ਅੰਗਰੇਜ਼ ਸਿੰਘ ਪੰਨੂ ਨੂੰ ਸਿੱਖ ਵੋਟਰ ਫਾਰਮ ਵਿੱਚ ਸੋਧ ਕਰਨ ਲਈ ਸੰਘਰਸ਼ ਕਰਨ ਤੇ ਸਿੱਖ ਸੰਗਤ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ
ਸਿੱਖ ਕੌਮ ਸੁਚੇਤ ਰਹੇ ਅਤੇ ਗਲਤ ਵਿਅਕਤੀ ਨੂੰ ਵੋਟ ਨਾ ਪਾਉਣ – ਸੁਖਵਿੰਦਰ ਸਿੰਘ
ਕਰਨਾਲ 20 ਅਕਤੂਬਰ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਅੰਗਰੇਜ਼ ਸਿੰਘ ਪੰਨੂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟਰ ਬਣਨ ਲਈ ਫਾਰਮ ਵਿੱਚ ਸੋਧ ਕਰਵਾਉਣ ਲਈ ਕੀਤੇ ਸੰਘਰਸ਼ ਵਾਸਤੇ ਸੂਬੇ ਭਰ ਦੀਆਂ ਸਿੱਖ ਸੰਗਤਾਂ ਨੇ ਵਧਾਈ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਕਰਨਾਲ ਵਿੱਚ ਅੰਗਰੇਜ਼ ਸਿੰਘ ਪੰਨੂ ਐਡਵੋਕੇਟ ਨੂੰ ਸਿੱਖ ਸੰਗਤ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਵੋਟਰ ਫਾਰਮ ਵਿੱਚ ਸੋਧ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਸਾਬਕਾ ਜਨਰਲ ਸਕੱਤਰ ਅੰਗਰੇਜ਼ ਸਿੰਘ ਪੰਨੂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਲਈ ਫਾਰਮ ਵਿੱਚ ਸੋਧਾਂ ਲਈ ਅੰਤ ਤੱਕ ਲੜਾਈ ਲੜੀ। ਉਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੇ ਜਥੇਦਾਰ ਨੂੰ ਵੀ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਅਤੇ ਠੋਸ ਕਦਮ ਚੁੱਕਣ ਲਈ ਅਪੀਲ ਕੀਤੀ ਸੀ । ਇਸ ਤੋਂ ਬਾਅਦ ਇਸ ਮੁਹਿੰਮ ਵਿਚ ਸਫਲਤਾ ਮਿਲੀ। ਅੰਤ ਵਿੱਚ ਪੁਰਾਣੇ ਫਾਰਮ ਨੂੰ ਰੱਦ ਕਰਕੇ ਨਵੇ ਫਾਰਮ ਵਿੱਚ ਸੋਧ ਕਰ ਦਿੱਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਫਾਰਮ ਵਿੱਚ ਸੋਧ ਕੀਤੀ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਦੀ ਜਿੱਤ ਹੈ ਇਹ ਜਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹਾਸਿਲ ਹੋਈ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜਿਨਾਂ ਦੀ ਕਿਰਪਾ ਸਦਕਾ ਸਾਡੇ ਵੱਲੋਂ ਕੀਤੀ ਮਿਹਨਤ ਨੂੰ ਫਲ ਮਿਲਿਆ ਹੈ ਹੁੰਨ ਸਿਰਫ਼ ਉਹੀ ਵੋਟਰ ਬਣੇਗਾ ਜਿਸ ਨੂੰ ਗੁਰੂ ਗ੍ਰੰਥ ਸਹਿਬ ਵਿੱਚ ਪੂਰਾ ਵਿਸ਼ਵਾਸ ਹੋਵੇ। ਉਹ ਦਸ ਗੁਰੂਆਂ ਨੂੰ ਛੱਡ ਕੇ ਕਿਸੇ ਨੂੰ ਵੀ ਆਪਣਾ ਗੁਰੂ ਨਹੀਂ ਮੰਨੇਗਾ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਸ਼ੁੱਧ ਸਿੱਖ ਹੀ ਵੋਟਰ ਬਣ ਸਕਣਗੇ। ਇਸ ਮੌਕੇ ਅੰਗਰੇਜ਼ ਸਿੰਘ ਪੰਨੂ ਨੇ ਕਿਹਾ ਕਿ ਸਾਰਿਆਂ ਨੂੰ ਸੱਚ ਸਵੀਕਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਜੋ ਲੋਕ ਅੱਜ ਇਸ ਦਾ ਕ੍ਰੈਡਿਟ ਲੈ ਰਹੇ ਹਨ ਉਸ ਤੋਂ ਪਹਿਲਾਂ ਉਹ ਲੋਕ ਕਿੱਥੇ ਸਨ ਜਦੋਂ ਇਹ ਫਾਰਮ ਬਣ ਰਹੇ ਅਤੇ ਲੋਕਾਂ ਤੋਂ ਭਰਵਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਿੱਖ ਕੌਮ ਦਾ ਮਾਣ-ਸਨਮਾਨ ਵਧੇ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਜੋ ਹੁਣ ਨੁਮਾਇੰਦੇ ਬਣੇ ਫਿਰਦੇ ਹਨ ਉਨਾਂ ਲੋਕਾਂ ਨੂੰ ਪਹਿਲੋਂ ਕੁਝ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਵੋਟਰ ਫਾਰਮਾਂ ਵਿੱਚ ਇੰਨੀ ਵੱਡੀ ਗਲਤੀ ਨਾ ਹੁੰਦੀ ਹੁਣ ਜਦੋਂ ਅਸੀਂ ਹਾਈਕੋਰਟ ਤੱਕ ਇਸ ਮਸਲੇ ਨੂੰ ਲੈ ਕੇ ਗਏ ਹਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਤੇ ਕਰੜਾ ਸੰਗਿਆਨ ਲਿਆ ਹੈ ਜਿਸ ਤੋਂ ਬਾਅਦ ਵੋਟਰ ਫਾਰਮ ਵਿੱਚ ਸਸ਼ੋਧਨ ਕੀਤਾ ਗਿਆ ਉਸ ਦਾ ਕ੍ਰੈਡਿਟ ਲੈਣ ਲਈ ਹਰਿਆਣਾ ਕਮੇਟੀ ਦੇ ਅਹੁਦੇਦਾਰ ਜੋ ਆਪਣੇ ਦਾੜੀਆਂ ਨੂੰ ਵੀ ਰੰਗਤ ਕਰਦੇ ਇਸ ਦਾ ਸਾਰਾ ਕ੍ਰੈਡਿਟ ਆਪਣੇ ਸਿਰ ਲੈ ਰਹੇ ਜਦੋਂ ਕਿ ਅਸੀਂ ਇਹਨਾਂ ਤੱਕ ਕਈ ਵਾਰ ਪਹੁੰਚ ਕੀਤੀ ਪਰ ਇਨਾ ਸਾਡੀ ਇੱਕ ਵੀ ਨਹੀਂ ਸੁਣੀ ਜਿਸ ਕਾਰਨ ਸਾਨੂੰ ਹਾਈਕੋਰਟ ਦਾ ਰੁੱਖ ਕਰਨਾ ਪਿਆ । ਇਸ ਮੌਕੇ ਸਤਿਕਾਰ ਸਭਾ ਦੇ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਿੱਖ ਕੌਮ ਦੇ ਲੋਕ ਸੁਚੇਤ ਹੋ ਜਾਣ ਅਤੇ ਕਿਸੇ ਵੀ ਗਲਤ ਵਿਅਕਤੀ ਨੂੰ ਵੋਟਰ ਨਾ ਬਣਨ ਦੇਣ। ਇਸ ਮੌਕੇ ਸਿੰਘ ਸਭਾ ਗੁਰਦੁਆਰਾ ਪ੍ਰੇਮ ਨਗਰ ਦੇ ਮੁਖੀ ਸਰਦਾਰ ਬਲਵਿੰਦਰ ਸਿੰਘ ਸੰਧੂ ਅੰਗਰੇਜ਼ ਸਿੰਘ ਪੰਨੂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਅਤੇ ਕਿਹਾ ਜੋ ਸੰਘਰਸ਼ ਅੰਗਰੇਜ਼ ਸਿੰਘ ਪੰਨੂ ਨੇ ਸਿੱਖ ਕੌਮ ਲਈ ਕੀਤਾ ਹੈ। ਉਹ ਕੋਈ ਨਹੀਂ ਕਰ ਸਕਦਾ ਸਿਰਫ ਗੱਲਾਂ ਆਪਣਾ ਡੰਗ ਸਾਰਦੇ ਹਨ । ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਤਿਕਾਰ ਸਭਾ ਹਰਿਆਣਾ ਦੇ ਮੁਖੀ ਸੁਖਵਿੰਦਰ ਸਿੰਘ ਖ਼ਾਲਸਾ, ਬਾਬਾ ਬਲਵਿੰਦਰ ਸਿੰਘ, ਹਰਦੀਪ ਸਿੰਘ, ਵਰਿੰਦਰ ਸਿੰਘ, ਵਾਘੇਲ ਸਿੰਘ ਬੰਸਾ, ਹਰਪਾਲ ਸਿੰਘ ਸਿਰਸਾ ਅਤੇ ਹੋਰ ਸਿੱਖ ਨੁਮਾਇੰਦੇ ਮੌਜੂਦ ਸਨ।