ਐਚਐਸਜੀਐਮਸੀ ਨੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜੀ
ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਰਿਆਣਾ ਕਮੇਟੀ ਹਰ ਸੰਭਵ ਸਹਾਇਤਾ ਕਰੇਗੀ : ਮਹੰਤ ਕਰਮਜੀਤ ਸਿੰਘ
ਕਰਨਾਲ 20 ਜੁਲਾਈ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਵਿੱਚ ਕਈ ਇਲਾਕੇ ਕਾਰਨ ਕਾਫੀ ਪ੍ਰਭਾਵਤ ਹੋਏ ਹਨ ਹੜ੍ਹਾਂ ਦੇ ਕਾਰਨ ਅੰਬਾਲਾ, ਸ਼ਾਹਬਾਦ ਕਰਨਾਲ ਅਤੇ ਇੰਦਰੀ ਦੇ ਨਾਲ ਲੱਗਦੇ ਕਈ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਇਹਨਾਂ ਇਲਾਕਿਆਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਵੱਲੋ ਲੰਗਰਾਂ ਦੀ ਸੇਵਾ ਕੀਤੀ ਅਤੇ ਰਾਹਤ ਕਾਰਜ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕੀਤਾ। ਹੁਣ ਸਰਸਾ ਜਿਲ੍ਹੇ ਦੇ ਕਈ ਪਿੰਡ ਹੜਾਂ ਦੀ ਮਾਰ ਹੇਠ ਆ ਗਏ ਹਨ ਅੱਜ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਿਰਸਾ – ਮੰਡੀ ਸਰਦੂਲਗੜ੍ਹ ਦੇ ਨੇੜੇ ਲੱਗਦੇ ਹੜ੍ਹ ਪੀੜਤ ਇਲਾਕਿਆਂ ਦੀ ਵਿਚ ਜਿੱਥੇ ਪਾਣੀ ਭਰ ਜਾਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਦਰਮਿਆਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਸ੍ਰ. ਭੁਪਿੰਦਰ ਸਿੰਘ ਅਸੰਧ , ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਹੋਰ ਮੈਬਰਾਂ ਨੇ ਲੋੜਵੰਦਾਂ ਲਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ, 10 ਹਜਾਰ ਮਿੱਟੀ ਭਰਨ ਵਾਲੇ ਥੈਲੇ, ਸੁੱਕਾ ਦੁੱਧ ,ਚੀਨੀ, ਚਾਹ ਪੱਤੀ , ਨਮਕੀਨ ਅਤੇ ਖਾਣ-ਪੀਣ ਵਾਲੇ ਸਮਾਨ ਦਾ ਟਰੱਕ ਭਰ ਕੇ ਸਿਰਸਾ ਜਿਲ੍ਹੇ ਲਈ ਰਵਾਨਾ ਕੀਤਾ। ਮਹੰਤ ਕਰਮਜੀਤ ਸਿੰਘ ਨੇ ਸਮੁਚੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਉਨ੍ਹਾਂ ‘ਨੇ ਦੱਸਿਆ ਹੈ ਕਿ ਹੜ੍ਹ ਪੀੜ੍ਹਤ ਖੇਤਰਾਂ ਵਿੱਚ ਜਿਥੇ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰ ਸੰਭਵ ਸਹਾਇਤਾ ਕਰੇਗੀ ।