ਕਰਨਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਪ੍ਰਾਈਵੇਟ ਸਕੂਲ ਸੰਚਾਲਕ ਮਾਪਿਆਂ ਦੀ ਕਰ ਰਹੇ ਹਨ ਲੁੱਟ
ਪ੍ਰਾਈਵੇਟ ਸਕੂਲ ਸੰਚਾਲਕ ਕਾਪੀਆਂ ’ਤੇ ਸਕੂਲ ਦਾ ਨਾਂ ਛਾਪ ਕੇ ਮਾਪਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਹਿੰਗੇ ਭਾਅ ’ਤੇ ਖਰੀਦਣ ਲਈ ਮਜਬੂਰ ਕਰ ਰਹੇ ਹਨ।
ਕਰਨਾਲ 16 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਰਕਾਰ ਅਤੇ ਕਰਨਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਜਿੱਥੇ ਕਰਨਾਲ ਦੇ ਪ੍ਰਾਈਵੇਟ ਸਕੂਲ ਸੰਚਾਲਕ ਬੱਚਿਆਂ ਦੀ ਪੜ੍ਹਾਈ ਦੇ ਨਾਂ ‘ਤੇ ਮਾਪਿਆਂ ਦੀ ਲੁੱਟ ਕਰ ਰਹੇ ਹਨ, ਉਥੇ ਇਕ ਪਾਸੇ ਪ੍ਰਾਈਵੇਟ ਸਕੂਲ ਸੰਚਾਲਕ ਕਿਤਾਬਾਂ ‘ਚ ਕਮਿਸ਼ਨ ਖੋਰੀ ਦਾ ਧੰਦਾ ਚਲਾ ਰਹੇ ਹਨ ਅਤੇ ਦੂਜੇ ਪਾਸੇ ਸਕੂਲ ਸੰਚਾਲਕ ਬੱਚਿਆਂ ਨੂੰ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਕਰ ਰਹੇ ਹਨ। ਇਸ ਦੇ ਨਾਲ ਹੀ ਕਰਨਾਲ ਦੇ ਕੁਝ ਨਾਮੀ ਪ੍ਰਾਈਵੇਟ ਸਕੂਲ ਸੰਚਾਲਕ ਆਪਣੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਤੋਂ ਕਾਪੀਆਂ ਖਰੀਦਣ ਲਈ ਮਜਬੂਰ ਕਰ ਰਹੇ ਹਨ ਕਰਨਾਲ ਦੇ ਸਕੂਲ ਸੰਚਾਲਕਾਂ ਨੇ ਕਮਿਸ਼ਨ ਖੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ, ਉਨ੍ਹਾਂ ਨੇ ਕਾਪੀ ਤੇ ਹੀ ਸਕੂਲ ਦਾ ਨਾਂ ਛਾਪ ਲਿਆ ਹੈ ਅਤੇ ਮਾਪਿਆਂ ਨੂੰ ਸਕੂਲ ਤੋਂ ਹੀ ਆਪਣੇ ਬੱਚਿਆਂ ਲਈ ਕਾਪੀਆਂ ਲੈਣ ਲਈ ਮਜਬੂਰ ਕਰ ਰਹੇ ਹਨ ਬੱਚੇ ਖੁੱਲ੍ਹੇ ਬਾਜ਼ਾਰ ਤੋਂ ਕਾਪੀਆਂ ਲੈ ਕੇ ਸਕੂਲ ਜਾਂਦੇ ਹਨ, ਤਾਂ ਸਕੂਲ ਦੇ ਅਧਿਆਪਕ ਉਨ੍ਹਾਂ ਕਾਪੀਆਂ ‘ਤੇ ਕੰਮ ਨਹੀਂ ਕਰਨ ਦਿੰਦੇ, ਜਿਸ ਕਾਰਨ ਮਾਪੇ ਕਾਫੀ ਪ੍ਰੇਸ਼ਾਨ ਨਜ਼ਰ ਆਉਂਦੇ ਹਨ ਅਤੇ ਸਕੂਲ ਦੇ ਨਾਂ ਦੀ ਪ੍ਰਿੰਟ ਕਾਪੀ ਲੈਣ ਲਈ ਮਜਬੂਰ ਹੁੰਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਲ ਦੇ ਪ੍ਰਾਈਵੇਟ ਸਕੂਲਾਂ ਵਿਚ ਮਾਊਂਟ ਫੋਰਟ ਸਕੂਲ, ਸ੍ਰੀ ਚੈਤੰਨਿਆ ਸਕੂਲ ਅਤੇ ਕਰਨਾਲ ਦੇ ਹੋਰ ਨਾਮਵਰ ਸਕੂਲਾਂ ਵਿਚ ਕਈ ਮਾਪਿਆਂ ਨੇ ਆਪਣਾ ਨਾਂ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਕੂਲ ਸੰਚਾਲਕਾਂ ਵੱਲੋਂ ਸਕੂਲ ਦਾ ਨਾਮ ਪ੍ਰਿੰਟ ਕਾਪੀ ਹੀ ਲੈਣ ਲਈ ਮਜ਼ਬੂਰ ਕਰ ਰਹੇ ਹਨ ਅਤੇ ਅਜਿਹਾ ਕਰਕੇ ਉਹ ਖੁੱਲ੍ਹੇਆਮ ਬੱਚਿਆਂ ਦੇ ਮਾਪਿਆਂ ਦੀ ਲੁੱਟ ਕਰ ਰਹੇ ਹਨ ਅਤੇ ਕਰਨਾਲ ਪ੍ਰਸ਼ਾਸਨ ਇਸ ਮਾਮਲੇ ‘ਤੇ ਅੱਖਾਂ ਬੰਦ ਕਰਕੇ ਤਮਾਸਬੀਨ ਬਣ ਦੇਖ ਰਿਹਾ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਰਨਾਲ ਪ੍ਰਸ਼ਾਸਨ ਇਨ੍ਹਾਂ ਸਕੂਲ ਸੰਚਾਲਕਾਂ ਨਾਲ ਮਿਲ ਕੇ ਕਰਨਾਲ ਦੇ ਲੋਕਾਂ ਦੀ ਖੁੱਲ੍ਹੇਆਮ ਲੁੱਟ ਕਰਵਾਂ ਰਿਹਾ ਹੈ। ਜਦਕਿ ਕਰਨਾਲ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਗ੍ਰਹਿ ਹਲਕਾ ਹੈ ਅਤੇ ਮਨੋਹਰ ਲਾਲ ਕਰਨਾਲ ਤੋਂ ਭਾਜਪਾ ਲਈ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਮੌਜੂਦਾ ਮੁੱਖ ਮੰਤਰੀ ਨਵਾਬ ਸੈਣੀ ਜੋ ਕਰਨਾਲ ਤੋਂ ਉਪ ਚੋਣ ਲਈ ਉਮੀਦਵਾਰ ਹਨ ਇਸ ਦੇ ਬਾਵਜੂਦ ਵੀ ਨਿੱਜੀ ਸਕੂਲ ਸੰਚਾਲਕ ਆਪਣੀ ਮਨ ਮਰਜ਼ੀ ਕਰ ਰਹੇ ਹਨ ਅਤੇ ਕਰਨਾਲ ਦੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਕੋਲ ਆਪਣੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਨਿੱਜੀ ਸਕੂਲ ਸੰਚਾਲਕ ਸਿੱਖਿਆ ਦੇ ਨਾਂ ‘ਤੇ ਕਰਨਾਲ ਦੇ ਲੋਕਾਂ ਦੀ ਖੁੱਲ੍ਹੇਆਮ ਲੁੱਟ ਕਰ ਰਹੇ ਹਨ। ਬੱਚਿਆਂ ਦੇ ਮਾਪੇ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਸਕੂਲ ਤੋਂ ਜੋ ਕੋਪੀਆਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉਹ ਬਹੁਤ ਹੀ ਘਟੀਆ ਕੁਆਲਿਟੀ ਦੀਆਂ ਹਨ ਅਤੇ ਮਹਿੰਗੇ ਰੇਟਾਂ ‘ਤੇ ਦਿੱਤੀਆਂ ਜਾ ਰਹੀਆਂ ਹਨ ਪਰ ਕਰਨਾਲ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਅੱਖਾਂ ਮੀਟੀ ਬੈਠੀ ਕਰਨਾਲ ਦੇ ਲੋਕਾਂ ਨੂੰ ਲੁੱਟ ਹੁੰਦੀ ਦੇਖ ਰਹੀ ਹੈ।