ਇੰਦਰਜੀਤ ਸਿੰਘ ਗੁਰਾਇਆ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਏ
ਕਾਂਗਰਸ ਦੇ ਸੂਬਾ ਪ੍ਰਧਾਨ ਕੁਮਾਰੀ ਸੇਲਜਾ ਨੇ ਆਪ ਕਰਨਾਲ ਆ ਕੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ
ਕਿਸਾਨ ਅੰਦੋਲਨ ਦੇ ਚਲਦੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇੰਦਰਜੀਤ ਸਿੰਘ ਗੁਰਾਇਆ ਨੇਂ ਜੇਜੇਪੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਦ ਤੋਂ ਅਸਤੀਫਾ ਦਿੱਤਾ ਸੀ
ਕਰਨਾਲ 26 ਅਗਸਤ ( ਪਲਵਿੰਦਰ ਸਿੰਘ ਸੱਗੂ)
ਕਿਸਾਨ ਅੰਦੋਲਨ ਦੇ ਚੱਲਦੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਚੁਕੇ ਜੇ ਜੇ ਪੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਗੁਰਾਇਆ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਜੇ ਜੇ ਪੀ ਪਾਰਟੀ ਤੋਂ ਆਪਣਾ ਅਸਤੀਫਾ ਦਿੱਤਾ ਸੀ ਅੱਜ ਕਰਨਾਲ ਦੇ ਜਾਟ ਭਵਨ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ਸਮਾਗਮ ਕਾਰਕੇ ਇੰਦਰਜੀਤ ਸਿੰਘ ਗੁਰਾਇਆ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ ਇਸ ਮੌਕੇ ਇੰਦਰਜੀਤ ਸਿੰਘ ਗੁਰਾਇਆ ਵੱਲੋਂ ਕੁਮਾਰੀ ਸ਼ੈਲਜਾ ਅਤੇ ਅਸੰਦ ਤੋਂ ਵਿਧਾਇਕ ਸਮਸ਼ੇਰ ਸਿੰਘ ਗੋਗੀ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਇਸ ਮੌਕੇ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸੇਲਜਾ ਨੇ ਸਰਦਾਰ ਗੁਰਾਇਆ ਦੇ ਗਲ ਵਿੱਚ ਕਾਂਗਰਸ ਦੀ ਪੱਟੀ ਪਾ ਕੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਅਤੇ ਕਿਹਾ ਇੰਦਰਜੀਤ ਸਿੰਘ ਗੁਰਾਇਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਨੀਲੋਖੇੜੀ ਹਲਕੇ ਅਤੇ ਕਰਨਾਲ ਜ਼ਿਲੇ ਤੋਂ ਕਾਫ਼ੀ ਮਜ਼ਬੂਤੀ ਮਿਲੇਗੀ ਇੰਦਰਜੀਤ ਸਿੰਘ ਗੁਰਾਇਆ ਨੂੰ ਕਾਂਗਰਸ ਵਿੱਚ ਮਾਨ ਸਨਮਾਨ ਮਿਲੇਗਾ ਇਕ ਸਵਾਲ ਦੇ ਜਵਾਬ ਵਿਚ ਕੁਮਾਰੀ ਸੇਲਜਾ ਨੇ ਕਿਹਾ ਜਦੋਂ ਦੀ ਸੂਬੇ ਵਿੱਚ ਜੇ ਜੇ ਪੀ ਅਤੇ ਭਾਜਪਾ ਦੀ ਸਰਕਾਰ ਆਈ ਹੈ ਸੂਬੇ ਦਾ ਹਰ ਵਰਗ ਦੁਖੀ ਹੈ ਕਿਸਾਨ 9 ਮਹੀਨਿਆਂ ਤੋਂ ਸੜਕਾਂ ਤੇ ਰੁਲ ਰਹੇ ਹਨ ਤਕਰੀਬਨ 600 ਕਿਸਾਨ ਇਸ ਅੰਦੋਲਨ ਦੇ ਚਲਦੇ ਸ਼ਹੀਦ ਹੋ ਗਏ ਹਨ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਉਹਨਾਂ ਨੇ ਕਿਹਾ ਪਹਿਲਾਂ ਦਿਖਾਵੇ ਕਰਨ ਲਈ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਦੀ ਸੀ ਹੁਣ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨੇ ਦਿਖਾਵਾ ਕਰਨਾ ਬੰਦ ਕਰ ਦਿੱਤਾ ਹੈ ਕਿਸਾਨਾਂ ਦਾ ਕੋਈ ਗੱਲ ਨਹੀਂ ਕਰ ਰਹੀ ਭਾਜਪਾ ਦੇ ਰਾਜ ਵਿਚ ਹਰ ਵਰਗ ਦੁਖੀ ਹੈ ਵਪਾਰੀਆਂ ਦੇ ਬਿਜਨਸ ਠਪ ਹੋ ਚੁੱਕੇ ਹਨ ਚਾਰੋਂ ਤਰਫ਼ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਹਾਹਾਕਾਰ ਮਚਾ ਹੋਇਆ ਹੈ ਭਾਜਪਾ ਸਰਕਾਰ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹੀ ਸੀ ਜਿਸ ਦਾ ਸਬਕ ਸੂਬੇ ਅਤੇ ਦੇਸ਼ ਦੀ ਜਨਤਾ ਭਾਜਪਾ ਨੂੰ ਜ਼ਰੂਰ ਸਿਖਾਏ ਸਿਖਾਏ ਗਿ/ ਕਾਂਗਰਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਗੁਰਾਇਆ ਵੱਲੋਂ ਕੁਮਾਰੀ ਸੈਲਜਾ ਨੂੰ ਸਿਰੋਪਾ, ਸਾਲ, ਇੱਕ ਓਅੰਕਾਰ ਸ਼ਬਦ ਦੀ ਗੋਲਡਨ ਚਿੰਨ੍ਹ ਅਤੇ ਇਕ ਵੱਡੀ ਕ੍ਰਿਪਾਨ ਭੇਟ ਕੀਤੀ ਅਤੇ ਨਾਲ ਹੀ ਵਿਧਾਇਕਾਂ ਸ਼ਮਸ਼ੇਰ ਸਿੰਘ ਗੋਗੀ ਨੂੰ ਵੀ ਸਿਰੋਪਾ , ਸ਼ਾਲ ਅਤੇ ਕਿਰਪਾਨ ਦੇ ਕੇ ਸਨਮਾਨ ਕੀਤਾ ਇਸ ਮੌਕੇ ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਮੈਂ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹਾ ਰਹਾਂਗਾ ਕਿਸਾਨਾਂ ਨੂੰ ਸਮਰਥਨ ਕਰਦੇ ਹੋਏ ਮੈਂ ਜੇਜੇਪੀ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਕਿਉਂਕਿ ਦੁਸ਼ਅੰਤ ਚੌਟਾਲਾ ਜੋ ਕਹਿੰਦਾ ਸੀ ਉਹ ਕਰ ਨਹੀਂ ਰਿਹਾ ਜੋ ਜਨਤਾ ਨਾਲ ਵਾਅਦੇ ਕੀਤੇ ਗਏ ਹਨ ਉਹ ਨਿਭਾਏ ਨਹੀਂ ਜਾ ਰਹੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਜਾ ਰਹੀ ਅੱਜ ਮੈਂ ਕਾਂਗਰਸ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਇਆ ਹੈ ਪਾਰਟੀ ਜੌ ਵੀ ਜ਼ਿੰਮੇਵਾਰੀ ਮੈਨੂੰ ਦੇਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਇਸ ਮੌਕੇ ਅਸੰਦ ਤੋ ਵਿਧਾਯਕ ਸ਼ਮਸ਼ੇਰ ਸਿੰਘ ਗੋਗੀ , ਕਾਂਗਰਸ ਨੇਤਾ ਐਡਵੋਕੇਟ ਵਰਿੰਦਰ ਰਾਠੌਰ, ਅਰੁਣ ਪੰਜਾਬੀ, ਯੁਵਾ ਨੇਤਾ ਇੰਦਰਜੀਤ ਸਿੰਘ ਵਿਰਕ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਨੇਤਾ ਤੇ ਵਰਕਰ ਮੌਜੂਦ ਰਹੇ