਈ ਕਿਸਾਨਾਂ ਤੇ ਸਹਮਤੀ ਨਹੀ ਲਈ ਜਾਵੇਗੀ ਕਿਸਾਨਾਂ ਦੀ ਜ਼ਮੀਨ ਬਿਨ੍ਹਾਂ ਉਨ੍ਹਾਂ ਦੀ ਸਹਿਮਤੀ ਤੋਂ ਸਰਕਾਰ ਖੋਹ ਲਵੇਗੀ ਅਤੇ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਦੇ ਦੇਵੇਗੀ ਇਸ ਤੋਂ ਵੱਡਾ ਅੱਤਿਆਚਾਰ ਕਿਸਾਨਾਂ ਨਾਲ ਹੋਰ ਕੀ ਹੋਵੇਗਾ
ਬਾਕਸ
ਕੁਮਾਰੀ ਸੇਲਜਾ ਨੇ ਕਿਹਾ ਪਰਿਵਾਰ ਪਹਿਚਾਣ ਪੱਤਰ ਰਾਹੀਂ ਲੋਕਾਂ ਦੀ ਨਿੱਜੀ ਜਾਣਕਾਰੀ ਦਾ ਹਨਨ ਹੋਵੇਗਾ ਇਸ ਯੋਜਨਾ ਦੇ ਤਹਿਤ ਲੋਕਾਂ ਦਾ ਸਾਰਾ ਡਾਟਾ ਜਿਵੇਂ ਆਧਾਰ ,ਕਾਰਡ ਨੰਬਰ, ਫੋਨ ਨੰਬਰ, ਬੈਂਕ ਖਾਤਿਆਂ ਦੀ ਨਿੱਜੀ ਜਾਣਕਾਰੀ ਕੰਪਨੀਆਂ ਦੇ ਹੱਥਾਂ ਵਿੱਚ ਹੋਵੇਗੀ ਜਿਸ ਦੇ ਚੋਰੀ ਹੋਣ ਦੀ ਪੂਰੀ ਸੰਭਾਵਨਾ ਹੈ ਸਰਕਾਰ ਕੀ ਗਰੰਟੀ ਦੇ ਸਕਦੀ ਹੈ ਕਿ ਪਰਿਵਾਰ ਪਹਿਚਾਣ ਪੱਤਰ ਦੇ ਤਹਿਤ ਲੋਕਾਂ ਦੇ ਨਿੱਜੀ ਜਾਣਕਾਰੀ ਲੀਕ ਨਹੀ ਹੋਵੇਗੀ ਅਸੀਂ ਆਪਣਾ ਮੰਗ ਪੱਤਰ ਰਾਜਪਾਲ ਦੇ ਨਾਮ ਦਿੱਤਾ ਹੈ ਅਤੇ ਮੰਗ ਕੀਤੀ ਹੈ ਰਾਜਪਾਲ ਇਸ ਕਾਨੂੰਨ ਨੂੰ ਨਾਮਨਜ਼ੂਰ ਕਰੇ ਸੂਬੇ ਦੀ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੀ ਗਠਬੰਧਨ ਸਰਕਾਰ ਫੋਰਨ ਆਪਣੇ ਪ੍ਰਭਾਵ ਨਾਲ ਇਸ ਵਿਧੇਅਕ ਨੂੰ ਰੱਦ ਕਰੇ