- ਆਦਿਤਿਆ ਬਿਰਲਾ ਗਰੁੱਪ ਸੂਬੇ ਦੇ 75 ਫੀਸਦੀ ਲੋਕਾਂ ਨੂੰ ਨੌਕਰੀਆਂ ਦੇਵੇਗਾ
ਪਾਣੀਪਤ 25 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਪਾਣੀਪਤ ਵਿੱਚ ਆਦਿਤਿਆ ਬਿਰਲਾ ਗਰੁੱਪ ਨੇ 1300 ਕਰੋੜ ਰੁਪਏ ਦੀ ਲਾਗਤ ਨਾਲ ਰਿਫਾਇਨਰੀ ਰੋਡ ‘ਤੇ 70 ਏਕੜ ਵਿੱਚ ਪੇਂਟ ਇੰਡਸਟਰੀ ਸ਼ੁਰੂ ਕੀਤੀ ਹੈ। ਇਸ ਦੀ ਸ਼ੁਰੂਆਤ ਨਾਲ ਸੂਬੇ ਦੇ ਵਿੱਚ ਰੁਜ਼ਗਾਰ ਦੇ ਸਾਧਨ ਮੁਹਈਆ ਹੋਣਗੇ ।ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਇਸ ਨੂੰ ਲਾਂਚ ਕੀਤਾ।ਇਸ ਨੂੰ ਓਪਸ ਦਾ ਨਾਂ ਦਿੱਤਾ ਗਿਆ ਹੈ। ਬਿਰਲਾ ਓਪਸ ਕਾਰੋਬਾਰ ਦੀ ਸਥਾਪਨਾ ਸਮੂਹ ਦੀ ਪ੍ਰਮੁੱਖ ਕੰਪਨੀ ਗ੍ਰਾਸੀਮ ਇੰਡਸਟਰੀਜ਼ ਲਿਮਿਟੇਡ ਦੁਆਰਾ ਕੀਤੀ ਗਈ ਹੈ। ਦੇਸ਼ ਵਿੱਚ ਬਿਰਲਾ ਦੀ ਇਹ ਛੇਵੀਂ ਯੂਨਿਟ ਹੈ। ਇਹ ਯੂਨਿਟ ਸਾਲਾਨਾ 230 ਮਿਲੀਅਨ ਲੀਟਰ ਪੇਂਟ ਦਾ ਉਤਪਾਦਨ ਕਰੇਗਾ। ਉੱਤਰੀ ਭਾਰਤ ਵਿੱਚ ਲੁਧਿਆਣਾ ਵਿੱਚ ਵੀ ਇੱਕ ਯੂਨਿਟ ਚੱਲ ਰਿਹਾ ਹੈ। ਬਿਰਲਾ ਓਪਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਕਸ਼ਿਤ ਹਰਗਵੇ ਨੇ ਕਿਹਾ ਕਿ ਇਸ ਵਿਚ 485 ਕਰਮਚਾਰੀ ਕੰਮ ਕਰਨਗੇ, ਜਿਨ੍ਹਾਂ ਵਿਚ 75 ਫੀਸਦੀ ਸੂਬੇ ਵਿੱਚੋ ਲੋਕਲ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸੀ
ਇਲੈਕਟ੍ਰਾਨਿਕ ਅਤੇ ਹੋਰ ਡਿਪਲੋਮੇ ਰੱਖਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੂਨਿਟ ਵਿੱਚ ਭਾਰੀ ਵਜ਼ਨ ਚੁੱਕਣ ਅਤੇ ਪੈਕਿੰਗ ਨੂੰ ਚੁੱਕਣ ਅਤੇ ਰੈਕ ‘ਤੇ ਰੱਖਣ ਸਮੇਤ ਹੋਰ ਕੰਮਾਂ ਲਈ ਰੋਬੋਟ ਲਗਾਏ ਗਏ ਹਨ। ਇਸ ਮੌਕੇ ਆਦਿਤਿਆ ਬਿਰਲਾ ਗਰੁੱਪ ਦੇ ਡਾਇਰੈਕਟਰ ਹਿਮਾਂਸ਼ੂ ਕਪਾਨੀਆ, ਪਾਣੀਪਤ ਯੂਨਿਟ ਦੇ ਮੁਖੀ ਸੌਰਭ ਸਿੰਘ, ਆਪਰੇਸ਼ਨ ਮੈਨੇਜਰ ਆਨੰਦ ਸਿੰਘ ਆਦਿ ਹਾਜ਼ਰ ਸਨ।