ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਮੁੱਖ ਮੰਤਰੀ ਨਾਇਬ ਸੈਣੀ ਅਤੇ ਲੋਕ ਸਭਾ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

Spread the love
ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਮੁੱਖ ਮੰਤਰੀ ਨਾਇਬ ਸੈਣੀ ਅਤੇ ਲੋਕ ਸਭਾ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਕਰਨਾਲ ਦੀਆਂ ਸੜਕਾਂ ਜੈਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ
ਕਰਨਾਲ, 6 ਮਈ (ਪਲਵਿੰਦਰ ਸਿੰਘ ਸੱਗੂ)
   ਅੱਜ ਕਰਨਾਲ ਦੀਆਂ ਸੜਕਾਂ ‘ਤੇ ਭਗਵੇਂ ਰੰਗਾਂ ਅਤੇ ਭਾਜਪਾ ਦੇ ਝੰਡੇ ਲੈ ਕੇ ਲੋਕਾਂ ਦੀ ਭਾਰੀ ਭੀੜ ਵਾਹਨਾਂ ਦੀਆਂ ਲੰਮੀਆਂ ਕਤਾਰਾਂ, ਫੁੱਲਾਂ ਦੀ ਵਰਖਾ, ਜੈ-ਜੈ ਸ਼੍ਰੀ ਦੇ ਗੂੰਜਾਂ ਵਿਚਕਾਰ ਇਕੋ ਰੱਥ ਤੇ ਸਵਾਰ ਹੋਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਭਰਨ ਲਈ ਗਏ  ਕਰਨਾਲ ਦੇ ਲੋਕਾਂ ਨੇ ਸੜਕਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ । ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕਰਨਾਲ ਲੋਕ ਸਭਾ ਸੀਟ ਤੋਂ  ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਨਾਮਜ਼ਦਗੀ ਤੋਂ ਪਹਿਲਾਂ  ਰੋਡ ਸ਼ੋਅ ਕਰਕੇ ਵਿਰੋਧੀ ਪਾਰਟੀਆਂ ਨੂੰ
 ਸੋਚਣ ਲਈ ਮਜਬੂਰ ਕਰ ਦਿੱਤਾ ਹੈ ਨਾਮਜ਼ਦਗੀ ਲਈ, ਨਾਇਬ ਸੈਣੀ ਅਤੇ ਮਨੋਹਰ ਲਾਲ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਕੇ ਇਹ ਕਾਫਲਾ ਘੰਟਾਘਰ, ਨਹਿਰੂ ਬਾਜ਼ਾਰ, ਵਾਲਮੀਕੀ ਰੋਡ, ਕਰਨਾ ਬਾਜ਼ਾਰ, ਭਗਵਾਨ ਮਹਾਵੀਰ ਰੋਡ, ਭਗਵਾਨ ਪਰਸ਼ੂਰਾਮ ਰੋਡ, ਮਹਾਰਿਸ਼ੀ ਦਯਾਨੰਦ ਰੋਡ ਅਤੇ ਸੈਕਟਰ 12 ਤੋਂ ਹੁੰਦਾ ਹੋਇਆ ਮਿੰਨੀ ਸਕੱਤਰੇਤ ਪਹੁੰਚਿਆ। ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੀ ਸੜਕਾਂ ‘ਤੇ ਨੱਚ ਰਹੇ ਵਰਕਰਾਂ ਅਤੇ ਨਾਅਰਿਆਂ ਦੀ ਗੂੰਜ ਵਿਚ ਉਤਸ਼ਾਹਿਤ ਨਜ਼ਰ ਆਏ। ਜਿੱਥੇ ਵੱਖ-ਵੱਖ ਥਾਵਾਂ ‘ਤੇ ਵਰਕਰ ਫੁੱਲਾਂ ਦੇ ਹਾਰ ਪਾ ਕੇ  ਸਵਾਗਤ ਕਰ ਰਹੇ ਸਨ, ਉੱਥੇ ਹੀ ਨਾਇਬ ਸੈਣੀ ਅਤੇ ਮਨੋਹਰ ਲਾਲ ਵੀ ਲੋਕਾਂ ਦਾ ਸਵਾਗਤ ਅਭਿਨੰਦਨ ਸਵੀਕਾਰ ਕਰ ਰਹੇ ਸਨ | ਵਿਜੇ ਰੱਥ ‘ਤੇ ਨਾਇਬ ਸੈਣੀ, ਮਨੋਹਰ ਲਾਲ ਤੋਂ ਇਲਾਵਾ ਰਾਜ ਸਭਾ ਮੈਂਬਰ ਕਾਰਤਿਕੇ ਸ਼ਰਮਾ ਵੀ ਸਵਾਰ ਸਨ।  ਸਮਰਥਕ ਇਸ ਵਾਰ 400 ਪਾਰ ਦੇ ਨਾਅਰੇ ਲਾਉਂਦੇ ਹੋਏ ਕਾਫਲੇ ਦੇ ਪਿੱਛੇ ਤੁਰਦੇ ਹੋਏ ਦੇਖੇ ਗਏ। 25 ਮਈ ਨੂੰ ਕਾਂਗਰਸ ਗਈ, 4 ਜੂਨ ਨੂੰ ਆਈ ਭਾਜਪਾ ਛਾਈ ਦੇ ਨਾਅਰੇ ਵੀ ਵਰਕਰਾਂ ਵੱਲੋਂ  ਲੱਗ ਰਹੇ ਸਨ। ਕਰਨਾਲ ਦੀਆਂ ਸੜਕਾਂ ਹਜ਼ਾਰਾਂ ਲੋਕਾਂ ਦੀ ਭੀੜ ਨਾਲ ਕਰਨਾਲ ਦੀਆਂ ਸੜਕਾਂ ਤੇ ਜਾਮ ਵਰਗਾ ਮਾਹੌਲ ਬਣ ਗਿਆ ਸੀ ਮਿੰਨੀ ਸਕੱਤਰੇਤ ਵਿਖੇ ਪੁੱਜ ਕੇ ਨਾਇਬ ਸੈਣੀ ਅਤੇ ਮਨੋਹਰ ਲਾਲ ਨੇ ਭਾਰੀ ਉਤਸ਼ਾਹ ਨਾਲ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਦੌਰਾਨ ਹਜ਼ਾਰਾਂ ਵਰਕਰ ਸਕੱਤਰੇਤ ਦੇ ਬਾਹਰ ਡਟੇ ਰਹੇ।
ਡੱਬਾ
ਕਰਨਾਲ ਦੇ ਲੋਕ ਮੇਰੀਆਂ ਚੋਣਾਂ ਲੜ ਰਹੇ ਹਨ- ਮੁੱਖ ਮੰਤਰੀ ਨਾਇਬ ਸੈਣੀ
ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਜਨਤਾ ਨੇ ਆਸ਼ੀਰਵਾਦ ਦਿੱਤਾ ਹੈ। ਪੂਰੇ ਹਰਿਆਣਾ ‘ਚ 11 ਕਮਲ ਦੇ ਫੁੱਲ ਖਿੜਨਗੇ। ਉਨ੍ਹਾਂ ਕਿਹਾ ਕਿ ਕਰਨਾਲ ਦੇ ਲੋਕ ਮੇਰੀ ਚੋਣ ਲੜ ਰਹੇ ਹਨ, ਤੁਸੀਂ ਖੁਦ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲਈ ਹੈ। ਮੈਂ ਹਮੇਸ਼ਾ ਕਰਨਾਲ ਦੇ ਅਧਿਕਾਰਾਂ, ਨਿਆਂ ਅਤੇ ਵਿਕਾਸ ਵਿੱਚ ਹਿੱਸੇਦਾਰੀ ਨੂੰ ਯਕੀਨੀ ਬਣਾਵਾਂਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿੱਚ ਬਤੌਰ ਸੀ.ਐਮ ਸਿਟੀ ਕਰਨਾਲ ਨੂੰ ਆਪਣੇ ਅਧਿਕਾਰਾਂ ਅਨੁਸਾਰ ਵਿਕਾਸ ਵਿੱਚ ਵੱਧ ਤੋਂ ਵੱਧ ਹਿੱਸਾ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਤੁਹਾਡੀ ਵਿਕਾਸ ਯਾਤਰਾ ਜਾਰੀ ਰਹੇਗੀ। ਤੁਸੀਂ ਸਾਰੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੋ। ਲੋਕਾਂ ਨੂੰ ਰਾਸ਼ਟਰ ਹਿੱਤ ਵਿੱਚ ਭਾਜਪਾ ਨੂੰ ਵੋਟ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2047 ਤੱਕ ਵਿਕਸਤ ਭਾਰਤ ਬਣਾਉਣ ਲਈ ਕੰਮ ਕਰ ਰਹੇ ਹਨ। ਤੁਸੀਂ ਸਾਰੇ ਬੀਜੇਪੀ ਉਮੀਦਵਾਰ  ਰਿਕਾਰਡ ਵੋਟਾਂ ਨਾਲ ਜਿਤਾਓਗੇ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਬੂਥ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਲੋਕਤੰਤਰ ਦੇ ਮਹਾਨ ਤਿਉਹਾਰ ਵਿੱਚ ਬੂਥ ਦੀ ਭੂਮਿਕਾ ਅਹਿਮ ਹੁੰਦੀ ਹੈ। 4 ਜੂਨ ਨੂੰ ਹਰਿਆਣਾ ਭਰ ਦੇ ਸਾਰੇ ਵਰਕਰਾਂ  ਨੂੰ ਹੋਲੀ ਅਤੇ ਦੀਵਾਲੀ  ਮਨਾਓ ਭਾਜਪਾ ਦੀ ਜਿੱਤ ਹੀ ਦੇਸ਼ ਦੀ ਤਰੱਕੀ ਨੂੰ ਤੇਜ਼ ਕਰੇਗੀ।
ਡੱਬਾ
ਹਰਿਆਣਾ ਰਚੇਗਾ ਨਵਾਂ ਇਤਿਹਾਸ- ਸਾਬਕਾ ਮੁੱਖ ਮੰਤਰੀ ਮਨੋਹਰ ਲਾਲ
ਨਾਮਜ਼ਦਗੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਕਰਨਾਲ ਲੋਕ ਸਭਾ ਤੋਂ ਨਾਮਜ਼ਦਗੀ ਭਰ ਕੇ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰਿਆਣਾ ਦੇ ਮੇਰੇ ਪਰਿਵਾਰਕ ਮੈਂਬਰਾਂ ਦਾ ਪਿਆਰ, ਆਸ਼ੀਰਵਾਦ ਅਤੇ ਸਮਰਥਨ ਨਵਾਂ ਇਤਿਹਾਸ ਰਚੇਗਾ। ਉਨ੍ਹਾਂ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਸੂਬੇ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਭਾਜਪਾ ਦੀ ਜਿੱਤ ਯਕੀਨੀ ਹੈ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਇੱਕ ਨਵੇਂ ਅਤੇ ਮਜ਼ਬੂਤ ​​ਭਾਰਤ ਦਾ ਨਿਰਮਾਣ ਹੋਇਆ ਹੈ। ਅੱਜ ਭਾਰਤ ਬੋਲਦਾ ਹੈ ਅਤੇ ਦੁਨੀਆ ਸੁਣਦੀ ਹੈ। ਦੁਨੀਆ ਭਰ ਦੇ ਰਾਜਾਂ ਦੇ ਮੁਖੀ ਮੋਦੀ ਤੋਂ ਸਲਾਹ ਲੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਰਨਾਲ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਾਰੇ ਕਿਹਾ ਕਿ ਉਨ੍ਹਾਂ ਨੇ ਯੋਗ ਵਾਰਿਸ ਦੀ ਚੋਣ ਕੀਤੀ ਹੈ। ਸੈਣੀ ਹੁਣ ਸੂਬੇ ਦੇ ਵਿਕਾਸ ਦੀ ਗੱਡੀ ਨੂੰ ਮੁੜ ਲੀਹ ‘ਤੇ ਲਿਆਉਣਗੇ। ਰਾਜ ਵਿੱਚ 4 ਜੂਨ ਨੂੰ ਗਿਆਰਾਂ ਕਮਲ ਖਿੜਨਗੇ। ਦਸ ਲੋਕ ਸਭਾ ਲਈ ਅਤੇ ਇੱਕ ਵਿਧਾਨ ਸਭਾ ਲਈ।

Leave a Comment

Your email address will not be published. Required fields are marked *

Scroll to Top