ਅੰਮ੍ਰਿਤਧਾਰਾ ਹਸਪਤਾਲ ਦੀ ਲਾਪਰਵਾਹੀ ਕਾਰਨ ਜੋਤੀ ਦੀ ਮੌਤ- ਕਰਮਵੀਰ ਬੋਧ
ਕਰਨਾਲ 13 ਫਰਵਰੀ (ਪਲਵਿੰਦਰ ਸਿੰਘ ਸੱਗੂ)
ਆਈਬੀ ਅਧਿਕਾਰੀ ਜੋਤੀ ਦੀ ਮੌਤ ਦੇ ਸਬੰਧ ਵਿੱਚ ਕਰਨਾਲ ਅਤੇ ਹੋਰਨਾਂ ਜ਼ਿਲ੍ਹਿਆਂ ਦੀਆਂ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਜੋਤੀ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਕਰਨਾਲ ਪ੍ਰਸ਼ਾਸਨ ਦੇ ਸਾਹਮਣੇ ਅੰਮ੍ਰਿਤਧਾਰਾ ਹਸਪਤਾਲ ਦੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਡਿਪਟੀ ਸੁਪਰਡੈਂਟ ਦੇ ਨਾਂ ਤਹਿਸੀਲਦਾਰ ਕਰਨਾਲ ਨੂੰ ਆਪਣਾ ਮੰਗ ਪੱਤਰ ਸੌਂਪਿਆ। ਜ਼ਿਲ੍ਹਾ ਉਪ ਪੁਲੀਸ ਮੁਖੀ ਬੀਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਜੋਤੀ ਦੇ ਪਰਿਵਾਰ, ਪਿਤਾ ਕਰਮਬੀਰ ਬੋਧ ਨੇ ਅੰਮ੍ਰਿਤਧਾਰਾ ਹਸਪਤਾਲ ਦੀ ਅਣਗਹਿਲੀ ਦਾ ਦੋਸ਼ ਲਗਾਇਆ ਅੱਤੇ ਕਿਹਾ ਕਿ ਮੇਰੀ ਬੇਟੀ ਸਿਹਤਮੰਦ ਸੀ, ਜਿਸ ਦੀ ਆਈ.ਬੀ. ਵਿੱਚ ਸਿਲੈਕਸ਼ਨ ਹੋਈ ਸੀ ਅਤੇ 20 ਅਕਤੂਬਰ, 2022 ਨੂੰ ਡਾਕਟਰੀ ਤੌਰ ‘ਤੇ ਫਿੱਟ ਹੋਣ ਹੋਦੇ ਹੋਏ ਉਹ 22 ਤਰੀਕ ਨੂੰ ਅਚਾਨਕ ਬਿਮਾਰ ਹੋ ਗਈ, ਜਿਸ ਨੂੰ ਉਸ ਦੇ ਸਹੁਰਿਆਂ ਦੀ ਤਰਫੋਂ ਡਾ. ਗਾਜੇ ਸਿੰਘ, ਸਾਬਕਾ ਡਿਪਟੀ ਸੀ.ਐਮ.ਓ. ਦੁਆਰਾ 23 ਤਰੀਕ ਨੂੰ ਅੰਮ੍ਰਿਤਧਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਿਗਰੀ ਹੋਲਡਰ ਡਾਕਟਰ ਹੋਣ ਤੋਂ ਬਿਨਾਂ ਬੀ.ਐਮ.ਐਸ. ਡਾਕਟਰ ਵੱਲੋਂ ਇਲਾਜ ਕੀਤਾ ਗਿਆ, ਜਿਸ ਕਾਰਨ ਗਲਤ ਡੋਜ਼ ਕਾਰਨ ਜ਼ਿਆਦਾ ਖੂਨ ਵਹਿਣ ਕਾਰਨ 25 ਅਕਤੂਬਰ ਨੂੰ ਜੋਤੀ ਦੀ ਮੌਤ ਹੋ ਗਈ।ਜਿਸ ਕਾਰਨ ਪਰਿਵਾਰ ਬਹੁਤ ਸਦਮੇ ਵਿੱਚ ਸੀ। ਕਿਉਂਕਿ ਬੇਟੀ ਨੇ 5 ਨਵੰਬਰ ਨੂੰ ਹੀ ਜੋਧਪੁਰ ‘ਚ ਅਫਸਰ ਵਜੋਂ ਭਰਤੀ ਹੋਣਾ ਸੀ ਪਰ ਬੇਟੀ ਨੇ ਪਰਿਵਾਰ ਛੱਡ ਦਿੱਤਾ। ਇਹ ਸਾਰਾ ਕਸੂਰ ਅੰਮ੍ਰਿਤਧਾਰਾ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਕਿਉਂਕਿ ਰਾਤ ਨੂੰ ਦਿੱਤੇ ਗਏ ਇਲਾਜ ਲਈ ਕੋਈ ਡਾਕਟਰ ਨਹੀਂ ਸੀ। ਉਸ ਦੀ ਦੇਖਭਾਲ ਅਣਸਿੱਖਿਅਤ ਸਟਾਫ ਦੁਆਰਾ ਕੀਤੀ ਜਾਂਦੀ ਰਹੀ ਜਿਸ ਕਾਰਨ ਵਰਤੀ ਗਈ ਲਾਪ੍ਰਵਾਹੀ ਕਾਰਨ ਅੱਜ ਸਾਡਾ ਬੱਚਾ ਸਾਡੇ ਵਿਚਕਾਰ ਨਹੀ ਹੈ। ਇਹ ਸਭ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਹੋਇਆ ਹੈ ਹਸਪਤਾਲ ਦੇ ਖ਼ਿਲਾਫ਼ ਬਣਾਇਆ ਗਿਆ ਬੋਰਡ ਨੇ ਵੀ ਡਾਕਟਰਾਂ ਦੀ ਲਾਪ੍ਰਵਾਹੀ ਨੂੰ ਦਰਸਾਇਆ ਹੈ ਬੋਰਡ ਨੇ ਵੀ ਹਸਪਤਾਲ ਦੀ ਪੂਰੀ ਲਾਪਰਵਾਹੀ ਦਸੀ ਹੈ ਜਿਸ ਤੋ ਇਹ ਸਾਬਤ ਹੋ ਗਿਆ ਹੈ ਕਿ ਜੋਤੀ ਦੀ ਮੌਤ ਅੰਮ੍ਰਿਤਧਾਰਾ ਹਸਪਤਾਲ ਦੇ ਮਾਲਕ ਅਤੇ ਸਟਾਫ ਦੀ ਅਣਗਹਿਲੀ ਕਾਰਨ ਹੋਈ ਹੈ। ਦੂਸਰਾ ਬੋਰਡ ਕਰਨਾਲ ਦੇ ਸੀ.ਐਮ.ਓ ਡਾ: ਯੋਗੇਸ਼ ਕੁਮਾਰ ਦੀ ਅਗਵਾਈ ‘ਚ ਗਠਿਤ ਕੀਤਾ ਗਿਆ ਸੀ ਪਰ ਤਿੰਨ ਮਹੀਨੇ ਬੀਤ ਜਾਣ ‘ਤੇ ਵੀ ਕੋਈ ਰਿਪੋਰਟ ਨਹੀਂ ਭੇਜੀ ਗਈ, ਜਿਸ ਤੋਂ ਮਿਲੀਭੁਗਤ ਦਾ ਖਦਸ਼ਾ ਪ੍ਰਗਟ ਹੁੰਦਾ ਹੈ,। ਅੰਮ੍ਰਿਤਧਾਰਾ ਹਸਪਤਾਲ ਦੇ ਮਾਲਕ ਨੇ ਮੁੱਖ ਮੰਤਰੀ ਦਾ ਬੰਦਾ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਕੋਲੋਂ ਠੱਗੇ ਕੀਤੀ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਕੰਮ ਕਰ ਰਿਹਾ ਹੈ।ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਦਿਆਂ ਸਮੂਹ ਸਮਾਜਿਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਡਿਊਟੀ ‘ਤੇ ਤਾਇਨਾਤ ਡਾਕਟਰ ਵਿਰੁੱਧ ਧਾਰਾ 302, 307 ਤਹਿਤ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਗੇ ਕਿ ਹਸਪਤਾਲ ਨੂੰ ਤਾਲਾ ਲਗਾਇਆ ਜਾਵੇ ਤਾਂ ਜੋ ਹੋਰ ਲੋਕਾਂ ਦੀ ਮੌਤ ਨਾ ਹੋਵੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਇੱਕ ਹਫ਼ਤੇ ਵਿੱਚ ਕਾਰਵਾਈ ਕੀਤੀ ਜਾਵੇ ਤਾਂ ਠੀਕ ਹੈ, ਨਹੀਂ ਤਾਂ ਪ੍ਰਸ਼ਾਸਨ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹੇ। ਅੰਮ੍ਰਿਤਧਾਰਾ ਹਸਪਤਾਲ ਹਰਿਆਣਾ ਸਰਕਾਰ ਦੇ ਪੈਨਲ ‘ਤੇ ਸੀ, ਬੋਰਡ ਨੇ ਹਸਪਤਾਲ ਦੀ ਅਣਗਹਿਲੀ ਕਾਰਨ ਇਸ ਦਾ ਪੈਨਲ ਰੱਦ ਕਰ ਦਿੱਤਾ ਗਿਆ ਹੈ।ਇਸ ਮੌਕੇ ਸੰਤ ਸਮਾਜ ਸੁਰੱਖਿਆ ਮਿਸ਼ਨ ਦੇ ਰਾਸ਼ਟਰੀ ਪ੍ਰਚਾਰਕ ਸਵਾਮੀ ਸਦਾਨੰਦ ਜੀ, ਯੁਵਾ ਬੋਲਾ ਮੰਚ ਦੇ ਸਰਪ੍ਰਸਤ ਜੇ.ਪੀ. ਸ਼ੇਖਪੁਰਾ, ਸਮਾਜਿਕ ਪਰਿਵਰਤਨ ਸੰਘ ਦੇ ਚੇਅਰਮੈਨ ਕ੍ਰਿਸ਼ਨ ਕੁਟੇਲ, ਡਾ.ਅੰਬੇਦਕਰ ਸਮਾਜ ਕਲਿਆਣ ਸਭਾ ਦੇ ਪ੍ਰਧਾਨ ਅਮਰ ਸਿੰਘ ਪਠਾਣ, ਰਵਿਦਾਸੀਆ ਸਮਾਜ ਸੇਵਾ ਸੰਘ ਦੇ ਪ੍ਰਧਾਨ ਪ੍ਰਿਥਵੀ ਸਿੰਘ, ਐਸ.ਸੀ.-ਐਸ.ਟੀ ਲੀਗਲ ਸੈੱਲ ਤੋਂ ਐਡਵੋਕੇਟ ਨਰੇਸ਼ ਰੰਗਾ ਅਤੇ ਐਡਵੋਕੇਟ ਸੰਜੇ ਕੋਹੰਦ,ਐਡਵੋਕੇਟ ਅਨਿਲ ਕਲਸਨ, ਸਿੱਖ ਸਮਾਜ ਪੰਥ ਤੋਂ ਸਰਦਾਰ ਗੁਰਨਾਮ ਸਿੰਘ, ਕਿਸਾਨ ਸੈੱਲ ਦੇ ਪ੍ਰਧਾਨ ਰਜਿੰਦਰਾ ਆਰੀਆ ਦਾਦੂਪੁਰ, ਅੰਬੇਡਕਰ ਯੁਵਾ ਸਮਿਤੀ ਘੜੂੰਆਂ ਦੇ ਸਰਪ੍ਰਸਤ ਮੱਖਣ ਨੰਬਰਦਾਰ, ਪਾਲਾਰਾਮ ਬੋਧ, ਪਾਣੀਪਤ ਤੋਂ ਰਾਜਬੀਰ ਪੁਨੀਆ, ਰਾਜਪਾਲ ਮੰਡੀ, ਮਹਿੰਦਰ ਗੌਂਡਰ, ਮਜ਼ਦੂਰ ਸੈੱਲ ਦੇ ਪ੍ਰਧਾਨ ਮਹਿੰਦਰ ਨਰਵਾਲ ਅਤੇ ਸ. ਹੋਰ ਜਥੇਬੰਦੀਆਂ ਦੇ ਲੋਕ ਹਾਜ਼ਰ ਸਨ।