ਇਸ ਸਮੇਂ ਦੇਸ਼ ਵਿੱਚ ਅਣ -ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਇੰਦਰਜੀਤ ਸਿੰਘ ਗੁਰਾਇਆ
ਕਾਂਗਰਸੀ ਨੇਤਵਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ
ਕਰਨਾਲ 5 ਅਕਤੂਬਰ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਜੋ ਘਟਨਾ ਅਤੇ ਲਖੀਮਪੁਰ ਖੀਰੀ ਜਾਂਦੇ ਹੋਏ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜ਼ਿਲੇ ਦੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ।ਕਾਂਗਰਸੀ ਆਗੂ ਇੰਦਰਜੀਤ ਸਿੰਘ ਗੁਰਾਇਆ ਨੇ ਕਿਹਾ ਕਿ ਇਸ ਸਮੇਂ ਦੇ ਵਿਚ ਅਣ -ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਭਾਜਪਾ ਵੱਲੋਂ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਵੇਖ ਲਿਆ ਗਿਆ ਹੈ ਪਰ ਕਿਸਾਨ ਅੰਦੋਲਨ ਨੂੰ ਕੁਚਲਿਆ ਨਹੀਂ ਜਾ ਸਕਦਾ ਸੀ, ਹੁਣ ਇਸ ਸਰਕਾਰ ਨੇ ਖੁਦ ਹੀ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਹੈ! ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਕਿਸਾਨਾਂ ਦੀ ਹਾਲਤ ਜਾਨਣ ਜਾ ਰਹੀ ਸੀ ਅਤੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਜਾ ਰਹੀ ਸੀ ਤਾਂ ਰਸਤੇ ਵਿੱਚ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰਾਇਆ ਨੇ ਕਿਹਾ ਕਿ ਪੁਲਿਸ ਨੇ ਪ੍ਰਿਅੰਕਾ ਗਾਂਧੀ ਨਾਲ ਖਿੱਚ ਧੂਹ ਕੀਤੀ ਗਈ ਉਹਨਾਂ ਨੇ ਕਿਹਾ ਕਿ ਵੀਡੀਓ ਵਿੱਚ ਇਹ ਸਪੱਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸਾਨਾਂ ਨੂੰ ਪਿੱਛੇ ਭਜਾਉਣ ਤੋਂ ਬਾਅਦ ਭਾਜਪਾ ਦੇ ਮੰਤਰੀ ਦੇ ਮੁੰਡੇ ਵੱਲੋਂ ਕੁਚਲ ਦਿੱਤਾ ਗਿਆ ਸੀ, ਫਿਰ ਮੰਤਰੀ ਦੇ ਪੁੱਤਰ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ! ਮੰਤਰੀ ਅਜੇ ਵੀ ਆਪਣੇ ਅਹੁਦੇ ‘ਤੇ ਕਿਵੇਂ ਹਨ? ਗੁਰਾਇਆ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਕਿਸਾਨਾਂ ‘ਤੇ ਇਸ ਬਰਬਰਤਾ ਤੋਂ ਡਰੀ ਹੋਈ ਹੈ, ਇਸ ਲਈ ਕਿਸੇ ਵੀ ਵਿਰੋਧੀ ਨੇਤਾ ਨੂੰ ਮੌਕੇ’ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਮੰਗ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੈਸੇ ਨਾਲ ਮਰਨ ਵਾਲੇ ਕਿਸੇ ਵਿਅਕਤੀ ਦੇ ਪਰਿਵਾਰ ਦਾ ਦਰਦ ਘੱਟ ਨਹੀਂ ਕੀਤਾ ਜਾ ਸਕਦਾ! ਦੋਸ਼ੀ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ! ਇਸ ਮੌਕੇ ਸਾਬਕਾ ਵਿਧਾਇਕ ਬੰਤਾਰਾਮ, ਨਵਜੋਤ ਕਸ਼ਯਪ, ਸੁਰੇਂਦਰ ਭੱਟੀ, ਨਰੇਸ਼ ਸੰਧੂ, ਐਡਵੋਕੇਟ ਆਨੰਦ ਚੌਹਾਨ, ਸਰਪੰਚ ਅਮਰਜੀਤ ਸਿੰਘ ਬਾਠ, ਰਾਜਵੀਰ ਚੌਹਾਨ, ਅਰੁਣ ਪੰਜਾਬੀ ਜੋਗਿੰਦਰ ਨਲੀ, ਬਿੰਦਰ ਮਾਨ ਬੱਲਾ, ਰਾਜਿੰਦਰ ਬੱਲਾ, ਦਿਨੇਸ਼ ਸੇਨ ਰਾਜ ਕਿਰਨ ਸਹਿਗਲ, ਜੀਤਰਾਮ ਕਸ਼ਯਪ, ਗੋਪਾਲ ਕਿਸ਼ਨ ਸੋਹਤਾ, ਚੰਦਰਮ ਐਡਵੋਕੇਟ, ਕੇਕੇ ਦੇਸ਼ਵਾਲ, ਨਿਸ਼ਚੇ ਸੋਹੀ, ਬਸੰਤ ਰਾਣਾ, ਯੂਥ ਕਾਂਗਰਸ ਤੋਂ ਤਮਨ ਸ਼ਰਮਾ, ਪੰਕਜ, ਪੰਕਜਪਾਲ, ਰਾਕੇਸ਼ ਰੌਕੀ, ਸਾਹਿਲ ਸ਼ਰਮਾ, ਭਰਤ ਸ਼ਰਮਾ, ਨੀਰਜ ਹੁੱਡਾ, ਰੋਹਿਤ ਜੋਸ਼ੀ, ਨਰਿੰਦਰ ਅਗੀ ਆਦਿ ਹਾਜ਼ਰ ਸਨ!