ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ -ਬਲਜੀਤ ਸਿੰਘ ਦਾਦੂਵਾਲ ਕਿਹਾ -ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਧਰਮ ਨਿਰਪੱਖ ਜੌ ਫੈਸਲੇ ਆਉਣਗੇ ਉਨ੍ਹਾਂ ਫੈਸਲੇ ਨੂੰ ਸਿਰ ਝੁਕਾ ਕੇ ਮੰਨਾਗਾ ਕਿਹਾ -ਲੰਬੇ ਸਮੇਂ ਬਾਅਦ  ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਹੈ ਸਭ ਲੜਾਈ-ਝਗੜੇ ਖ਼ਤਮ ਕਰ ਮਿਲ ਜੁਲ ਕੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਚਲਾਇਆ ਜਾਵੇਗਾ 9 ਅਕਤੂਬਰ ਨੂੰ ਨਾਡਾ ਸਾਹਿਬ ਪੰਚਕੂਲਾ ਵਿਖੇ ਵੀ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ

Spread the love
ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ -ਬਲਜੀਤ ਸਿੰਘ ਦਾਦੂਵਾਲ
ਕਿਹਾ -ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਧਰਮ ਨਿਰਪੱਖ ਜੌ ਫੈਸਲੇ ਆਉਣਗੇ ਉਨ੍ਹਾਂ ਫੈਸਲੇ ਨੂੰ ਸਿਰ ਝੁਕਾ ਕੇ ਮੰਨਾਗਾ
ਕਿਹਾ -ਲੰਬੇ ਸਮੇਂ ਬਾਅਦ  ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਹੈ ਸਭ ਲੜਾਈ-ਝਗੜੇ ਖ਼ਤਮ ਕਰ ਮਿਲ ਜੁਲ ਕੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਚਲਾਇਆ ਜਾਵੇਗਾ
9 ਅਕਤੂਬਰ ਨੂੰ ਨਾਡਾ ਸਾਹਿਬ ਪੰਚਕੂਲਾ ਵਿਖੇ ਵੀ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ
ਕਰਨਾਲ 5 ਅਕਤੂਬਰ ( ਪਲਵਿੰਦਰ  ਸਿੰਘ ਸੱਗੂ)
ਅੱਜ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਜਿਨ੍ਹਾਂ ਦਾ  ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲੇ ਅੱਤੇ ਸ੍ਰ ਇੰਦਰ ਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵੱਲੋਂ ਸੁਆਗਤ ਕੀਤਾ ਗਿਆ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਆਉਣ ਤੇ ਸ਼ੁਕਰਾਨੇ ਵੱਲੋਂ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਦਾ 9 ਅਕਤੂਬਰ ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਹਰਿਆਣਾ ਕਮੇਟੀ ਦੇ ਸਮੂਹ ਮੈਂਬਰ ਪੂਰਾ ਸਹਿਯੋਗ ਕਰ ਰਹੇ ਹਨ ਇਸ ਲਈ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਸ ਸੁਕਰਾਨੇ ਸਮਾਗਮ ਵਿੱਚ ਪਹੁੰਚ ਕੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਹੱਕ ਵਿੱਚ ਫ਼ੈਸਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਉਹਨਾਂ ਕਿਹਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਹੈ ਆਪਸੀ ਲੜਾਈ ਝਗੜੇ ਛੱਡ ਕੇ ਮਿਲ ਜੁਲ ਕੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਸੁਚੱਜੇ ਤਰੀਕੇ ਨਾਲ ਚਲਣਾ ਚਾਹੀਦਾ ਹੈ ਅਤੇ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਮੈਂਬਰ ਸੁਚੱਜਾ ਪ੍ਰਬੰਧ ਚਲਾ ਸਕਦੇ ਹਨ ਹਰਿਆਣਾ ਦੀਆਂ ਸੰਗਤਾਂ ਦੀਆਂ ਉਮੀਦਾਂ ਤੇ ਖਰਾ ਉਤਰਦੇ ਹਨ ਉਹਨਾਂ ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ ਜਾਵੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਵੱਲੋਂ ਜੋ 2014 ਵਿੱਚ ਐਕਟ ਬਣਾਇਆ ਗਿਆ ਸੀ ਉਸ ਤੇ ਮੋਹਰ ਲਗਾਈ ਹੈ ਉਸ ਸਮੇਂ ਹਰਿਆਣਾ ਸਰਕਾਰ ਨੇ 18 ਮਹੀਨੇ ਲਈ ਮੈਂਬਰ ਨਾਮਜ਼ਦ ਕੀਤੇ ਹਨ ਜਿਸ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਜਾਣ ਤੋਂ ਬਾਅਦ ਕੋਰਟ ਨੇ ਹਰਿਆਣਾ ਕਮੇਟੀ ਤੇ ਸਟਟੇ ਕਰ ਦਿੱਤਾ ਪਰ ਹੁਣ ਫ਼ੈਸਲਾ ਹਰਿਆਣਾ ਲੇਖ ਕਮੇਟੀ ਦੇ ਹੱਕ ਵਿਚ ਆਇਆ ਹੈ ਅਤੇ ਹੁਣ ਮੌਜੂਦਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ ਕੀ ਉਹ ਪੁਰਾਣੇ ਮੈਂਬਰ ਹੀ ਬਹਾਲ ਕਰਦੀ ਹੈ ਨਵੇਂ ਮੈਂਬਰ ਨਾਮਜ਼ਦ ਕਰਦਾ ਹੈ ਹੈ ਹਰਿਆਣਾ ਸਰਕਾਰ ਨੇ ਫੈਸਲਾ ਕਰਨਾ ਹੈ ਉਸ ਤੋਂ ਬਾਅਦ  ਹਰਿਆਣਾ ਦੀ ਸੰਗਤ ਅਤੇ ਨਾਮਜ਼ਦ ਕੀਤੇ ਮੈਂਬਰ ਜਿਸ ਨੂੰ ਚਾਹੁਣਗੇ ਪ੍ਰਧਾਨ ਚੁਣ ਸਕਦੇ ਹਨ ਮੈਂ ਹਰਿਆਣਾ ਦੇ ਵਿੱਚ ਧਰਮ ਪ੍ਰਚਾਰ ਪਹਿਲਾਂ ਵੀ ਕਰਦਾ ਸੀ ਹੁਣ ਵੀ ਕਰਦਾ ਹਾਂ ਅਤੇ ਅੱਗੇ ਵੀ ਕਰਦਾ ਰਹਾਂਗਾ ਚਾਹੇ ਹਰਿਆਣਾ ਕਮੇਟੀ ਦਾ ਚਾਹੇ ਕੋਈ ਵੀ ਪ੍ਰਧਾਨ ਬਣੇ ਮੈਂ ਧਰਮ ਪ੍ਰਚਾਰ ਨਿਰੰਤਰ ਕਰਦਾ ਰਹਾਂਗਾ ਉਹਨਾਂ ਨੇ ਕਿਹਾ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ ਅਕਾਲ ਤਖਤ ਸਾਹਿਬ ਤੋਂ ਜੋ ਵੀ ਧਰਮ-ਨਿਰਪੱਖ ਕੌਮ ਦੇ ਫੈਸਲੇ ਹੋਣਗੇ ਅਸੀਂ ਉਹਨਾਂ ਫੈਸਲਿਆਂ ਨੂੰ ਸਿਰ ਝੁਕਾ ਕੇ ਮਨਾ ਲੈ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਸਿੱਖ ਕੌਮ ਦੀ ਸਰਵਉੱਚ ਸੱਸਥਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਭ ਸਿੱਖ ਸੰਗਤ ਸਿੱਖ ਕੌਮ ਦੇ ਦੀ ਚੜਦੀ ਕਲਾ ਦੇ ਲਈ ਸਿੱਖ ਕੌਮ ਦੇ ਹੱਕ ਵਿੱਚ ਫੈਸਲਾ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ ਸਿਰ ਝੁਕਾ ਕੇ ਮੰਨਣਾ ਹੈ ਅਤੇ ਨਾਲ ਹੀ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕੀ ਜਥੇਦਾਰ ਸਾਹਿਬ ਗੁਰਦੁਆਰਾ ਨਾਢਾ ਸਾਹਿਬ ਆ ਕੇ  ਹਰਿਆਣਾ ਦੇ ਸਿੱਖਾਂ ਨੂੰ ਹਰਿਆਣਾ ਦੇ
 ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪਣ ਤਾਂ ਕਿ ਦੁਨੀਆਂ ਦੇਖੇ ਕੀ ਸਿੱਖ ਕੌਮ ਸਿੱਖ ਪੰਥ ਇਕਮੁੱਠ ਹੈ ਰ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹਨ ਉਨ੍ਹਾਂ ਨੇ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਵੀ ਅਪੀਲ ਕਰਦੇ    ਕੀ ਉਹ ਆਪ ਆ ਕੇ ਸੰਗਤਾਂ ਨੂੰ ਸੇਵਾ ਦੀ ਜ਼ਿੰਮੇਵਾਰੀ ਦੇਣ ਅਸੀਂ ਉਹਨਾਂ ਤੇ ਹਮੇਸ਼ਾ ਰਿਣੀ ਰਹਾਂਗੇ ਉਨ੍ਹਾਂ ਨੇ ਕਿਹਾ ਕਿ 9 ਅਕਤੂਬਰ ਨੂੰ ਹਰਿਆਣਾ ਸਰਕਾਰ ਵੱਲੋਂ ਸਮਾਗਮ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧਾਰਮਿਕ ਪ੍ਰੋਗਰਾਮ ਕੀਤੇ ਜਾਣਗੇ ਅਤੇ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਮੁਕੰਮਲ ਤੌਰ ਤੇ ਲਿਆ ਜਾਏਗਾ ਇਸ ਸਮਾਗਮ ਵਿੱਚ ਸਿੱਖ ਪੰਥ ਧਾਰਮਿਕ ਸਖਸ਼ੀਅਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ ਅਸੀਂ ਅਕਤੂਬਰ ਦੇ ਸਮਾਗਮ ਵਿਚ ਸਾਰੀਆਂ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕਰਦੇ ਹਾਂ ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ,  ਸਰਤਾਜ ਸਿੰਘ ਸਿੰਘੜਾ ,ਬੀਬੀ ਬਲਜਿੰਦਰ ਕੌਰ ਖਾਲਸਾ, ਗੁਰਪ੍ਰਸ਼ਾਦ ਸਿੰਘ ਫਰੀਦਾਬਾਦ ਮਲਕੀਤ ਸਿੰਘ ਪਾਣੀਪਤ ਸਕੱਤਰ ਸਰਬਜੀਤ ਸਿੰਘ, ਸ ਇੰਦਰਪਾਲ ਸਿੰਘ, ਸੇਵਾਦਾਰ ਗੁਰਸੇਵਕ ਸਿੰਘ, ਬਲਿਹਾਰ ਸਿੰਘ , ਜਸਵਿੰਦਰ ਸਿੰਘ ਬਿੱਲਾ ਅਤੇ ਹੋਰ ਮੈਂਬਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top