ਕਰਨਾਲ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਓ – ਤ੍ਰਿਲੋਚਨ ਸਿੰਘ
ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਵਿਜੀਲੈਂਸ ਸਰਕਾਰ ਦੇ ਅਧੀਨ ਇਸ ਦੀ ਨਿਰਪੱਖਤਾ ਦਾ ਭਰੋਸਾ ਨਹੀਂ
ਸਰਕਾਰ ਆਪਣੇ ਖਾਸ ਅਫਸਰਾਂ ਨੂੰ ਬਚਾ ਸਕਦੀ ਹੈ
ਕਰਨਾਲ 15 ਮਾਰਚ (ਪਲਵਿੰਦਰ ਸਿੰਘ ਸੱਗੂ )
ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਅਤੇ ਸਾਬਕਾ ਘੱਟ ਗਿਣਤੀ ਕਮਿਸ਼ਨ ਹਰਿਆਣਾ ਦੇ ਚੇਅਰਮੈਨ ਸ੍ਰ ਤ੍ਰਿਲੋਚਨ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਚਿੱਠੀ ਲਿਖਕੇ ਕਰਨਾਲ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਡੀ.ਟੀ.ਪੀ.ਅਤੇ ਤਹਿਸੀਲ ਦੀ ਜਾਂਚ ਕਰਨ ਵਾਲੇ ਵਿਜੀਲੈਂਸ ਅਧਿਕਾਰੀ ਇਮਾਨਦਾਰ ਹੋਣ ਪਰ ਇਹ ਵਿਭਾਗ ਤੁਹਾਡੇ ਅਧੀਨ ਹੈ, ਇਸ ਲਈ ਅਧਿਕਾਰੀਆਂ ਨੂੰ ਬਚਾਉਣ ਲਈ ਜਾਂਚ ਕਰਨ ਵਾਲੇ ਅਧਿਕਾਰੀ ਬਦਲੇ ਜਾ ਸਕਦੇ ਹਨ। ਜਾਂਚ ਵੀ ਪ੍ਰਭਾਵਤ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੇ ਐਸਪੀ ਰਾਜੇਸ਼ ਫੋਗਾਟ ਅਤੇ ਐਸਐਚਓ ਸਚਿਨ ਕੁਮਾਰ ਦੀ ਟੀਮ ਨੇ ਡੀਟੀਪੀ ਵਿਕਰਮ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਹੈ।ਇਹ ਸ਼ਲਾਘਾ ਦਾ ਹੱਕਦਾਰ ਹਨ।ਜਿਸ ਤਰ੍ਹਾਂ ਕਰਨਾਲ ਵਿੱਚ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ।ਉਸ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਏ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਉਹ ਨਿੱਜੀ ਤੌਰ ‘ਤੇ ਮੁਲਾਕਾਤ ਕਰਕੇ ਅਤੇ ਚਿੱਠੀਆਂ ਲਿਖ ਕੇ ਭਰਿਸ਼ਟਾਚਾਰ ਦੇ ਮਾਮਲੇ ਉਠਾ ਰਹੇ ਹਨ। ਇਹ ਮਾਮਲਾ ਦੋ ਅਫਸਰਾਂ ਤੱਕ ਹੀ ਸੀਮਤ ਨਹੀਂ ਹੈ ਇਸ ਦੀ ਤਾਰ ਵੱਡੇ-ਵੱਡੇ ਅਫਸਰਾਂ, ਸਿਆਸਤਦਾਨਾਂ, ਸੱਤਾ ਦੇ ਦਲਾਲਾਂ ਨਾਲ ਜੁੜੀ ਹੋਈ ਹੈ।ਤੁਸੀਂ ਇਨ੍ਹਾਂ ਖਿਲਾਫ ਕਦੇ ਨੋਟਿਸ ਨਹੀਂ ਲਿਆ। ਕਰਨਾਲ ਵਿਚ ਆਪ ਦੇ ਕਾਰਜਕਾਲ ਸਮੇਂ ਕੁੱਤਿਆਂ ਦੀ ਨਸਬੰਦੀ ਤੋਂ ਲੇਕੇ ਫਰਜ਼ੀ ਪ੍ਰਪਰਟੀ ਆਈ ਡੀ, ਬਿਲਡਿੰਗ ਨਿਰਮਾਣ ਦੇ ਸਮੇਂ ਘਟੀਆ ਮਟੀਰੀਅਲ ਦਾ ਇਸਤੇਮਾਲ ਕਰਨਾ,ਟ੍ਰੈਫਿਕ ਲਾਈਟ, ਸਮਾਰਟ ਸ਼ਹਿਰ ਵਿੱਚ ਠੇਕੇਦਾਰਾਂ ਤੋਂ ਰਿਸ਼ਵਤ ਦੀ ਵਸੂਲੀ, ਡੀਟੀਪੀ ਵੱਲੋਂ ਜਾਅਲੀ ਐਨਓਸੀ ਦੇਣ ਲਈ ਡੀਟੀਓ ਵੱਲੋਂ ਉਗਰਾਹੀ ਕਰਨਾ ਪਾਣੀ ਨਿਕਾਸੀ ਸਮੇਤ ਕਈ ਵੱਡੇ ਮਾਮਲੇ ਹਨ।ਨਗਰ ਨਿਗਮ, ਤਹਿਸੀਲ, ਆਰਟੀਓ, ਸਮਾਰਟ ਸਿਟੀ, ਆਬਕਾਰੀ ਵਿਭਾਗ ਭ੍ਰਿਸ਼ਟ ਅਫਸਰਾਂ ਦੀ ਰਿਸ਼ਵਤ ਦਾ ਅੱਡਾ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਦੇ ਐਸ ਇ ਦੀਪਕ ਖਿੰਗਰ ਅਤੇ ਉਸ ਦੇ ਸਹਾਇਕ ਵਿਕਾਸ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਦਰਜ ਹੋ ਗਿਆ ਹੈ।ਵਿਕਾਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਚੁੱਕੀ ਹੈ। ਹੁਣ ਹੋਰ ਖੁਲਾਸੇ ਕੀਤੇ ਜਾ ਰਹੇ ਹਨ। ਤੁਸੀਂ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ ਤੁਸੀਂ ਭ੍ਰਿਸ਼ਟ ਅਫਸਰਾਂ ਨੂੰ ਬਚਾਇਆ ਹੈ ।ਭਾਵੇਂ ਬੀਜੇਪੀ ਲੀਡਰ ਤੁਹਾਨੂੰ ਇਮਾਨਦਾਰ ਕਹਿੰਦੇ ਹਨ ਪਰ ਤੁਸੀਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਨਰਮ ਕਿਉਂ ਹੋ।ਤੁਹਾਨੂੰ ਬੇਨਤੀ ਹੈ ਕਿ ਸਾਰੇ ਕੇਸਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ ਕਾਰਵਾਈ ਕੀਤੀ ਜਾਵੇ।ਨਹੀਂ ਤਾਂ ਕਰਨਾਲ ਦੇ ਲੋਕ ਅੰਦੋਲਨ ਕਰਨਗੇ।ਅੱਜ ਜਦੋਂ ਨਵਾਂ ਖੁਲਾਸੇ ਹੋ ਰਹੇ ਹਨ।ਫਿਰ ਤੁਸੀਂ ਵੀ ਕਰਨਾਲ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੋਗੇ।ਫਿਰ ਵੀ ਲੋਕ ਸਰਕਾਰ ਦੇ ਵਿਜੀਲੈਂਸ ਵਿਭਾਗ ‘ਤੇ ਭਰੋਸਾ ਨਹੀਂ ਕਰਦੇ, ਸਰਕਾਰ ਦੇ ਅਧੀਨ ਹੋਣ ਕਾਰਨ ਇਨ੍ਹਾਂ ਦੇ ਲੋਕ ਸਾਫ-ਸੁਥਰੇ ਹਨ।ਸਰਕਾਰ ਕਲੀਨ ਚਿੱਟ ਦੇਣ ਲਈ ਕੁਝ ਵੀ ਕਰ ਸਕਦੀ ਹੈ।ਦੋ ਮਹੀਨੇ ਪਹਿਲਾਂ ਉਹ ਮੁੱਖ ਮੰਤਰੀ ਦੇ ਨਾਲ ਡੀਸੀ ਨਿਸ਼ਾਂਤ ਯਾਦਵ, ਐਸਪੀ ਗੰਗਾਰਾਮ ਪੂਨੀਆ, ਨਗਰ ਨਿਗਮ ਕਮਿਸ਼ਨਰ ਮਨੋਜ ਕੁਮਾਰ ਨੂੰ ਮਿਲ ਕੇ ਭ੍ਰਿਸ਼ਟ ਅਫਸਰਾਂ ਬਾਰੇ ਜਾਣੂ ਭਵਾਇਆ ਗਿਆ ਹੈ ਪਰ ਤੁਸੀਂ ਅਤੇ ਇਨ੍ਹਾਂ ਅਫਸਰਾਂ ਨੇ ਧਿਆਨ ਨਹੀਂ ਦਿੱਤਾ।