ਐਸਜੀਪੀਸੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਦਾ ਹੋਇਆ ਟਕਰਾਓ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਆਪਸ ਵਿੱਚ ਹੱਥੋਪਾਈ  ਐਸਜੀਪੀਸੀ ਦੇ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਭੰਗ ਕਿਤੀ- ਹਰਿਆਣਾ ਕਮੇਟੀ

Spread the love
ਐਸਜੀਪੀਸੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਦਾ ਹੋਇਆ ਟਕਰਾਓ
ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਆਪਸ ਵਿੱਚ ਹੱਥੋਪਾਈ
 ਐਸਜੀਪੀਸੀ ਦੇ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਭੰਗ ਕਿਤੀ- ਹਰਿਆਣਾ ਕਮੇਟੀ
ਹਰਿਆਣਾ 20 ਫਰਵਰੀ( ਪਲਵਿੰਦਰ ਸਿੰਘ ਸੱਗੂ)
ਬੀਤੇ ਕੱਲ੍ਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਵਿਖੇ ਐਸਜੀਪੀਸੀ ਦੇ ਹਰਿਆਣਾ ਹੈਡਕੁਆਰਟਰ ਦੇ ਦਫ਼ਤਰ ਦੇ ਜੰਦਰੇ ਕੱਟ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਨਾਲ ਹੀ ਗੁਰੂ ਘਰ ਦੀ ਗੋਲਕ ਦੇ ਜਿੰਦੇ ਕਟਰ ਨਾਲ ਕੱਟ ਕੇ ਹਰਿਆਣਾ ਕਮੇਟੀ ਦੇ ਮੈਂਬਰਾਂ ਵੱਲੋਂ ਆਪਣੇ ਗਲੇ ਲਗਾ ਕੇ ਆਪਣੀ ਮੋਹਰ ਲਗਾ ਦਿੱਤੀ ਗਈ ਸੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੱਲ੍ਹ ਤੋਂ ਗੁਰਦੁਆਰਾ ਮੁਕੰਮਲ ਪ੍ਰਬੰਧ ਚਲਾਇਆ ਜਾ ਰਿਹਾ ਸੀ ਪਰ ਅੱਜ ਹਾਲਾਤ ਉਸ ਸਮੇਂ ਤਣਾਅਪੂਰਨ ਬਣ ਗਏ ਜਦੋਂ ਐਸਜੀਪੀਸੀ ਦੇ ਮੈਂਬਰ ਜਰਨੈਲ ਸਿੰਘ  ਬੋਹੜੀ ,ਹਰਭਜਨ ਸਿੰਘ ਮਸਾਣਾ, ਹਰਕੇਸ਼ ਸਿੰਘ ਮੋਹਰੀ, ਅਮਰਜੀਤ ਸਿੰਘ ਮੋਹਰੀ ਹਰਿਆਣਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤੇਜਿੰਦਰਪਾਲ ਸਿੰਘ ਲਾਡਵਾ ਆਪਣੀ ਹੋਰ 14 15 ਸਾਥੀਆਂ ਸਮੇਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਾਲ ਦੇ ਵਿੱਚ ਜਿੱਥੇ ਦੀਵਾਨ ਚੱਲ ਰਿਹਾ ਸੀ   ਆਏ ਅੱਤੇ ਚਲਦੇ ਕੀਰਤਨ ਵਿੱਚ  ਬੋਲੇ ਸੋ ਨਿਹਾਲ ਦੇ ਜੈਕਾਰੇ ਲਗਵਾਉਣ ਲੱਗ ਪਏ ਜਿਸ ਤੋਂ ਬਾਅਦ ਉਥੇ ਮੌਜੂਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਬੈਠਣ ਲਈ ਕਿਹਾ  ਪਰ ਮੈਂਬਰ ਰੌਲਾ-ਰੱਪਾ ਪਾਉਣ ਲੱਗ ਪਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੱਲੜਬਾਜ਼ੀ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ  ਪੁਲਸ ਪ੍ਰਸ਼ਾਸਨ  ਬੁਲਾ ਲਿਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਐਸਜੀਪੀਸੀ ਦੇ ਮੈਂਬਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ।ਜਿੱਥੇ ਪੁਲਸ ਪ੍ਰਸ਼ਾਸਨ ਨੇ ਆਏ ਮੈਂਬਰਾਂ ਨੂੰ ਕਾਬੂ ਕਰ ਬਾਹਰ ਲੈ ਕੇ ਚਲੇ ਗਏ ਖਬਰ ਲਿਖੇ ਜਾਣ ਤਕ ਪਤਾ ਲੱਗਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਵਲੋਂ 14 ਬੰਦਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਭੰਗ ਕਰਨ, ਗੁਰਦੁਆਰਾ ਪ੍ਰਬੰਧ ਦੇ ਵਿਘਨ ਪਾਉਣ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਉਂਦੇ ਹੋਏ ਐਸਪੀ ਨੂੰ  ਦਰਖ਼ਾਸਤ ਦਿੱਤੀ ਗਈ ਹੈ  ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਸੀਨੀਅਰ ਮੀਤ ਪ੍ਰਧਾਨ  ਭੁਪਿੰਦਰ ਸਿੰਘ ਅਸੰਧ, ਮੀਤ ਪਰ੍ਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਜਰਨਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਸਮੇਤ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤਕਰੀਬਨ ਵੀਹ-ਬਾਈ ਮੈਂਬਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top